ਪਰਮਿੰਦਰ ਢੀਂਡਸਾ ਦਾ ਕੀ ਹੈ ਅਗਲਾ ਪਲਾਨ, ‘ਜਗ ਬਾਣੀ’ ਨਾਲ ਗੱਲਬਾਤ ਦੌਰਾਨ ਖੁੱਲ੍ਹ ਕੇ ਬੋਲੇ (ਵੀਡੀਓ)

Sunday, Jul 30, 2023 - 05:03 AM (IST)

ਪਰਮਿੰਦਰ ਢੀਂਡਸਾ ਦਾ ਕੀ ਹੈ ਅਗਲਾ ਪਲਾਨ, ‘ਜਗ ਬਾਣੀ’ ਨਾਲ ਗੱਲਬਾਤ ਦੌਰਾਨ ਖੁੱਲ੍ਹ ਕੇ ਬੋਲੇ (ਵੀਡੀਓ)

ਵੈੱਬ ਡੈਸਕ : ਦੇਸ਼ ਦੇ ਪ੍ਰਧਾਨ ਮੰਤਰੀ ਕੁਝ ਦਿਨ ਪਹਿਲਾਂ ਪੁਰਾਣੇ ਆਗੂਆਂ ਨੂੰ ਯਾਦ ਕਰਦਿਆਂ ਬਿਆਨ ਦਿੰਦੇ ਹਨ ਕਿ ਅਕਾਲੀ ਦਲ ਦਾ ਅਸਲ ਵਾਰਿਸ ਸੁਖਦੇਵ ਸਿੰਘ ਢੀਂਡਸਾ ਹੈ। ਇਸ ਗੱਲ ਨਾਲ ਜਿਥੇ ਢੀਂਡਸਾ ਪਰਿਵਾਰ ਦਾ ਸਿਆਸਤ ’ਚ ਕੱਦ ਵੱਡਾ ਹੁੰਦਾ ਹੈ, ਉਥੇ ਹੀ ਪੰਜਾਬ ਦੀ ਸਿਆਸਤ ਨੂੰ ਵੀ ਇਕ ਨਵਾਂ ਰੂਪ ਦਿੱਤਾ ਜਾਂਦਾ ਹੈ। ਇਸ ਦਰਮਿਆਨ ਵੱਡਾ ਸਵਾਲ ਇਹ ਹੈ ਕਿ ਕੀ ਢੀਂਡਸਾ ਪਰਿਵਾਰ ਆਪਣੇ-ਆਪ ਨੂੰ ਅਕਾਲੀ ਦਲ ਦਾ ਅਸਲ ਮੰਨਦਾ ਹੈ। ਢੀਂਡਸਾ ਪਰਿਵਾਰ ਦੀ ਅਗਲੀ ਰਣਨੀਤੀ ਕੀ ਹੋਵੇਗੀ ਕਿਉਂਕਿ ਉਹ ਅਕਾਲੀ ਦਲ ਤੋਂ ਵੱਖ ਹੋ ਕੇ ਅਕਾਲੀ ਦਲ ਸੰਯੁਕਤ ਬਣਾਉਂਦੇ ਹਨ ਤੇ ਕਹਿੰਦੇ ਹਨ ਕਿ ਇਹ ਅਸਲ ਅਕਾਲੀ ਦਲ ਹੈ। ਇਸ ਨੂੰ ਲੈ ਕੇ ਢੀਂਡਸਾ ਦੀ ਅਗਲੀ ਰਣਨੀਤੀ ਬਾਰੇ ਪਰਮਿੰਦਰ ਸਿੰਘ ਢੀਂਡਸਾ ਨਾਲ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਗੱਲਬਾਤ ਕੀਤੀ।

ਇਹ ਵੀ ਪੜ੍ਹੋ : ਕੈਨੇਡਾ ਜਾਣ ਲਈ ਧੋਖਾਧੜੀ ਦਾ ਸ਼ਿਕਾਰ ਹੋਏ ਪਰਿਵਾਰਾਂ ਨੇ ਟ੍ਰੈਵਲ ਏਜੰਟ ਦੀ ਕੋਠੀ ਬਾਹਰ ਲਾਇਆ ਧਰਨਾ, ਲਾਏ ਇਹ ਦੋਸ਼

ਪ੍ਰਧਾਨ ਮੰਤਰੀ ਦੇ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ, ਬਾਰੇ ਪੁੱਛੇ ਸਵਾਲ ’ਤੇ ਬੋਲਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਦੇ ਦੋ ਪਹਿਲੂ ਹਨ, ਇਕ ਤਾਂ ਪ੍ਰਧਾਨ ਮੰਤਰੀ ਮੋਦੀ ਦੇ ਕਹਿਣ ਦਾ ਮਕਸਦ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਿਧਾਂਤ ਸਨ, ਉਨ੍ਹਾਂ ’ਤੇ ਪਹਿਰਾ ਦੇਣ ਵਾਲੀ ਇਹ ਪਾਰਟੀ ਹੈ, ਦੂਜੀ ਗੱਲ ਜਿਥੋਂ ਤੱਕ ਵਾਰਿਸ ਦੀ ਗੱਲ ਹੈ ਤਾਂ ਅਸੀਂ ਇਕੱਲੇ ਆਪਣੇ-ਆਪ ਨੂੰ ਵਾਰਿਸ ਨਹੀਂ ਸਮਝਦੇ। ਮੈਂ ਸਮਝਦਾ ਹਾਂ ਕਿ ਸਾਰਾ ਪੰਜਾਬ, ਵਿਸ਼ਵ ਭਰ ’ਚ ਬੈਠੇ ਸਿੱਖ ਸ਼੍ਰੋਮਣੀ ਅਕਾਲੀ ਦਲ ਦੇ ਵਾਰਿਸ ਹਨ। ਕੋਈ ਇਕ ਪਰਿਵਾਰ, ਇਕ ਵਿਅਕਤੀ ਅਕਾਲੀ ਦਲ ’ਤੇ ਕਬਜ਼ਾ ਨਹੀਂ ਕਰ ਸਕਦਾ, ਨਾ ਹੀ ਇਕ ਵਿਅਕਤੀ ਦਾ ਅਕਾਲੀ ਦਲ ਹੈ। ਇਹ ਪਾਰਟੀ ਕੁਰਬਾਨੀਆਂ ਨਾਲ ਬਣੀ ਹੈ, ਇਸ ਦੇ ਵਾਰਿਸ ਸਾਰੇ ਪੰਜਾਬੀ ਹਨ। ਉਸੇ ਰੂਪ ’ਚ ਹੀ ਇਹ ਦੇਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਨਸਰੁੱਲਾ ਨਾਲ ਵਿਆਹ ਤੋਂ ਬਾਅਦ ਅੰਜੂ ਨੂੰ ਮਿਲ ਰਹੇ ਬੰਪਰ ਗਿਫ਼ਟ, ਬਿਜ਼ਨੈੱਸਮੈਨ ਨੇ ਦਿੱਤਾ 40 ਲੱਖ ਦਾ ਘਰ

20 ਤੋਂ ਵੱਧ ਅਕਾਲੀ ਲੀਡਰ ਆਪਣੇ-ਆਪ ਨੂੰ ਅਸਲ ਅਕਾਲੀ ਮੰਨੇ ਬੈਠੇ ਹਨ ਪਰ ਪੁਸ਼ਟੀ ਕਿਵੇਂ ਹੋਵੇਗੀ ਕਿ ਅਸਲ ਅਕਾਲੀ ਕੌਣ ਹੈ, ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਢੀਂਡਸਾ ਨੇ ਕਿਹਾ ਕਿ ਅਕਾਲੀ ਇਕ ਵਿਚਾਰਧਾਰਾ ਹੈ, ਇਕ ਸੋਚ ਹੈ, ਜਿਹੜਾ ਉਸ ਸੋਚ ’ਤੇ ਚੱਲਦਾ ਹੈ, ਉਹ ਅਕਾਲੀ ਹੈ। ਕਿਸੇ ਨੂੰ ਵੀ ਸੁਖਬੀਰ ਬਾਦਲ ਦੀ ਮੋਹਰ ਦੀ ਲੋੜ ਨਹੀਂ ਹੈ।

ਭਾਜਪਾ ਵਿਰੋਧੀ ਧਿਰਾਂ ਵੱਲੋਂ ਬਣਾਏ ਗਠਜੋੜ (I.N.D.I.A.) ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਗਠਜੋੜ ਕਰਨ ਦਾ ਸਾਰਿਆਂ ਨੂੰ ਅਧਿਕਾਰ ਹੈ ਪਰ ਇਕ ਗੱਲ 'ਤੇ ਇਤਰਾਜ਼ ਹੈ ਕਿ ਉਨ੍ਹਾਂ ਨੂੰ ਇੰਡੀਆ ਨਾਂ ਨਹੀਂ ਸੀ ਰੱਖਣਾ ਚਾਹੀਦਾ। ਇੰਡੀਆ ਸਾਡੇ ਦੇਸ਼ ਦਾ ਨਾਂ ਹੈ, ਜਿਸ ਦਾ ਨਾਂ ਸਿਆਸਤ ਪੱਖੋਂ ਵਰਤਣਾ ਠੀਕ ਨਹੀਂ ਹੈ। ਵਿਰੋਧੀ ਧਿਰ ਆਪਣੇ ਸਿਆਸੀ ਏਜੰਡੇ ਲਈ ਦੇਸ਼ ਦਾ ਨਾਂ ਵਰਤ ਰਿਹਾ ਹੈ। ਕੀ ਉਹ ਇੰਨੇ ਹੀ ਕਮਜ਼ੋਰ ਹੋ ਗਏ ਹਨ ਕਿ ਦੇਸ਼ ਦੇ ਨਾਂ 'ਤੇ ਸਿਆਸਤ ਚਮਕਾਉਣਾ ਚਾਹੁੰਦੇ ਹਨ। ਉਨ੍ਹਾਂ ਦਾ ਇਕੋ-ਇਕ ਟੀਚਾ ਮੋਦੀ ਨੂੰ ਹਰਾਉਣਾ ਹੈ। ਉਨ੍ਹਾਂ ਦਾ ਆਪਣਾ ਕੋਈ ਸਾਂਝਾ ਏਜੰਡਾ ਨਹੀਂ ਹੈ ਕਿ ਉਹ ਕੀ ਕਰਨਾ ਚਾਹੁੰਦੇ ਹੋ, ਕੌਣ ਉਨ੍ਹਾਂ ਲੀਡਰ ਹੋਵੇਗਾ। ਜਿਹੜੇ ਲੋਕ ਆਪਣੇ ਗਰੁੱਪ ਦਾ ਅੱਜ ਤੱਕ ਲੀਡਰ ਹੀ ਤੈਅ ਨਹੀਂ ਕਰ ਸਕੇ, ਉਹ ਕੀ ਦੇਸ਼ ਨੂੰ ਚਲਾਉਣਗੇ?

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News