ਪੰਚਾਇਤੀ ਰਾਜ ਦਾ ਅਸਿਸਟੈਂਟ ਇੰਜੀਨੀਅਰ ਰਿਸ਼ਵਤ ਲੈਂਦਾ ਕਾਬੂ
Thursday, Dec 20, 2018 - 01:31 PM (IST)

ਜਲੰਧਰ/ਕਪੂਰਥਲਾ (ਸੋਨੂੰ)— ਪੰਚਾਇਤੀ ਚੋਣਾਂ ਲੜਨ ਲਈ ਬੀ. ਡੀ. ਪੀ. ਓ. ਦਫਤਰ ਤੋਂ ਐੱਨ. ਓ. ਸੀ. ਦੇਣ ਸਬੰਧੀ ਰਿਸ਼ਵਤ ਮੰਗਣ ਵਾਲੇ ਵਿਭਾਗ ਦੇ ਅਸਿਸਟੈਂਟ ਇੰਜੀਨੀਅਰ ਨੂੰ ਕਪੂਰਥਲਾ 'ਚ ਵਿਜੀਲੈਂਸ ਬਿਊਰੋ ਵੱਲੋਂ 15 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ।
ਐੱਸ. ਐੱਸ. ਪੀ. ਦਿਲਜਿੰਦਰ ਸਿੰਘ ਨੇ ਦੱਸਿਆ ਕਿ ਕਪੂਰਥਲਾ ਦੇ ਕਸਬਾ ਢਿੱਲਵਾਂ ਦੇ ਪਿੰਡ ਲਖਨ ਪੱਡੇ ਦੇ ਸਾਬਕਾ ਸਰਪੰਚ ਨੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਸੀ ਕਿ ਪੰਚਾਇਤ ਮੈਂਬਰ ਦੇ ਨਾਮਜ਼ਦਗੀ ਕਰਨ ਲਈ ਉਸ ਨੂੰ ਬੀ. ਡੀ. ਪੀ. ਓ. ਵਿਭਾਗ ਤੋਂ ਐੱਨ. ਓ. ਸੀ. ਦੀ ਲੋੜ ਸੀ ਪਰ ਉਸ ਕੋਲੋਂ 20 ਹਜ਼ਾਰ ਦੀ ਰਿਸ਼ਵਤ ਮੰਗੀ ਜਾ ਰਹੀ ਸੀ ਪਰ 15 ਹਜ਼ਾਰ 'ਚ ਸੌਦਾ ਤੈਅ ਕੀਤਾ ਗਿਆ। ਇਸੇ ਸ਼ਿਕਾਇਤ ਦੇ ਆਧਾਰ 'ਤੇ ਵਿਜੀਲੈਂਸ ਦੀ ਟੀਮ ਨੇ ਟਰੈਪ ਲਗਾ ਕੇ ਅਸਿਸਟੈਂਟ ਇੰਜੀਨੀਅਰ ਮੋਹਨ ਲਾਲ ਨੂੰ ਮੌਕੇ ਤੋਂ 15 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਗ੍ਰਿ੍ਰਫਤਾਰ ਕਰ ਲਿਆ ਗਿਆ। ਐੱਸ. ਐੱਸ. ਪੀ. ਦਿਲਜਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।