ਮੋਗਾ 'ਚ ਅੱਜ ਤੋਂ ਖੁੱਲ੍ਹੇਗਾ 'ਪਾਸਪੋਰਟ ਦਫਤਰ'
Saturday, Mar 03, 2018 - 10:16 AM (IST)

ਮੋਗਾ (ਪਵਨ ਗਰੋਵਰ) - ਅੱਜ ਮੋਗਾ ਜ਼ਿਲੇ 'ਚ ਨਵੇਂ ਪਾਸਪੋਰਟ ਦਫਤਰ ਦਾ ਉਦਘਾਟਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮਿਲੀ ਹੈ ਕਿ ਹੁਣ ਮੋਗਾ 'ਚ ਵੀ ਲੋਕਾਂ ਦੇ ਲਈ ਪਾਸਪੋਰਟ ਬਣਾਏ ਜਾਣਗੇ। ਇਸ ਪਾਸਪੋਰਟ ਦਫਤਰ ਦਾ ਉਦਘਾਟਨ ਫਰੀਦਕੋਟ ਦੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਵੱਲੋਂ ਕੀਤਾ ਜਾਵੇਗਾ।