ਪਠਾਨਕੋਟ : ਲੁਟੇਰਿਆਂ ਨੇ ਦਿਨ-ਦਿਹਾੜੇ ਨੌਜਵਾਨਾਂ ਕੋਲੋਂ ਲੁੱਟੇ 4 ਲੱਖ 20 ਹਜ਼ਾਰ
Tuesday, Nov 05, 2019 - 02:38 PM (IST)

ਪਠਾਨਕੋਟ (ਧਰਮਿੰਦਰ) : ਪਠਾਨਕੋਟ ਦੇ ਪਿੰਡ ਅਕਾਲਗੜ੍ਹ ਨੇੜੇ ਲੁਟੇਰਿਆਂ ਵਲੋਂ ਦੋ ਨੌਜਵਾਨਾਂ ਕੋਲੋਂ 4 ਲੱਖ 20 ਹਜ਼ਾਰ ਰੁਪਏ ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਸੌਰਵ ਨਾਂ ਦਾ ਨੌਜਵਾਨ ਆਪਣੇ ਸਾਥੀ ਸਮੇਤ ਪੋਲਟਰੀਫਾਰਮ ਦੇ ਪੈਸਿਆਂ ਦੀ ਕਲੈਕਸ਼ਨ ਕਰਕੇ ਵਾਪਸ ਆ ਰਿਹਾ ਸੀ ਤਾਂ ਰਾਸਤੇ 'ਚ ਤਿੰਨ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਕੇ ਹਥਿਆਰਾਂ ਦੀ ਨੌਕ 'ਤੇ 4 ਲੱਖ 20 ਹਜ਼ਾਰ ਰੁਪਏ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ।