ਸਰਹੱਦ ''ਤੇ ਬੀ.ਐੱਸ.ਪੀ. ਜਵਾਨਾਂ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮਨਾਈ ਦੀਵਾਲੀ

Saturday, Oct 26, 2019 - 05:05 PM (IST)

ਸਰਹੱਦ ''ਤੇ ਬੀ.ਐੱਸ.ਪੀ. ਜਵਾਨਾਂ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮਨਾਈ ਦੀਵਾਲੀ

ਪਠਾਨਕੋਟ (ਧਰਮਿੰਦਰ ਠਾਕੁਰ) : ਬਾਰਡਰ 'ਤੇ ਤਿਉਹਾਰ ਮੌਕੇ ਬੀ.ਐੱਸ.ਐੱਫ. ਜਵਾਨਾਂ ਨਾਲ ਨਾ ਤਾਂ ਉਨ੍ਹਾਂ ਦਾ ਪਰਿਵਾਰ ਹੁੰਦਾ ਹੈ ਨਾ ਹੀ ਪਤਨੀ-ਬੱਚ। ਇਨ੍ਹਾਂ ਜਵਾਨਾਂ ਨਾਲ ਸਿਰਫ ਦੇਸ਼ ਦੀ ਹਿਫਾਜਤ ਦਾ ਫਰਜ ਹੁੰਦਾ ਹੈ, ਜਿਸ ਨੂੰ ਇਹ ਬਾਖੂਬੀ ਨਿਭਾਉਂਦੇ ਹਨ। ਇਹ ਪਰਿਵਾਰਾਂ ਤੋਂ ਦੂਰ ਨੇ ਪਰ ਪੂਰਾ ਦੇਸ਼ ਹੀ ਇਨ੍ਹਾਂ ਦਾ ਪਰਿਵਾਰ ਹੈ। ਅੱਜ ਇਸ ਤਿਉਹਾਰ ਦੀ ਖੁਸ਼ੀ ਨੂੰ ਸਾਂਝਾ ਕਰਨ ਲਈ ਸਰਹੱਦ 'ਤੇ ਸ਼ਹੀਦਾਂ ਦੇ ਪਰਿਵਾਰ ਪਹੁੰਚੇ ਤੇ ਉਨ੍ਹਾਂ ਨੇ ਜਵਾਨਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ। ਇਸ ਮੌਕੇ 'ਤੇ ਮਿਠਾਈਆਂ ਵੰਡੀਆਂ ਗਈਆਂ ਅਤੇ ਹੱਥਾਂ 'ਚ ਤਿਰੰਗਾ ਝੰਡਾ ਫੜ੍ਹ ਕੇ ਭਾਰਤ ਮਾਤਾ ਦੇ ਨਾਅਰੇ ਲਗਾਏ ਗਏ।


author

Baljeet Kaur

Content Editor

Related News