ਚੰਡੀਗੜ੍ਹ ਦੇ ਸਲਾਹਕਾਰ ਪਰਿਮਲ ਰਾਏ ਦਾ ਤਬਾਦਲਾ

Monday, Dec 24, 2018 - 03:52 PM (IST)

ਚੰਡੀਗੜ੍ਹ ਦੇ ਸਲਾਹਕਾਰ ਪਰਿਮਲ ਰਾਏ ਦਾ ਤਬਾਦਲਾ

ਚੰਡੀਗੜ੍ਹ : ਚੰਡੀਗੜ੍ਹ ਦੇ ਸਲਾਹਕਾਰ ਪਰਿਮਲ ਰਾਏ ਨੂੰ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਰਿਲੀਵ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਪਰਿਮਲ ਰਾਏ ਇੱਥੋਂ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੂੰ ਮਿਲ ਕੇ ਦਿੱਲੀ ਲਈ ਰਵਾਨਾ ਹੋ ਗਏ। ਐਡਵਾਈਜ਼ਰ ਪਰਿਮਲ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਗੋਆ ਦੇ ਮੁੱਖ ਸਕੱਤਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਥਾਂ ਮਨੋਜ ਪਰਿਦਾ ਨੂੰ ਚੰਡੀਗੜ੍ਹ ਦੇ ਸਲਾਹਕਾਰ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪਰਿਮਲ ਰਾਏ ਨੇ 2 ਸਾਲਾਂ ਤੋਂ ਵੀ ਘੱਟ ਸਮੇਂ ਤੱਕ ਚੰਡੀਗੜ੍ਹ ਸਲਾਹਕਾਰ ਦੇ ਤੌਰ 'ਤੇ ਕੰਮ ਕੀਤਾ। ਚੰਡੀਗੜ੍ਹ 'ਚ ਐਡਵਾਈਜ਼ਰ ਦਾ ਕਾਰਜਕਾਲ 3 ਸਾਲਾਂ ਦਾ ਹੁੰਦਾ ਹੈ ਪਰ ਇਹ ਦੂਜੀ ਵਾਰ ਹੋਇਆ ਹੈ, ਜਦੋਂ ਕਿਸੇ ਸਲਾਹਕਾਰ ਦਾ ਉਸ ਦੇ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਮੌਜੂਦਾ ਸਮੇਂ 'ਚ ਦਿੱਲੀ ਦੇ ਚੀਫ ਸਕੱਤਰ ਆਈ. ਏ. ਐੱਸ. ਵਿਜੇ ਕੁਮਾਰ ਦੇਵ ਨੂੰ ਵੀ ਕਰੀਬ ਡੇਢ ਸਾਲ ਦੇ ਕਾਰਜਕਾਲ ਤੋਂ ਬਾਅਦ ਹੀ ਟਰਾਂਸਫਰ ਕਰ ਦਿੱਤਾ ਗਿਆ ਸੀ।


author

Babita

Content Editor

Related News