ਤਪਾ ਮੰਡੀ ’ਚ ਤੋਤਿਆਂ ਦੇ ਮਰਨ ਨਾਲ ਸਹਿਮੇ ਲੋਕ, ਬਰਡ ਫ਼ਲੂ ਦੀਆਂ ਖ਼ਬਰਾਂ ਨੇ ਵਧਾਈ ਚਿੰਤਾ
Friday, Jan 08, 2021 - 02:11 PM (IST)
ਤਪਾ ਮੰਡੀ (ਸ਼ਾਮ,ਗਰਗ): ਦੇਸ਼ ’ਚ ਬਰਡ ਫਲੂ ਦੇ ਕੇਸ ਆਉਣ ਤੋਂ ਬਾਅਦ ਜਿੱਥੇ ਲੋਕਾਂ ’ਚ ਹਾਹਾਕਾਰ ਮਚੀ ਹੋਈ ਹੈ ਉੱਥੇ ਹੀ ਸਥਾਨਕ ਸ਼ਹਿਰ ਤਪਾ ਮੰਡੀ ਦੀ ਤਾਜੋਕੇ ਰੋਡ ਸਥਿਤ ਮਾਰਕੀਟ ਕਮੇਟੀ ਦੇ ਦਫ਼ਤਰ ਦੇ ਮੁੱਖ ਯਾਰਡ ’ਚ ਲੱਗੇ ਦਰੱਖਤਾਂ ਤੋਂ ਤੋਤੇ ਡਿੱਗ ਕੇ ਮਰ ਜਾਣ ਕਾਰਨ ਇਲਾਕੇ ’ਚ ਹੜਕੰਪ ਮੱਚ ਗਿਆ। ਇਸ ਮੌਕੇ ਹਾਜ਼ਰ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਧਰਿਮੰਦਰ ਮਾਂਗਟ, ਨੰਬਰਦਾਰ ਬਲਵੰਤ ਸਿੰਘ, ਗੁਰਮੁੱਖ ਸਿੰਘ ਸਿੱਧੂ,ਹਰਦੀਪ ਸਿੰਘ ਸਿੱਧੂ ਅਤੇ ਕੁਲਿਵੰਦਰ ਸਿੰਘ ਨੇ ਦੱਸਿਆ ਕਿ ਮਾਰਕਿਟ ਕਮੇਟੀ ਦੇ ਚੌਂਕੀਦਾਰ ਨੇ ਆ ਕੇ ਦੱਸਿਆ ਕਿ ਯਾਰਡ ’ਚ ਤੋਤੇ ਮਰੇ ਪਏ ਹਨ। ਦੇਖਦੇ-ਦੇਖਦੇ 10-12 ਤੋਤੇ ਦਰੱਖਤਾਂ ਤੋਂ ਡਿੱਗੇ ਜ਼ਖ਼ਮੀ ਹੋ ਗਏ ਅਤੇ ਉੱਡਣ ’ਚ ਅਸਮਰਥ ਦਿਖਾਈ ਦੇ ਰਹੇ ਸੀ।
ਇਹ ਵੀ ਪੜ੍ਹੋ: ਸੰਗਰੂਰ ਜੇਲ੍ਹ ਪ੍ਰਬੰਧਕਾਂ ਦਾ ਕਾਰਨਾਮਾ, ਪੈਸੇ ਦੇ ਲਾਲਚ 'ਚ ਕੈਦੀਆਂ ਨੂੰ ਕਰਾਉਂਦੇ ਸੀ 'ਐਸ਼'
ਮਾਰਕਿਟ ਕਮੇਟੀ ਦੇ ਮੁਲਾਜ਼ਮਾਂ ਨੇ ਤੁਰੰਤ ਇਸ ਦੀ ਸੂਚਨਾ ਵੈਟਰਨਰੀ ਹਸਪਤਾਲ ਦੇ ਡਾਕਟਰ ਸੁਰਜੀਤ ਸਿੰਘ ਨੂੰ ਦਿੱਤੀ ਜਿਨ੍ਹਾਂ ਇੱਕ ਸੇਵਾਮੁਕਤ ਡਾਕਟਰ ਨੂੰ ਨਾਲ ਲਿਆ ਕੇ ਇਸ ਦੀ ਜਾਂਚ ਕਰਵਾਉਣ ਲਈ ਬਰਨਾਲਾ ਟੀਮ ਨੂੰ ਸੂਚਿਤ ਕਰ ਦਿੱਤਾ ਹੈ। ਮੁੱਖ ਯਾਰਡ ’ਚ 2 ਦਰਜਨ ਦੇ ਕਰੀਬ ਅਜਿਹੇ ਤੋਤੇ ਮਰੇ ਦੇਖੇ ਗਏ ਜਿਨ੍ਹਾਂ ਨੂੰ ਇੱਕ ਥਾਂ ਤੇ ਇਕੱਠੇ ਕਰਕੇ ਪੋਸਟਮਾਰਟਮ ਕੀਤੇ ਜਾਣ ਤੋਂ ਬਾਅਦ ਹੀ ਇਨ੍ਹਾਂ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ ਪਰ ਸ਼ੱਕ ਦੇ ਤੌਰ ਤੇ ਉਨ੍ਹਾਂ ਵਲੋਂ ਲੋਕਾਂ ਨੂੰ ਇਤਿਆਤ ਵਰਤਣ ਲਈ ਕਿਹਾ ਗਿਆ। ਜ਼ਿਕਰਯੋਗ ਹੈ ਕਿ ਇਨ੍ਹਾਂ ਮਿ੍ਰਤਕ ਤੋਤਿਆਂ ਨੂੰ ਕੁੱਤਿਆਂ ਨੂੰ ਖਾਂਦੇ ਵੀ ਦੇਖੇ ਗਏ ਜਿਸ ਤੋਂ ਬਾਅਦ ਲੋਕਾਂ ਨੂੰ ਡਰ ਸਤਾ ਰਿਹਾ ਹੈ ਕਿ ਜੇਕਰ ਇਨ੍ਹਾਂ ਮਿ੍ਰਤਕ ਪੰਛੀਆਂ ਨੂੰ ਬਰਡ ਫਲੂ ਨਾਮਕ ਬਿਮਾਰੀ ਦੇ ਸ਼ਿਕਾਰ ਪਾਇਆ ਗਿਆ ਤਾਂ ਇਲਾਕੇ ਵਿਚ ਆਵਾਰਾ ਕੁੱਤਿਆਂ ਵੱਲੋਂ ਖਾਧੇ ਗਏ ਇਨ੍ਹਾਂ ਪੰਛੀਆਂ ਕਾਰਨ ਹੋਰ ਵੀ ਬੀਮਾਰੀ ਫੈਲ ਸਕਦੀ ਹੈ।
ਇਹ ਵੀ ਪੜ੍ਹੋ: ਮੰਡੀ ਕਲਾਂ ਦੇ ਨੌਜਵਾਨ ਦੀ ਦਿੱਲੀ ਮੋਰਚੇ ਤੋਂ ਵਾਪਸੀ ਸਮੇਂ ਦਿਲ ਦਾ ਦੌਰਾ ਪੈਣ ਨਾਲ ਮੌਤ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ