...ਤੇ ਹੁਣ 21 ਦਿਨਾਂ 'ਚ ਬਣੇਗਾ ਪਾਸਪੋਰਟ

11/10/2018 3:46:23 PM

ਮੋਗਾ (ਵਿਪਨ) : ਪੰਜਾਬ ਪੁਲਸ ਵਲੋਂ ਪੰਜਾਬ ਦੇ ਹਰ ਜ਼ਿਲੇ 'ਚ ਜਨਤਾ ਦੀ ਸਹਾਇਤਾ ਲਈ ਪੁਲਸ ਸਾਂਝ ਕੇਂਦਰਾਂ ਤੋਂ ਹੁਣ ਆਮ ਜਨਤਾ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਇਸ ਦੇ ਤਹਿਤ ਜ਼ਿਲਾ ਮੋਗਾ 'ਚ ਚੱਲ ਰਹੇ 9 ਸਾਂਝ ਕੇਂਦਰਾਂ ਦੀ ਮੀਟਿੰਗ ਹੋਈ। ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਸਾਂਝ ਕੇਂਦਰਾਂ 'ਚ ਹੁਣ ਪਾਸਪੋਰਟ 21 ਦਿਨਾਂ ਦੇ ਅੰਦਰ-ਅੰਦਰ ਦਿੱਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਤੱਕ ਕੋਈ ਵੀ ਪਾਸਪੋਰਟ ਦੀ ਵੈਰੀਫਿਕੇਸ਼ਨ ਪੈਂਡਿੰਗ ਨਹੀਂ ਹੈ ਅਤੇ ਇਸ ਮੌਕੇ ਮੋਗਾ ਦੇ ਐੱਨ. ਜੀ. ਓ. ਵਲੋਂ ਵੀ ਇਨ੍ਹਾਂ ਸਾਂਝ ਕੇਂਦਰਾਂ ਦੀ ਤਾਰੀਫ ਕੀਤੀ ਗਈ। ਇਨ੍ਹਾਂ ਕੇਂਦਰਾਂ 'ਚ ਪੁਲਸ ਸਬੰਧੀ ਕੋਈ ਵੀ ਜਾਣਕਾਰੀ 24 ਤੋਂ 48 ਘੰਟਿਆਂ 'ਚ ਮੁਹੱਈਆ ਕਰਾਈ ਜਾ ਰਹੀ ਹੈ। ਇਨ੍ਹਾਂ ਕਾਰਨ ਆਮ ਲੋਕਾਂ ਨੂੰ ਕਾਫੀ ਲਾਭ ਹੋ ਰਿਹਾ ਹੈ। ਜਨਤਾ ਨੂੰ ਸੇਵਾਵਾਂ ਦੇਣ ਕਾਰਨ ਪੁਲਸ ਵਿਭਾਗ ਨੂੰ ਵੀ ਬਹੁਤ ਰੈਵਿਨਿਊ ਆ ਰਿਹਾ ਹੈ। ਇਨ੍ਹਾਂ ਸਾਂਝ ਕੇਂਦਰਾਂ 'ਚ ਪੀ. ਸੀ. ਸੀ. ਕਰਾਉਣਾ, ਐੱਫ. ਆਈ. ਆਰ. ਦੀ ਫੋਟੋ ਕਾਪੀ ਲੈਣਾ ਜਾਂ ਗੁੰਮਸ਼ੁਦਗੀ ਦੀ ਰਿਪੋਰਟ ਕਰਾਉਣਾ ਆਦਿ ਦੀ ਜਾਣਕਾਰੀ 24 ਤੋਂ 48 ਘੰਟਿਆਂ ਅੰਦਰ ਦਿੱਤੀ ਜਾ ਰਹੀ ਹੈ। ਸਾਂਝ ਕੇਂਦਰਾਂ ਵਲੋਂ ਸਮੇਂ-ਸਮੇਂ 'ਤੇ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਕੈਂਪ ਵੀ ਲਾਏ ਜਾਂਦੇ ਹਨ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ