ਸ. ਪ੍ਰਕਾਸ਼ ਸਿੰਘ ਬਾਦਲ ਨੂੰ ਨਹੀਂ ਆਉਂਦਾ ਸੀ ਗੁੱਸਾ, ਆਪਣੇ ਨਾਲ ਹੀ ਲੈ ਗਏ ਵੱਡਾ ਰਾਜ਼

Wednesday, Apr 26, 2023 - 04:17 PM (IST)

ਸ. ਪ੍ਰਕਾਸ਼ ਸਿੰਘ ਬਾਦਲ ਨੂੰ ਨਹੀਂ ਆਉਂਦਾ ਸੀ ਗੁੱਸਾ, ਆਪਣੇ ਨਾਲ ਹੀ ਲੈ ਗਏ ਵੱਡਾ ਰਾਜ਼

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਿਸੇ ਨੇ ਗੁੱਸੇ 'ਚ ਨਹੀਂ ਦੇਖਿਆ ਸੀ ਅਤੇ ਉਹ ਹੁਣ ਇਹ ਰਾਜ਼ ਵੀ ਆਪਣੇ ਨਾਲ ਹੀ ਲੈ ਗਏ ਹਨ ਕਿ ਆਖ਼ਰ ਉਨ੍ਹਾਂ ਨੂੰ ਕਦੇ ਗੁੱਸਾ ਕਿਉਂ ਨਹੀਂ ਆਉਂਦਾ ਸੀ। ਉਨ੍ਹਾਂ ਦੇ ਵਿਰੋਧੀਆਂ ਨੂੰ ਵੀ ਇਹ ਗੱਲ ਚੰਗੀ ਤਰ੍ਹਾਂ ਪਤਾ ਸੀ ਕਿ ਉਹ ਬਾਦਲ ਸਾਹਿਬ ਦੀ ਜਿੰਨੀ ਮਰਜ਼ੀ ਆਲੋਚਨਾ ਕਰ ਲੈਣ, ਉਹ ਕੋਈ ਪ੍ਰਤੀਕਿਰਿਆ ਨਹੀਂ ਦੇਣਗੇ। ਇਸ ਦੇ ਉਲਟ ਅੱਜ ਦੇ ਸਿਆਸੀ ਆਗੂਆਂ ਆਪਣੀ ਥੋੜ੍ਹੀ ਜਿਹੀ ਵੀ ਆਲੋਚਨਾ ਨਹੀਂ ਸੁਣ ਸਕਦੇ।

ਇਹ ਵੀ ਪੜ੍ਹੋ : ਸਿਆਸਤ ਦੇ ਬਾਬਾ ਬੋਹੜ ਦੇ ਅੰਤਿਮ ਦਰਸ਼ਨਾਂ ਲਈ ਪੁੱਜ ਰਹੇ ਆਗੂ, ਦੇਖੋ ਗਮਗੀਨ ਮਾਹੌਲ ਦੀਆਂ ਤਸਵੀਰਾਂ

ਪ੍ਰਕਾਸ਼ ਸਿੰਘ ਬਾਦਲ ਸਮੇਂ ਦੇ ਬੇਹੱਦ ਪਾਬੰਦ ਸਨ। ਸਾਲ 2007 ਤੋਂ 2012 ਦੀ ਸਰਕਾਰ ਦੌਰਾਨ ਜਦੋਂ ਉਨ੍ਹਾਂ ਨੇ ਸੰਗਤ ਦਰਸ਼ਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਕਈ ਅਜਿਹੇ ਮੌਕੇ ਆਏ, ਜਦੋਂ ਸਾਬਕਾ ਮੁੱਖ ਮੰਤਰੀ ਸਵੇਰ ਦੇ ਨਿਰਧਾਰਿਤ ਸਮੇਂ 'ਤੇ ਪਹੁੰਚ ਗਏ ਅਤੇ ਸੰਗਤ ਦਰਸ਼ਨ ਵਾਲੀ ਥਾਂ 'ਤੇ ਕੁਰਸੀਆਂ ਹੀ ਲੱਗ ਰਹੀਆਂ ਸਨ। ਸੀਨੀਅਰ ਆਗੂ ਦਲਜੀਤ ਚੀਮਾ ਦਾ ਕਹਿਣਾ ਹੈ ਕਿ ਸ. ਬਾਦਲ ਅਨੁਸ਼ਾਸਿਤ ਜੀਵਨ 'ਤੇ ਭਰੋਸਾ ਕਰਦੇ ਸਨ।

ਇਹ ਵੀ ਪੜ੍ਹੋ : ਸ. ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਯਾਤਰਾ ਪੁੱਜੀ ਰਾਜਪੁਰਾ, ਰਾਹ 'ਚ ਲੋਕਾਂ ਨੇ ਕੀਤੀ ਫੁੱਲਾਂ ਦੀ ਵਰਖਾ (ਤਸਵੀਰਾਂ)

ਪ੍ਰਕਾਸ਼ ਸਿੰਘ ਬਾਦਲ ਨੇ ਜ਼ਿੰਦਗੀ 'ਚ ਕਦੇ ਨਸ਼ਾ ਨਹੀਂ ਕੀਤਾ। ਜਦੋਂ ਉਹ ਆਪਣੀ ਸਿਹਤ ਦਾ ਰਾਜ਼ ਦੱਸਦੇ ਸੀ ਤਾਂ ਇਹ ਕਹਿਣਾ ਕਦੇ ਨਹੀਂ ਭੁੱਲਦੇ ਸਨ ਕਿ ਖੂਬ ਕਸਰਤ ਕਰੋ ਅਤੇ ਨਸ਼ਿਆਂ ਤੋਂ ਦੂਰ ਰਹੋ। ਉਨ੍ਹਾਂ ਦਾ ਕਹਿਣਾ ਸੀ ਕਿ ਲੰਬੀ ਉਮਰ ਜਿਊਣੀ ਹੈ ਤਾਂ ਬਿਨਾਂ ਕੰਮ ਦੇ ਨਾ ਰਹੋ। ਉਹ ਲੋਕਾਂ ਨੂੰ ਧਰਮ ਦੇ ਮਾਰਗ 'ਤੇ ਚੱਲਣ ਦੀ ਸਲਾਹ ਦਿੰਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਅਨੁਸ਼ਾਸਨ ਨਾਲ ਜੀਵਨ 'ਚ ਅਨੁਸ਼ਾਸਨ ਪੈਦਾ ਹੁੰਦਾ ਹੈ ਅਤੇ ਸਕਾਰਾਤਮਕ ਵਿਚਾਰਾਂ ਦਾ ਪ੍ਰਵਾਹ ਹੁੰਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News