ਡਰੱਗ ਤਸਕਰ ਭਰਾਵਾਂ ਦੇ ਘਰ ''ਤੇ ਰੇਡ, ਇਕ ਕਰੋੜ ਕੈਸ਼ ਸਮੇਤ 2 ਕਿਲੋ ਹੈਰੋਇਨ ਬਰਾਮਦ
Monday, Jul 29, 2019 - 12:12 PM (IST)

ਪਠਾਨਕੋਟ/ ਲੁਧਿਆਣਾ : ਲੁਧਿਆਣਾ ਐੱਸ.ਟੀ.ਐੱਫ. ਨੇ ਡਰੱਗ ਤਸਕਰੀ ਦੇ ਦੋਸ਼ 'ਚ ਆਬਾਦਗੜ੍ਹ 'ਚ 3 ਭਰਾਵਾਂ ਦੇ ਘਰ 'ਚ ਰੇਡ ਕੀਤੀ ਗਈ। ਇਸ ਦੌਰਾਨ ਖੇਤ 'ਚ ਖੁਦਾਈ ਦੌਰਾਨ ਇਕ ਕਰੋੜ ਤੋਂ ਜ਼ਿਆਦਾ ਕੈਸ਼, 2 ਕਿਲੋ ਹੈਰੋਇਨ, ਹਥਿਆਰ ਤੇ ਕਾਰ ਵੀ ਬਰਾਮਦ ਕੀਤੀ ਗਈ। ਮੌਕੇ ਤੋਂ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਦੋ ਫਰਾਰ ਹੋਣ 'ਚ ਸਫਲ ਹੋ ਗਏ। ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਬਲਵਿੰਦਰ ਉਰਫ ਬਿਲਾ ਵਾਸੀ ਤਰਤਾਰਨ ਵਜੋਂ ਹੋਈ ਹੈ ਤੇ ਬਾਕੀ ਦੋ ਦੋਸ਼ੀ ਵੀ ਤਰਨਤਾਰਨ ਦੇ ਹੀ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਖੁਦਾਈ 'ਚੋਂ ਡਰੱਗ ਮਨੀ ਮਿਲਣ ਦਾ ਇਹ ਦੂਜਾ ਮਾਮਲਾ ਹੈ। ਸਤੰਬਰ 2017 'ਚ ਪਿੰਡ ਨਿਹਾਲਾ 'ਚ ਕੁਲਚਾ (ਫਿਰੋਜ਼ਪੁਰ) 'ਚ ਤਸਕਰ ਜੋਗਿੰਦਰ ਦੇ ਘਰ ਦੀ ਖੁਦਾਈ 'ਚ 70 ਲੱਖ ਬਰਾਮਦ ਹੋਏ ਸਨ।
ਦਸ ਸਾਲਾ 'ਚ ਖਰੀਦੀ ਕਰੋੜਾਂ ਰੁਪਏ ਦੀ ਪ੍ਰਾਪਟੀ
ਐੱਸ.ਟੀ.ਐੱਫ. ਨੇ ਤਿੰਨਾਂ ਭਰਾਵਾਂ ਦੇ ਅਬਾਦਗੜ੍ਹ ਸਥਿਤ ਰਿਹਾਇਸ਼ਾਂ 'ਤੇ ਰੇਡ ਕੀਤੀ । ਇਨ੍ਹਾਂ ਤਿੰਨਾਂ ਦੀ ਅੰਮ੍ਰਿਤਸਰ 'ਚ ਵੀ ਜ਼ਮੀਨ ਹੈ। ਪਿਛਲੇ 10 ਸਾਲ 'ਚ ਇਨ੍ਹਾਂ ਨੇ ਕਰੋੜਾਂ ਰੁਪਏ ਦੀ ਪ੍ਰਾਪਟੀ ਖਰੀਦੀ, ਜਿਸ ਕਾਰਨ ਇਹ ਰਡਾਰ 'ਤੇ ਸਨ। ਪੁਲਸ ਮੁਤਾਬਕ ਬਿੱਲਾ ਤਰਨਤਾਰਨ ਦਾ ਏ-ਗ੍ਰੇਡ ਤਸਕਰ ਹੈ।