ਪੰਚਾਇਤੀ ਚੋਣਾਂ : ਬਾਊਪੁਰ ਜੱਟਾਂ ਤੋਂ ਗਾਇਕ ਪ੍ਰੀਤ ਹਰਪਾਲ ਦੇ ਪਿਤਾ ਨੇ ਮਾਰੀ ਬਾਜ਼ੀ

12/30/2018 6:58:20 PM

ਗੁਰਦਾਸਪੁਰ : ਗੁਰਦਾਸਪੁਰ ਜ਼ਿਲੇ ਦੇ ਪਿੰਡ ਬਾਊਪੁਰ ਜੱਟਾਂ ਤੋਂ ਸਰਪੰਚੀ ਲਈ ਚੋਣ ਮੈਦਾਨ ਵਿਚ ਉਤਰੇ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਪ੍ਰੀਤ ਹਰਪਾਲ ਦੇ ਪਿਤਾ ਬਚਨ ਸਿੰਘ ਨੇ ਸਰਪੰਚੀ ਦੀ ਬਾਜ਼ੀ ਮਾਰ ਲਈ ਹੈ। 750 ਵੋਟਾਂ ਵਾਲੇ ਇਸ ਪਿੰਡ ਵਿਚੋਂ ਬਚਨ ਸਿੰਘ ਨੇ 250 ਵੋਟਾਂ ਦੀ ਲੀਡ ਹਾਸਲ ਕੀਤੀ। 
ਪਿੰਡ ਦੇ ਵਿਕਾਸ ਅਤੇ ਮੁੱਢਲੀਆਂ ਸਹੂਲਤਾਂ ਨੂੰ ਪੂਰਾ ਕਰਨ ਦਾ ਨਾਅਰਾ ਲੈ ਕੇ ਚੋਣ ਮੈਦਾਨ 'ਚ ਉਤਰੇ ਸਰਦਾਰ ਬਚਨ ਸਿੰਘ ਦੇ ਬੋਲਾਂ 'ਤੇ ਪਿੰਡ ਵਾਸੀਆਂ ਨੇ ਮੋਹਰ ਲਗਾਈ ਅਤੇ ਸਰਪੰਚੀ ਚੋਣ ਵਿਚ ਜਿੱਤ ਦਾ ਸਿਹਰਾ ਬੰਨਿਆ। 
ਸਰਪੰਚੀ ਦੀ ਚੋਣ ਜਿੱਤਣ ਤੋਂ ਬਾਅਦ ਗੁਰੂ ਘਰ ਨਤਮਸਤਕ ਹੋਣ ਤੋਂ ਬਾਅਦ ਸਰਦਾਰ ਬਚਨ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਪਿੰਡ ਵਾਸੀਆਂ ਵਲੋਂ ਉਨ੍ਹਾਂ 'ਤੇ ਵਿਸ਼ਵਾਸ ਦਿਖਾਇਆ ਗਿਆ ਹੈ, ਉਹ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਬਚਨ ਸਿੰਘ ਨੇ ਕਿਹਾ ਕਿ ਉਹ ਪਿੰਡ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡਣਗੇ। 


Gurminder Singh

Content Editor

Related News