ਪਾਸਪੋਰਟ ਆਫਿਸ ਕਾਂਡ : ਬੱਚਿਆਂ ਦੇ ਪਾਸਪੋਰਟ ਨੂੰ ਲੈ ਕੇ ਇੰਝ ਚਲਦੀ ਸੀ ਸਾਰੀ ‘ਸੈਟਿੰਗ ਦੀ ਖੇਡ’

Tuesday, Feb 20, 2024 - 01:54 PM (IST)

ਪਾਸਪੋਰਟ ਆਫਿਸ ਕਾਂਡ : ਬੱਚਿਆਂ ਦੇ ਪਾਸਪੋਰਟ ਨੂੰ ਲੈ ਕੇ ਇੰਝ ਚਲਦੀ ਸੀ ਸਾਰੀ ‘ਸੈਟਿੰਗ ਦੀ ਖੇਡ’

ਜਲੰਧਰ (ਪੁਨੀਤ) – ਸੀ. ਬੀ. ਆਈ. ਵੱਲੋਂ ਕੀਤੀ ਗਈ ਕਾਰਵਾਈ ਕਾਰਨ ਪਾਸਪੋਰਟ ਆਫਿਸ ਕਾਂਡ ਅੱਜਕਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਲੋਕ ਆਪਣੀ-ਆਪਣੀ ਸਮਝ ਦੇ ਮੁਤਾਬਕ ਟਿੱਪਣੀਆਂ ਕਰਦੇ ਸੁਣਨ ਨੂੰ ਮਿਲ ਰਹੇ ਹਨ। ਇਸ ਵਿਚ ਮੁੱਖ ਕੇਂਦਰ ਿਬੰਦੂ ਬੱਚਿਆਂ ਦੇ ਪਾਸਪੋਰਟ ਅਤੇ ‘ਅੰਡਰ ਰੀਵਿਊ’ ਨਾਲ ਸਬੰਧਤ ਹੈ, ਜਿਸ ਜ਼ਰੀਏ ਸੈਟਿੰਗ ਦੀ ਖੇਡ ਚੱਲਦੀ ਸੀ।

ਸੀ. ਬੀ. ਆਈ. ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ‘ਜਗ ਬਾਣੀ’ ਵੱਲੋਂ ‘ਅੰਡਰ ਰੀਵਿਊ’ ਦੇ ਸਬੰਧ ਵਿਚ ਦੱਸਿਆ ਗਿਆ ਸੀ। ਹੁਣ ਸੀ. ਬੀ. ਆਈ. ਦੀ ਰਿਪੋਰਟ ਿਵਚ ਵੀ ‘ਅੰਡਰ ਰੀਵਿਊ’ ਦਾ ਮਸਲਾ ਉਜਾਗਰ ਹੋਇਆ ਹੈ।

ਇਹ ਵੀ ਪੜ੍ਹੋ :    ਪਾਸਪੋਰਟ ਅਫਸਰ ਰਿਸ਼ਵਤਖੋਰੀ ਦਾ ਮਾਮਲਾ, CBI ਨੇ RPO ਅਨੂਪ ਸਿੰਘ ਦੇ ਘਰੋਂ ਬਰਾਮਦ ਕੀਤੇ ਅਹਿਮ ਦਸਤਾਵੇਜ਼

ਅਸਲ ਵਿਚ ਇਹ ਮਾਮਲਾ ਜਿਹੋ-ਜਿਹਾ ਦਿਖਾਈ ਦੇ ਰਿਹਾ ਹੈ, ਉਸ ਤੋਂ ਬਹੁਤ ਵੱਡੇ ਰੂਪ ਿਵਚ ਸਾਹਮਣੇ ਆ ਸਕਦਾ ਹੈ ਕਿਉਂਕਿ ਇਸਦੀ ਜਾਂਚ ਸੀ. ਬੀ. ਆਈ. ਵੱਲੋਂ ਕੀਤੀ ਜਾ ਰਹੀ ਹੈ। ਜਿਸ ਮਾਮਲੇ ਵਿਚ ਸੀ. ਬੀ. ਆਈ. ਦੇ ਹੱਥ ਪੈ ਜਾਂਦੇ ਹਨ, ਉਸ ਵਿਚੋਂ ਆਸਾਨੀ ਨਾਲ ਨਿਕਲਣਾ ਸੌਖਾ ਨਹੀਂ ਹੈ।

ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਵਿਚ ਜੁਟੀ ਸੀ. ਬੀ. ਆਈ. ਨੇ 14 ਫਰਵਰੀ ਨੂੰ ਜਲੰਧਰ ਆ ਕੇ ਸਬੂਤ ਜੁਟਾਏ ਅਤੇ 16 ਫਰਵਰੀ ਨੂੰ ਛਾਪੇਮਾਰੀ ਕਰਦੇ ਹੋਏ ਸੈਟਿੰਗ ਦੀ ਖੇਡ ਦਾ ਪਰਦਾਫਾਸ਼ ਕੀਤਾ।

ਇਸ ਕਾਂਡ ਵਿਚ ਰਿਜਨਲ ਪਾਸਪੋਰਟ ਅਾਫਿਸਰ (ਆਰ. ਪੀ. ਓ.) ਅਨੂਪ ਿਸੰਘ, ਅਸਿਸਟੈਂਟ ਪਾਸਪੋਰਟ ਆਫਿਸਰ (ਏ. ਪੀ. ਓ.) ਹਰੀਓਮ ਅਤੇ ਸੰਜੇ ਸ਼੍ਰੀਵਾਸਤਵ ਨੂੰ ਗ੍ਰਿਫ਼ਤਾਰ ਕੀਤਾ। ਇਸ ਵਿਚ ਸੀ. ਬੀ. ਆਈ. ਨੇ 20 ਲੱਖ ਰੁਪਏ ਦੀ ਰਾਸ਼ੀ ਬਰਾਮਦ ਕਰਨ ਦੇ ਨਾਲ-ਨਾਲ ਕਈ ਅਹਿਮ ਦਸਤਾਵੇਜ਼ ਆਪਣੇ ਕਬਜ਼ੇ ਵਿਚ ਲਏ ਸਨ।

ਸੀ. ਬੀ. ਆਈ. ਵੱਲੋਂ ਜਿਹੜੀ ਰਿਪੋਰਟ ਤਿਆਰ ਕੀਤੀ ਗਈ ਹੈ, ਉਸ ਵਿਚ ‘ਅੰਡਰ ਰੀਵਿਊ’ ਦਾ ਮਸਲਾ ਉਜਾਗਰ ਹੋਇਆ ਹੈ। ਅਸਲ ਵਿਚ ਪੂਰੀ ਖੇਡ ‘ਅੰਡਰ ਰੀਵਿਊ’ ਸ਼ਬਦ ਦੇ ਆਲੇ-ਦੁਆਲੇ ਘੁੰਮਦੀ ਹੈ। ਮਾਮਲੇ ਦਾ ਪਰਦਾਫਾਸ਼ ਹੋਣ ਤੋਂ ਬਾਅਦ ਕਈ ਤਰ੍ਹਾਂ ਦੇ ਤੱਥ ਉਜਾਗਰ ਹੋ ਰਹੇ ਹਨ ਅਤੇ ਇਨ੍ਹਾਂ ਤੱਥਾਂ ਨਾਲ ਸੈਟਿੰਗ ਦੀ ਖੇਡ ਸਮਝ ਆ ਰਹੀ ਹੈ।

ਇਹ ਵੀ ਪੜ੍ਹੋ :    ਦਿੱਲੀ-NCR ਸਮੇਤ ਪੰਜਾਬ ਦੇ 17 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ ਜਾਰੀ, ਤੂਫਾਨ ਤੇ ਮੀਂਹ ਨਾਲ ਬਦਲੇਗਾ ਮੌਸਮ

ਮੁੱਖ ਤੌਰ ’ਤੇ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਉਹ ਬੱਚਿਆਂ ਦੇ ਪਾਸਪੋਰਟ ’ਤੇ ਸਵਾਲੀਆ ਨਿਸ਼ਾਨ ਲਾਉਣ ਨਾਲ ਸਬੰਧਤ ਹੈ। ਜਿਹੜੀ ਸ਼ਿਕਾਇਤ ਸੀ. ਬੀ. ਆਈ. ਕੋਲ ਪਹੁੰਚੀ ਸੀ, ਉਸ ਵਿਚ ਵੀ 6 ਮਹੀਨੇ ਬੱਚੀ ਦੇ ਪਾਸਪੋਰਟ ਨੂੰ ‘ਅੰਡਰ ਰੀਵਿਊ’ ਕਰਕੇ 25 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਜਾ ਰਹੀ ਸੀ।

ਅਸਲ ਵਿਚ ਸੈਟਿੰਗ ਦੀ ਖੇਡ ਬੱਚਿਆਂ ਦੇ ਪਾਸਪੋਰਟ ’ਚ ਖਾਮੀਆਂ ਕੱਢਣ ਤੋਂ ਸ਼ੁਰੂ ਹੁੰਦੀ ਸੀ ਅਤੇ ਮੁੱਖ ਤੌਰ ’ਤੇ ਬੱਚੇ ਦੇ ਪਾਸਪੋਰਟ ਵਾਲੀਆਂ ਫਾਈਲਾਂ ਨੂੰ ਰੋਕ ਕੇ ਉਨ੍ਹਾਂ ਨੂੰ ‘ਅੰਡਰ ਰੀਵਿਊ’ ਕਰ ਿਦੱਤਾ ਜਾਂਦਾ ਸੀ।

ਨਵੇਂ ਪਾਸਪੋਰਟ ਲਈ ਅਰਜ਼ੀ ਆਉਣ ਤੋਂ ਬਾਅਦ ਜਦੋਂ ਫਾਈਲ ਜਮ੍ਹਾ ਹੋ ਜਾਂਦ ੀ ਹੈ ਤਾਂ ਪਾਸਪੋਰਟ ਅਾਫਿਸ ਵੱਲੋਂ ਉਕਤ ਫਾਈਲ ਦੀ ਜਾਂਚ ਕੀਤੀ ਜਾਂਦੀ ਹੈ। ਸੂਤਰ ਦੱਸਦੇ ਹਨ ਕਿ ਬੱਚਿਆਂ ਦੇ ਪਾਸਪੋਰਟ ’ਤੇ ਵਿਸ਼ੇਸ਼ ਨਜ਼ਰ ਰੱਖੀ ਜਾਂਦੀ ਸੀ। ਜਿਸ ਫਾਈਲ ਨੂੰ ਰੋਕਣਾ ਹੁੰਦਾ ਸੀ, ਉਸਨੂੰ ‘ਅੰਡਰ ਰੀਵਿਊ’ ਐਟ ਰਿਜਨਲ ਪਾਸਪੋਰਟ ਆਫਿਸ ਦੇ ਮੈਸੇਜ ਅਧੀਨ ਹੋਲਡ ਕਰ ਿਦੱਤਾ ਜਾਂਦਾ ਸੀ।

ਇਸ ਤੋਂ ਬਾਅਦ ਸੈਟਿੰਗ ਦੀ ਖੇਡ ਖੇਡੀ ਜਾਂਦੀ ਸੀ ਕਿਉਂਕਿ ‘ਅੰਡਰ ਰੀਵਿਊ’ ਵਾਲੀ ਫਾਈਲ ਵਿਚ ਕੀ ਖਾਮੀ ਨਿਕਲੀ ਹੈ, ਇਸ ਬਾਰੇ ਆਨਲਾਈਨ ਕੁਝ ਵੀ ਪਤਾ ਨਹੀਂ ਲੱਗ ਪਾਉਂਦਾ। ਇਸ ਤੋਂ ਬਾਅਦ ਲੋਕਾਂ ਨੂੰ ਪਾਸਪੋਰਟ ਆਫਿਸ ਵਿਚ ਆਉਣਾ ਪੈਂਦ ਾ ਹੈ ਅਤੇ ਚੱਕਰ ਲਾਉਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ।

ਦੱਿਸਆ ਜਾਂਦਾ ਹੈ ਕਿ ਆਮ ਤੌਰ ’ਤੇ ਪਹਿਲੀ ਵਾਰ ਵਿਚ ਫਾਈਲ ਦਾ ਸਟੇਟਸ ਪਤਾ ਨਹੀਂ ਲੱਗਦਾ ਕਿਉਂਕਿ ਬਿਨੈਕਾਰ ਅਧਿਕਾਰੀਆਂ ਨੂੰ ਮਿਲ ਹੀ ਨਹੀਂ ਪਾਉਂਦੇ। ਕਈ ਵਾਰ ਚੱਕਰ ਲਾਉਣ ਤੋਂ ਬਾਅਦ ਲੋਕ ਏਜੰਟਾਂ ਦੇ ਜਾਲ ਵਿਚ ਫਸਣ ’ਤੇ ਮਜਬੂਰ ਹੋ ਜਾਂਦੇ ਸਨ।

ਦੂਜੇ ਪਾਸੇ ਜਿਸ ਵਿਅਕਤੀ ਕੋਲ ਕੋਈ ਅਪ੍ਰੋਚ ਹੁੰਦੀ ਹੈ, ਉਸਦੀ ਫਾਈਲ ਨੂੰ ਕਲੀਅਰ ਹੋਣ ਵਿਚ ਜ਼ਿਆਦਾ ਸਮਾਂ ਨਹੀਂ ਲੱਗਦਾ। ਦੱਸਿਆ ਜਾਂਦਾ ਹੈ ਕਿ ਜਿਹੜਾ ਵਿਅਕਤੀ ਏਜੰਟਾਂ ਤਕ ਪਹੁੰਚ ਬਣਾ ਲੈਂਦਾ ਸੀ, ਉਸ ਦਾ ਕੰਮ ਹੋਣ ਦੀ ਸੰਭਾਵਨਾ ਵਧ ਜਾਂਦੀ ਸੀ।

ਸੀ. ਬੀ. ਆਈ. ਤੋਂ ਬਚਣਾ ਨਹੀਂ ਹੋਵੇਗਾ ਆਸਾਨ, ਖੁੱਲ੍ਹੇਗੀ ਪੋਲ

ਦੱਸਿਆ ਜਾਂਦਾ ਹੈ ਕਿ ਕਈ ਏਜੰਟਾਂ ਦੀ ਅਧਿਕਾਰੀਆਂ ਤਕ ਪਹੁੰਚ ਬਣ ਚੁੱਕੀ ਸੀ ਅਤੇ ਉਹ ਬਿਨਾਂ ਰੋਕ-ਟੋਕ ਦੇ ਪਾਸਪੋਰਟ ਆਫਿਸ ਦੇ ਅੰਦਰ ਚਲੇ ਜਾਂਦੇ ਸਨ। ਲੋਕ ਵੀ ਹੈਰਾਨ ਹੁੰਦੇ ਸਨ ਕਿ ਉਕਤ ਲੋਕ ਬਿਨਾਂ ਰੋਕ-ਟੋਕ ਦੇ ਅੰਦਰ ਕਿਵੇਂ ਜਾ ਰਹੇ ਹਨ। ਦੂਜੇ ਪਾਸੇ ਅਾਮ ਵਿਅਕਤੀ ਦਾ ਅੰਦਰ ਜਾਣਾ ਬੇਹੱਦ ਮੁਸ਼ਕਲ ਹੁੰਦਾ ਸੀ।

ਸੀ. ਬੀ. ਆਈ. ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਡਿਫੈਂਸ ਕਾਲੋਨੀ ਵਾਲੇ ਕਿਰਾਏ ਦੇ ਘਰ ਵਿਚੋਂ ਕਈ ਅਹਿਮ ਦਸਤਾਵੇਜ਼ ਬਰਾਮਦ ਹੋਏ ਹਨ। ਉਕਤ ਕਾਗਜ਼ਾਤ ਜ਼ਰੀਏ ਸੈਟਿੰਗ ਵਾਲੇ ਲੋਕਾਂ ਦੀ ਪੋਲ ਖੁੱਲ੍ਹਣ ਦੀ ਸੰਭਾਵਨਾ ਵਧ ਗਈ ਹੈ। ਸੀ. ਬੀ. ਆਈ. ਦੀ ਨਜ਼ਰ ਤੋਂ ਬਚਣਾ ਕਿਸੇ ਲਈ ਆਸਾਨ ਨਹੀਂ ਹੋਵੇਗਾ ਅਤੇ ਆਉਣ ਵਾਲੇ ਿਦਨਾਂ ਿਵਚ ਏਜੰਟ ਕਿਸਮ ਦੇ ਲੋਕ ਸੀ. ਬੀ. ਆਈ. ਦੇ ਹੱਥੇ ਚੜ੍ਹ ਸਕਦੇ ਹਨ।

ਆਈ. ਐੱਫ. ਐੱਸ. ਅਭਿਸ਼ੇਕ ਸ਼ਰਮਾ ਨੇ ਨਹੀਂ ਸੰਭਾਲਿਆ ਅਜੇ ਚਾਰਜ

ਦੂਜੇ ਪਾਸੇ ਅੰਮ੍ਰਿਤਸਰ ਦੇ ਰਿਜਨਲ ਪਾਸਪੋਰਟ ਆਫਿਸਰ ਅਭਿਸ਼ੇਕ ਸ਼ਰਮਾ ਨੂੰ ਜਲੰਧਰ ਆਰ. ਪੀ. ਓ. ਦਾ ਐਡੀਸ਼ਨਲ ਚਾਰਜ ਦਿੱਤੇ ਜਾਣ ਦਾ ਪਤਾ ਲੱਗਾ ਸੀ ਪਰ ਅਾਈ. ਐੱਫ. ਐੱਸ. (ਇੰਡੀਅਨ ਫਾਰੇਨ ਸਰਵਿਸਿਜ਼) ਅਧਿਕਾਰੀ ਅਭਿਸ਼ੇਕ ਸ਼ਰਮਾ ਨੇ ਜਲੰਧਰ ਦੇ ਆਰ. ਪੀ. ਓ. ਦਾ ਚਾਰਜ ਅਜੇ ਤਕ ਨਹੀਂ ਸੰਭਾਲਿਆ ਹੈ।

ਅੰਮ੍ਰਿਤਸਰ ਿਵਚ ਕੰਮ ਦੇ ਰੁਝੇਵੇਂ ਹੋਣ ਕਾਰਨ ਸ਼ਾਇਦ ਉਹ ਜਲੰਧਰ ਨਹੀਂ ਆ ਸਕੇ ਹੋਣਗੇ। ਪੂਰੀ ਜਾਣਕਾਰੀ ਦਾ ਭਲਕੇ ਪਤਾ ਲੱਗ ਸਕਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਜਲੰਧਰ ਆਰ. ਪੀ. ਓ. ਵਿਚ ਜਦੋਂ ਤਕ ਅਧਿਕਾਰੀ ਦੀ ਤਾਇਨਾਤੀ ਨਹੀਂ ਹੋਵੇਗੀ, ਉਦੋਂ ਤਕ ਲੋਕਾਂ ਦੇ ਪਾਸਪੋਰਟ ਨਾਲ ਸਬੰਧਤ ਕੰਮ ਰੁਕੇ ਰਹਿਣਗੇ।

ਸਿਰਫ ਨਾਂ ਲਈ ਲਾਏ ਸਨ ਆਫਿਸ ਦੇ ਬਾਹਰ ਸਾਵਧਾਨੀ ਵਾਲੇ ਬੋਰਡ, ਅਧਿਕਾਰੀਆਂ ਨੂੰ ਮਿਲਣਾ ਨਹੀਂ ਸੀ ਅਾਸਾਨ

ਜਲੰਧਰ, (ਸੁਧੀਰ)–ਪਾਸਪੋਰਟ ਆਫਿਸ ਦੇ ਮੁੱਖ ਗੇਟ ਦੇ ਬਾਹਰ ਲੋਕਾਂ ਨੂੰ ਜਾਗਰੂਕ ਕਰਨ ਅਤੇ ਏਜੰਟਾਂ ਤੋਂ ਸਾਵਧਾਨ ਰਹਿਣ ਲਈ ਕਈ ਬੋਰਡ ਲਾਏ ਗਏ ਸਨ। ਇਨ੍ਹਾਂ ’ਤੇ ਲਿਖਿਆ ਸੀ ਕਿ ਬੀ-ਵੇਅਰ ਆਫ ਟਾਊਟਸ ਐਂਡ ਏਜੰਟਸ (ਏਜੰਟਾਂ ਅਤੇ ਟਾਊਟਾਂ ਤੋਂ ਸਾਵਧਾਨ ਰਹੋ), ਿਕਸੇ ਦੇ ਝਾਂਸੇ ਵਿਚ ਨਾ ਆਓ, ਜਦੋਂ ਕਿ ਦੂਜੇ ਪਾਸੇ ਲਿਖਿਆ ਸੀ ਕਿ ਕੋਈ ਵੀ ਏਜੰਟ ਮਾਨਤਾ ਪ੍ਰਾਪਤ ਨਹੀਂ ਹੈ ਪਰ ਸੀ. ਬੀ. ਆਈ. ਦੀ ਛਾਪੇਮਾਰੀ ਵਿਚ ਅਧਿਕਾਰੀਆਂ ਦਾ ਗ੍ਰਿਫ਼ਤਾਰ ਹੋਣਾ ਇਹੀ ਸਾਬਿਤ ਕਰਦਾ ਹੈ ਕਿ ਇਹ ਬੋਰਡ ਸਿਰਫ ਨਾਂ ਲਈ ਹੀ ਲਾਏ ਗਏ ਸਨ, ਜਦੋਂ ਕਿ ਪਾਸਪੋਰਟ ਆਫਿਸ ਦੇ ਅੰਦਰ ਹੀ ਰਿਸ਼ਵਤਖੋਰੀ ਦੀ ਖੇਡ ਚੱਲ ਰਹੀ ਸੀ।

ਹਰ ਵਿਅਕਤੀ ਦਾ ਪਾਸਪੋਰਟ ਅਧਿਕਾਰੀ ਨੂੰ ਮਿਲਣਾ ਆਸਾਨ ਨਹੀਂ ਸੀ। ਆਮ ਬਿਨੈਕਾਰ ਦਫਤਰ ਦੇ ਅੰਦਰ ਆਰਾਮ ਨਾਲ ਨਹੀਂ ਜਾ ਸਕਦਾ ਸੀ। ਮੁੱਖ ਗੇਟ ’ਤੇ ਪਹਿਲਾਂ ਤੋਂ ਹੀ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਬਿਨੈਕਾਰ ਪਾਸਪੋਰਟ ਅਧਿਕਾਰੀ ਨੂੰ ਸਿੱਧਾ ਨਹੀਂ ਮਿਲ ਸਕਦਾ ਸੀ।

ਗਾਰਡ ਬਿਨੈਕਾਰ ਨੂੰ ਇਹ ਕਹਿੰਦੇ ਸਨ ਕਿ ਉਪਰੋਂ ਫੋਨ ਆਵੇਗਾ, ਫਿਰ ਹੀ ਤੁਸੀਂ ਜਾ ਸਕਦੇ ਹੋ। ਆਨਲਾਈਨ ਐਪੁਆਇੰਟਮੈਂਟ ਵੀ ਕੁਝ ਮਿੰਟਾਂ ਲਈ ਖੁੱਲ੍ਹਦੀ ਸੀ, ਜਿਸ ਕਾਰਨ ਲੋਕਾਂ ਨੂੰ ਐਪੁਆਇੰਟਮੈਂਟ ਲੈਣ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਇਹ ਵੀ ਪੜ੍ਹੋ :    ਗੁੰਡਾਗਰਦੀ ਦਾ ਨੰਗਾ ਨਾਚ, ਘਰ ਅੰਦਰ ਦਾਖ਼ਲ ਹੋ ਜੋੜੇ 'ਤੇ ਕੀਤਾ ਹਮਲਾ, ਪਤੀ ਦੀ ਮੌਤ ਤੇ ਪਤਨੀ ਗੰਭੀਰ ਜ਼ਖਮੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Harinder Kaur

Content Editor

Related News