ਪੁਲਸ ਦੇ ਨੱਕ ''ਚ ਦਮ ਕਰਨ ਵਾਲੀ ਪ੍ਰਕਾਸ਼ ਕੌਰ ਗ੍ਰਿਫ਼ਤਾਰ, ਦਰਜ ਨੇ 35 ਪਰਚੇ! ਕਾਰਨਾਮੇ ਜਾਣ ਰਹਿ ਜਾਓਗੇ ਦੰਗ
Wednesday, Mar 19, 2025 - 03:39 PM (IST)

ਲੁਧਿਆਣਾ (ਤਰੁਣ): ਮਾਤਾ ਰਾਣੀ ਚੌਕ, ਸ਼ੀਤਲਾ ਮਾਤਾ ਮੰਦਰ ਨੇੜੇ ਨੌਸਰਬਾਜ਼ ਲੁਟੇਰੀਆਂ ਔਰਤਾਂ ਦੀ ਗੈਂਗ ਐਕਟਿਵ ਹੈ, ਜਿਨ੍ਹਾਂ ਨੇ ਇਕ ਮਹਿਲਾ ਦੇ ਹੱਥ 'ਚੋਂ ਸੋਨੇ ਦਾ ਕੜਾ ਲਾਹ ਲਿਆ। ਉੱਥੇ ਹੀ ਦੂਜੀ ਮਹਿਲਾ ਦੇ ਹੱਥ 'ਚੋਂ ਸੋਨੇ ਦੀਆਂ ਚੂੜੀਆਂ ਗਾਇਬ ਕਰ ਦਿੱਤੀਆਂ। ਪੀੜਤ ਮਹਿਲਾ ਨੇ ਸ਼ਾਤਰ ਮਹਿਲਾ ਨੂੰ ਪਛਾਣ ਲਿਆ ਤੇ ਥਾਣਾ ਕੋਤਵਾਲੀ ਦੀ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਮੁਲਜ਼ਮ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੋਕਾਂ ਨੂੰ ਜਲਦ ਮਿਲਣ ਜਾ ਰਿਹੈ ਵੱਡਾ ਤੋਹਫ਼ਾ! ਅਗਲੇ 2-3 ਮਹੀਨਿਆਂ ਅੰਦਰ...
ਪੀੜਤ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੀ ਪਤਨੀ ਦੇ ਨਾਲ ਮਾਤਾ ਰਾਣੀ ਚੌਕ ਸਥਿਤ ਸ਼ੀਤਲਾ ਮਾਤਾ ਮੰਦਰ ਵਿਚ ਮੱਥੇ ਟੇਕਣ ਲਈ ਗਿਆ। ਮੱਥੇ ਟੇਕ ਕੇ ਜਦੋਂ ਉਹ ਘਰ ਪਹੁੰਚਿਆ ਤਾਂ ਪਤਾ ਲੱਗਿਆ ਕਿ ਉਸ ਦੀ ਪਤਨੀ ਦੇ ਹੱਥ ਵਿਚ ਪਾਇਆ ਸੋਨੇ ਦਾ ਕੜਾ ਤੇ ਪਰਸ ਗਾਇਬ ਹੈ, ਜਿਸ ਮਗਰੋਂ ਉਸ ਦੀ ਪਤਨੀ ਕੰਚਨ ਵਰਮਾ ਨੇ ਦੱਸਿਆ ਕਿ ਮੰਦਰ ਦੇ ਬਾਹਰ ਉਸ ਨਾਲ ਇਕ ਮਹਿਲਾ ਟਕਰਾਈ ਸੀ, ਜਿਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਮਗਰੋਂ ਉਹ ਮੰਦਰ ਦੇ ਬਾਹਰ ਪਹੁੰਚੇ ਤਾਂ ਉਨ੍ਹਾਂ ਨੂੰ ਇਕ ਜਾਣਕਾਰ ਵਿਅਕਤੀ ਸੰਨੀ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਹੱਥਾਂ 'ਚੋਂ ਸੋਨੇ ਦੀਆਂ ਚੂੜੀਆਂ ਗਾਇਬ ਹੋਈਆਂ ਹਨ।
ਜਸਵਿੰਦਰ ਸਿੰਘ ਨੇ ਦੱਸਿਆ ਕਿ ਮੰਦਰ ਦੇ ਬਾਹਰ ਉਸ ਦੀ ਪਤਨੀ ਕੰਚਨ ਨੇ ਮੁਲਜ਼ਮ ਮਹਿਲਾ ਨੂੰ ਪਛਾਣ ਲਿਆ, ਜੋ ਉਨ੍ਹਾਂ ਨੂੰ ਵੇਖ ਕੇ ਭੱਜਣ ਲੱਗੀ। ਉਸ ਨੂੰ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ। ਫੜੀ ਗਈ ਮੁਲਜ਼ਮ ਮਹਿਲਾ ਦੀ ਉਮਰ ਤਕਰੀਬਨ 70 ਸਾਲ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਬੇਹੱਦ ਅਹਿਮ ਖ਼ਬਰ, ਵੱਡਾ ਬਦਲਾਅ ਕਰਨ ਜਾ ਰਹੀ ਮਾਨ ਸਰਕਾਰ
ਥਾਣਾ ਮੁਖੀ ਇੰਸਪੈਕਟਰ ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਨੌਸਰਬਾਜ਼ ਮਹਿਲਾ ਗੈਂਗ ਦੀਆਂ 3 ਔਰਤਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਕ ਮੁਲਜ਼ਮ ਮਹਿਲਾ ਦੀ ਪਛਾਣ ਹੋਈ ਹੈ, ਜਿਸ ਮਗਰੋਂ ਪੁਲਸ ਨੇ ਪੀੜਤ ਜਸਵਿੰਦਰ ਸਿੰਘ ਵਾਸੀ ਸਿਵਲ ਲਾਈਨ ਦੇ ਬਿਆਨਾਂ 'ਤੇ ਪ੍ਰਕਾਸ਼ ਕੌਰ (70) ਪਿੰਡ ਰੋਟੀ ਚੰਨਾ ਨਾਭਾ ਪਟਿਆਲਾ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਹੋਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਮੁਲਜ਼ਮ ਮਹਿਲਾ ਨੂੰ ਅਦਾਲਤ ਅੱਗੇ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਹੈ।
ਫੜੀ ਗਈ ਔਰਤ 'ਤੇ ਦਰਜ ਹਨ 35 ਪਰਚੇ
ਫੜੀ ਗਈ ਮੁਲਜ਼ਮ ਔਰਤ ਪ੍ਰਕਾਸ਼ ਕੌਰ 'ਤੇ ਤਕਰੀਬਨ 35 ਮਾਮਲੇ ਦਰਜ ਹਨ। ਉੱਥੇ ਹੀ ਪ੍ਰਕਾਸ਼ ਕੌਰ ਦੀ ਉਮਰ 70 ਸਾਲ ਦੇ ਕਰੀਬ ਹੈ, ਜਿਸ ਨੇ ਪੁਲਸ ਦੇ ਨੱਕ ਵਿਚ ਦਮ ਕੀਤਾ ਹੋਇਆ ਸੀ। ਪੁਲਸ ਮਹਿਲਾ ਦੇ ਨਾਲ ਸਖ਼ਤੀ ਵਰਤਣ ਤੋਂ ਕਤਰਾ ਰਹੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮਹਿਲਾ ਪ੍ਰਕਾਸ਼ ਕੌਰ ਨੂੰ ਅਦਾਲਤ ਅੱਗੇ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਮੁੱਢਲੀ ਜਾਂਚ ਵਿਚ ਮਹਿਲਾ ਪੁਲਸ ਨੂੰ ਗੁੰਮਰਾਹ ਕਰਦੀ ਰਹੀ। ਫ਼ਿਲਹਾਲ ਦੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਗਿਰੋਹ ਦੀ ਮੁਖੀ ਪ੍ਰਕਾਸ਼ ਕੌਰ ਹੈ, ਜੋ ਆਪਣੀਆਂ 2 ਹੋਰ ਔਰਤਾਂ ਦੇ ਨਾਲ ਸ਼ੀਤਲਾ ਮਾਤਾ ਮੰਦਰ ਦੇ ਬਾਹਰ ਸ਼ੀਤਰਾਨਾ ਢੰਗ ਨਾਲ ਵਾਰਦਾਤ ਨੂੰ ਅੰਜਾਮ ਦਿੰਦੀ ਹੈ। ਪ੍ਰਕਾਸ਼ ਕੌਰ ਦੇ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਕਈ ਕੇਸ ਦਰਜ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8