ਵਟਸਐਪ ਤੇ ਫੇਸਬੁੱਕ ਜਰੀਏ ਜਿਸਮ ਫਿਰੋਸ਼ੀ ਦਾ ਧੰਦਾ ਕਰਵਾਉਣ ਵਾਲੀ ਔਰਤ ਕਾਬੂ
Saturday, Jul 06, 2019 - 10:36 AM (IST)
ਪਠਾਨਕੋਟ (ਧਰਮਿੰਦਰ ਠਾਕੁਰ) : ਪਠਾਨਕੋਟ ਦੇ ਢਾਕੀ ਇਲਾਕੇ 'ਚ ਇਕ ਘਰ 'ਚ ਚੱਲ ਰਹੇ ਜਿਸਮ ਫਿਰੋਸ਼ੀ ਦੇ ਧੰਦੇ ਦਾ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਇਸ ਧੰਦੇ ਨੂੰ ਇਕ ਮਹਿਲਾ ਚਲਾ ਰਹੀ ਸੀ, ਜੋ ਕਿ ਫੇਸਬੁੱਕ ਤੇ ਵਟਸਐਪ ਜਰੀਏ ਲੜਕੀਆਂ ਦੀਆਂ ਤਸਵੀਰਾਂ ਲੜਕਿਆਂ ਤੱਕ ਪਹੁੰਚਾਉਂਦੀ ਸੀ ਤੇ ਆਪਣੇ ਘਰ 'ਚ ਹੀ ਗਲਤ ਕੰਮ ਕਰਵਾਉਂਦੀ ਸੀ। ਪੁਲਸ ਨੂੰ ਇਸ ਬਾਰੇ ਕਈ ਸ਼ਿਕਾਇਤਾਂ ਮਿਲ ਚੁੱਕੀਆਂ ਸਨ। ਇਨ੍ਹਾਂ ਸ਼ਿਕਾਇਤ ਦੇ ਅਧਾਰ 'ਤੇ ਪੁਲਸ ਨੇ ਮਹਿਲਾ ਦੇ ਘਰ ਰੇਡ ਕਰਕੇ ਘਰ 'ਚੋਂ ਮਹਿਲਾ ਸਮੇਤ 7 ਲੜਕੀਆਂ ਤੇ ਦੋ ਲੜਕਿਆਂ ਨੂੰ ਫੜ੍ਹਿਆ ਹੈ।
ਪੁਲਸ ਨੇ ਉਕਤ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।