ਪੰਜਾਬ 'ਚ ਕਰਫਿਊ ਦੌਰਾਨ ਪਿੰਡ 'ਬੀਜਾ' ਦੀ ਪੰਚਾਇਤ ਨੇ ਖੁਦ ਹੀ ਸੀਲ ਕੀਤਾ ਪਿੰਡ
Monday, Mar 30, 2020 - 05:58 PM (IST)
ਖੰਨਾ (ਬਿਪਨ) : ਕੋਰੋਨਾ ਜਿਹੀ ਮਹਾਂਮਾਰੀ ਦੁਨੀਆ ਭਰ 'ਚ ਫੈਲ ਰਹੀ ਹੈ, ਜਿਸ ਕਾਰਨ ਪੂਰੇ ਦੇਸ਼ ਨੂੰ ਲਾਕਡਾਊਨ ਕੀਤਾ ਹੋਇਆ ਹੈ। ਇਸ ਦੌਰਾਨ ਇਸ ਨਾ-ਮੁਰਾਦ ਬੀਮਰੀ ਤੋਂ ਬਚਾਉਣ ਲਈ ਖੰਨਾ 'ਚ ਪੈਂਦੇ ਪਿੰਡ ਬੀਜਾ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਫੈਸਲਾ ਕਰਕੇ ਆਪ ਹੀ ਪੂਰਾ ਪਿੰਡ ਸੀਲ ਕਰ ਦਿੱਤਾ ਹੈ ਅਤੇ ਪਿੰਡ ਵਾਸੀਆਂ ਨੇ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਇਹ ਬਿਮਾਰੀ ਖਤਮ ਨਹੀਂ ਹੁੰਦੀ, ਉਸ ਸਮੇਂ ਤੱਕ ਪਿੰਡ 'ਚ ਨਾ ਕੋਈ ਬਾਹਰਲਾ ਵਿਅਕਤੀ ਆਉਣ ਦਿੱਤਾ ਜਾਵੇਗਾ ਅਤੇ ਨਹੀਂ ਪਿੰਡ ਦਾ ਕੋਈ ਵਿਅਕਤੀ ਬਾਹਰ ਜਾਣ ਦਿੱਤਾ ਜਾਵੇਗਾ।
ਕੋਰੋਨਾ ਵਾਇਰਸ ਦੇ ਸੰਭਾਵਿਕ ਖਤਰੇ ਤੋਂ ਪਿੰਡ ਵਾਸੀਆ ਨੂੰ ਬਚਾਉਣ ਲਈ ਪਿੰਡ ਬੀਜਾ ਦੀ ਪੰਚਾਇਤ ਅਤੇ ਸਮੁੱਚੇ ਨੌਜਵਾਨਾਂ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਸਰਪੰਚ ਸੁਖਰਾਜ ਸਿੰਘ ਨੇ ਬੋਲਦੇ ਦੱਸਿਆ ਕਿ ਪਿੰਡ ਦੇ ਸਾਰੇ ਰਸਤੇ ਬੰਦ ਕਰਕੇ ਬਾਹਰੀ ਲੋਕਾਂ ਦਾ ਸੰਪਰਕ ਤੋੜਿਆ ਗਿਆ ਹੈ, ਉਥੇ ਹੀ ਪਿੰਡ 'ਚ ਸੈਨੇਟਾਈਜ਼ਰ ਦੀ ਸਪਰੇਅ ਵੀ ਕੀਤੀ ਜਾ ਰਹੀ ਹੈ।
ਲੋੜਵਦਾ ਦੀ ਘਰ-ਘਰ ਜਾ ਕੇ ਮੱਦਦ ਕੀਤੀ ਜਾ ਰਹੀ ਹੈ ਅਤੇ ਲੋਕ ਪੂਰੀ ਤਰ੍ਹਾਂ ਆਪਣੇ ਘਰਾਂ ਅੰਦਰ ਰੁਕੇ ਹੋਏ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਆਪਣੇ-ਆਪਣੇ ਪਿੰਡਾਂ ਨੂੰ ਬਚਾਉਣ ਲਈ ਪਿੰਡਾਂ ਨੂੰ ਆਪ ਹੀ ਸੀਲ ਕਰਨ ਦੀ ਲੋੜ ਹੈ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਕਰੋਨਾ ਜਿਹੀ ਬਿਮਾਰੀ ਤੋਂ ਬਚਾਇਆ ਜਾ ਸਕੇ ।
ਉਥੇ ਹੀ ਨਾਕੇ ਦੌਰਾਨ ਖੜ੍ਹੇ ਹਰਪ੍ਰੀਤ ਸਿੰਘ , ਹਰਨੇਕ ਸਿੰਘ, ਸੁੱਖਾ ਕੁਲਾਰ, ਕਮਲਜੀਤ ਸਿੰਘ, ਜਸਵੀਰ ਸਿੰਘ ਜੱਸੀ ਦਾ ਕਹਿਣਾ ਸੀ ਕਿ ਸਾਡੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਇਹ ਫੈਸਲਾ ਲਿਆ ਹੈ ਕਿ ਪਿੰਡ ਦੇ ਲੋਕਾਂ ਪੂਰੇ ਵਿਸ਼ਵ ਭਰ 'ਚ ਫੈਲ ਰਹੀ ਬਿਮਾਰੀ ਤੋਂ ਬਚਾਉਣ ਲਈ ਸਾਰਾ ਪਿੰਡ ਨੂੰ ਸੀਲ ਕਰ ਦਿੱਤਾ ਹੈ। ਇਸ ਲਈ ਅਸੀਂ ਪਿੰਡ 'ਚ ਕਿਸੇ ਬਾਹਰਲੇ ਵਿਅਕਤੀ ਨੂੰ ਪਿੰਡ ਅੰਦਰ ਨਹੀਂ ਵੜਨ ਦੇਵਾਂਗੇ ਤੇ ਨਾ ਹੀ ਪਿੰਡ ਦੇ ਬਾਹਰਲੇ ਵਿਅਕਤੀ ਨੂੰ ਬਾਹਰ ਜਾਣ ਦੇਵਾਂਗੇ।