ਪਾਕਿਸਤਾਨੀ ਫੋਨ ਨੰਬਰਾਂ ਤੋਂ ਲੋਕਾਂ ਨੂੰ ਧਮਕੀ ਭਰੇ ਫੋਨ ਆਉਣ ਦਾ ਸਿਲਸਿਲਾ ਜਾਰੀ

Wednesday, Aug 14, 2024 - 01:56 PM (IST)

ਪਾਕਿਸਤਾਨੀ ਫੋਨ ਨੰਬਰਾਂ ਤੋਂ ਲੋਕਾਂ ਨੂੰ ਧਮਕੀ ਭਰੇ ਫੋਨ ਆਉਣ ਦਾ ਸਿਲਸਿਲਾ ਜਾਰੀ

ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਵਾਸੀਆਂ ਨੂੰ ਪਿਛਲੇ ਇਕ ਹਫ਼ਤੇ ਤੋਂ ਪਾਕਿਸਤਾਨੀ ਫੋਨ ਨੰਬਰਾਂ ਤੋਂ ਧਮਕੀ ਭਰੀਆਂ ਫੋਨ ਕਾਲਾਂ ਆਉਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਫਾਜ਼ਿਲਕਾ ਦੀ ਦਾਣਾ ਮੰਡੀ ਦੇ ਨੇੜੇ ਫਲਾਂ ਦੀ ਰੇਹੜੀ ਲਾਉਣ ਵਾਲੇ ਇਕ ਫਲ ਵਿਕਰੇਤਾ ਵਿਨੋਦ ਨੂੰ ਪਾਕਿਸਤਾਨ ਦੇ ਨੰਬਰ ਤੋਂ ਫੋਨ ਆਇਆ।

ਜਿਸ ’ਚ ਕਿਹਾ ਗਿਆ ਕਿ ਤੁਹਾਡੇ ਪੁੱਤਰ ਨੂੰ ਅਸੀਂ ਗ੍ਰਿਫ਼ਤਾਰ ਕਰ ਲਿਆ ਹੈ। ਅਸੀਂ ਸੀ. ਆਈ. ਏ. ਸਟਾਫ਼ ਤੋਂ ਗੱਲ ਕਰ ਰਹੇ ਹਾਂ। ਘਬਰਾਏ ਵਿਅਕਤੀ ਨੇ ਤੁਰੰਤ ਫੋਨ ਕੱਟ ਦਿੱਤਾ ਅਤੇ ਦੁਬਈ ’ਚ ਰਹਿ ਰਹੇ ਆਪਣੇ ਪੁੱਤਰ ਨਾਲ ਗੱਲ ਕੀਤੀ, ਜਿਸ ਤੋਂ ਪਤਾ ਚੱਲਿਆ ਕਿ ਇਹ ਫੋਨ ਕਾਲ ਫਰਜ਼ੀ ਸੀ। ਉਨ੍ਹਾਂ ਪ੍ਰਸ਼ਾਸਨ ਤੋਂ ਫਰਜ਼ੀ ਫੋਨ ਕਾਲਾਂ ਬੰਦ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਫੋਨ ਕਾਲਾਂ ਤੋਂ ਲੋਕ ਘਬਰਾ ਜਾਂਦੇ ਹਨ। ਇਸ ਲਈ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।


author

Babita

Content Editor

Related News