ਪਠਾਨਕੋਟ ''ਚ ਪੁਲਸ ਨੇ ਹਿਰਾਸਤ ''ਚ ਲਏ ਪੰਜ ਸ਼ੱਕੀ ਵਿਅਕਤੀ

Saturday, Mar 23, 2019 - 06:24 PM (IST)

ਪਠਾਨਕੋਟ ''ਚ ਪੁਲਸ ਨੇ ਹਿਰਾਸਤ ''ਚ ਲਏ ਪੰਜ ਸ਼ੱਕੀ ਵਿਅਕਤੀ

ਪਠਾਨਕੋਟ (ਧਰਮਿੰਦਰ ਠਾਕੁਰ) : ਪਠਾਨਕੋਟ ਪੁਲਸ ਨੇ ਇਥੋਂ ਦੇ ਮੂਮਨ ਚੌਕ ਤੋਂ 5 ਕਸ਼ਮੀਰੀ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਸਾਰੇ ਵਿਅਕਤੀ ਸ੍ਰੀ ਨਗਰ 'ਚ ਪੈਂਦੇ ਆਨੰਤਨਾਗ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀਆਂ ਵਲੋਂ ਹਿਮਾਚਲ ਵਿਚ ਸੇਬਾਂ ਦਾ ਬਾਗ ਲੈਣਾ ਸੀ, ਜਿਸ ਕਾਰਨ ਉਹ ਇਥੇ ਕੋਈ ਸਟੋਰ ਦੀ ਭਾਲ ਕਰ ਰਹੇ ਸਨ।

PunjabKesari
ਇਸ ਦੌਰਾਨ ਸਥਾਨਕ ਲੋਕਾਂ ਨੇ ਸ਼ੱਕ ਪੈਣ 'ਤੇ ਉਨ੍ਹਾਂ ਨੂੰ ਘੇਰ ਲਿਆ ਅਤੇ ਪੁਲਸ ਨੂੰ ਸੂਚਿਤ ਕਰ ਦਿੱਤਾ। ਮੌਕੇ 'ਤੇ ਪਹੁੰਚੀ ਥਾਣਾ ਮੂਮਨ ਪੁਲਸ ਨੇ ਕਸ਼ਮੀਰੀ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।


author

Gurminder Singh

Content Editor

Related News