ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਚੌਥੀ ਮੀਟਿੰਗ ਦਾ ਆਯੋਜਨ
Friday, Mar 06, 2026 - 06:13 PM (IST)
ਜਲੰਧਰ (ਸੋਨੂੰ)- ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ 26 ਮਾਰਚ ਨੂੰ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਸਬੰਧੀ ਚੌਥੀ ਮੀਟਿੰਗ ਜਲੰਧਰ ਦੇ ਸ਼ਿਵਬਾੜੀ ਮੰਦਿਰ ਮਖਦੂਮਪੂਰਾ ਵਿਚ ਆਯੋਜਿਤ ਕੀਤੀ ਗਈ। ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਦੇ ਪ੍ਰਧਾਨ ਪਦਮ ਸ਼੍ਰੀ ਵਿਜੇ ਨੇ ਸ਼ਮਾ ਰੌਸ਼ਨ ਕੀਤੀ। ਇਸ ਦੌਰਾਨ ਮੈਡੀਕਲ ਕੈਂਪ ਵੀ ਲਗਾਏ ਗਏ।

ਲੱਕੀ ਡਰਾਅ ਲਈ ਮਾਤਾ ਵੈਸ਼ਨੋ ਦੇਵੀ ਲਈ ਇਕ ਬੰਪਰ ਡਰਾਅ ਕੱਢਿਆ ਗਿਆ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਜਲੰਧਰ ਪਹੁੰਚੀਆਂ ਅਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਛੋਟੇ ਬੱਚਿਆਂ ਨੇ ਭਗਵਾਨ ਰਾਮ ਦੇ ਭਜਨ ਗਾਏ। ਸੁਮਿਤ ਐਂਡ ਪਾਰਟੀ ਵੱਲੋਂ ਭਗਵਾਨ ਰਾਮ ਦੇ ਭਜਨ ਗਾਏ ਗਏ ਅਤੇ ਮਾਤਾ ਵੈਸ਼ਨੋ ਦੇਵੀ ਦਾ ਇਕ ਬੰਪਰ ਲੱਕੀ ਡਰਾਅ ਵੀ ਕੱਢਿਆ ਗਿਆ। ਇਥੇ ਦੱਸ ਦੇਈਏ ਕਿ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਹੁਣ ਤੱਕ 3 ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਘਟਨਾ! ਮੋਬਾਇਲ ਨਾ ਦੇਣ 'ਤੇ ਹੋਈ ਲੜਾਈ, ਮਹਿਲਾ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
