ਦੁਆਬਾ ਨਹਿਰ 'ਚੋਂ ਬਰਾਮਦ ਕੀਤੇ ਗਏ ਪਾਕਿਸਤਾਨੀ ਡਰੋਨ ਦੇ ਪੁਰਜੇ

12/07/2019 3:53:38 PM

ਝਬਾਲ(ਨਰਿੰਦਰ) - ਅੱਜ ਤੋ ਤਕਰੀਬਨ ਦੋ ਮਹੀਨੇ ਪਹਿਲਾ ਝਬਾਲ ਨੇੜੇ ਇਕ ਬੰਦ ਪਏ ਸ਼ੈਲਰ 'ਚ ਪਾਕਿਸਤਾਨ ਤੋਂ ਹਥਿਆਰ ਲੈਕੇ ਆਏ ਡਰੋਨ ਨੂੰ ਸਾੜਨ(ਨਸ਼ਟ) ਮਗਰੋਂ ਉਸ ਦੇ ਪੁਰਜਿਆਂ ਨੂੰ ਝਬਾਲ ਨੇੜੇ ਲੰਘਦੀ 'ਅਪਰਬਾਈ ਦੁਆਬਾ ਨਹਿਰ' 'ਚ ਸੁਟਣ ਦੇ ਦੋਸ਼ 'ਚ ਫੜੇ ਗਏ ਝਬਾਲ ਦੇ ਰੋਬਿਨਜੀਤ ਸਿੰਘ ਨੂੰ ਅੱਜ ਦਿੱਲੀ ਦੀ ਐਨ.ਆਈ. ਏ . ਅਤੇ ਮੁਹਾਲੀ ਦੀ ਐਨ.ਡੀ.ਆਰ.ਐਫ. ਦੀ ਟੀਮ ਇਕ ਲੈਡੀ ਅਫਸਰ(ਐਸ. ਪੀ. ਰੈਂਕ) ਦੀ ਅਗਵਾਈ 'ਚ ਗੋਤਾਖੋਰਾ ਦੇ ਨਾਲ ਅਪਰਬਾਰੀ ਦੁਆਬਾ ਨਹਿਰ ਦੋਦੇ ਵਿਖੇ ਪਹੁੰਚੀਆਂ। ਜਿਥੇ ਐਨ.ਡੀ.ਆਰ.ਐਫ. ਦੇ ਗੋਤਾਖੋਰਾਂ ਨੇ ਪਾਣੀ ਨਾਲ ਭਰੀ ਨਹਿਰ ਵਿਚ ਵੜ ਕੇ ਸਰਚ ਅਭਿਆਨ ਕੀਤਾ ਅਤੇ ਕਾਫੀ ਚਿਰ ਦੀ ਜਦੋ-ਜਹਿਦ ਮਗਰੋ ਰੋਬਿਨਜੀਤ ਸਿੰਘ ਦੀ ਨਿਸ਼ਾਨਦੇਹੀ 'ਤੇ ਗੋਤਾਖੋਰ ਟੀਮਾਂ ਵਲੋ ਨਹਿਰ ਵਿਚ ਪਾਕਿਸਤਾਨੀ ਡਰੋਨ ਦੀ ਮੋਟਰ ਤੇ ਹੋਰ ਪੁਰਜੇ ਬਰਾਮਦ ਕੀਤੇ ਹਨ । ਭਰੋਸੇਯੋਗ ਸੂਤਰਾ ਅਨੁਸਾਰ ਰੋਬਿਨਜੀਤ ਸਿੰਘ ਨੇ ਮੰਨਿਆਂ ਕਿ ਉਹਨਾਂ ਨੇ ਪਾਕਿਸਤਾਨ ਤੋ ਆਏ ਡਰੋਨਾਂ ਨੂੰ ਬੰਦ ਪਏ ਸ਼ੈਲਰ ਵਿਚ ਨਸ਼ਟ ਕਰਕੇ ਉਸ ਦੇ ਪੁਰਜਿਆਂ ਨੂੰ ਇਸ ਨਹਿਰ ਦੇ ਪਾਣੀ ਵਿਚ ਸੁੱਟ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਪਹਿਲਾ ਵੀ ਇਹ ਟੀਮਾਂ ਇਸ ਨਹਿਰ ਵਿਚ ਗੋਤਾਖੋਰਾ ਦੀ ਮਦਦ ਨਾਲ ਡਰੋਨ ਦੇ ਪੁਰਜਿਆਂ ਦੀ ਭਾਲ ਵਿਚ ਸਰਚ ਕਰ ਚੁੱਕੀਆਂ ਹਨ ਅਤੇ ਉਸ ਸਮੇਂ ਵੀ ਡਰੋਨ ਦੇ ਕੁਝ ਪੁਰਜੇ ਮਿਲੇ ਸਨ। ਪ੍ਰੰਤੂ ਹੁਣ ਫਿਰ ਰੋਬਿਨਜੀਤ ਸਿੰਘ ਦੀ ਗ੍ਰਿਫਤਾਰੀ ਤੋ ਬਾਅਦ ਜਾਂਚ ਅੱਗੇ ਤੋਰਦਿਆਂ ਸ਼ਪੈਸ਼ਲ ਸੈਲ ਦੀਆਂ ਟੀਮਾ ਨੇ ਦੁਬਾਰਾ ਨਹਿਰ ਵਿਚ ਡਰੋਨ ਦੇ ਪੁਰਜਿਆ ਦੀ ਭਾਲ 'ਚ ਸਰਚ ਕੀਤੀ ਜਿਸ ਵਿਚ ਟੀਮਾਂ ਨੂੰ ਸਫਲਤਾ ਮਿਲੀ ਹੈ ਅਤੇ ਖਬਰ ਲਿਖੇ ਜਾਣ ਤੱਕ ਐਨ.ਆਈ. ਏ . ਦੀਆਂ ਟੀਮਾਂ ਨਹਿਰ ਵਿਚ ਹੋਰ ਪੁਰਜਿਆਂ ਦੀ ਭਾਲ ਵਿਚ ਸਰਚ ਕਰ ਰਹੀਆਂ ਸਨ ਜਿਥੇ ਉਹਨਾਂ ਨੂੰ ਹੋਰ ਡਰੋਨ ਦੇ ਪੁਰਜੇ ਮਿਲਣ ਦੀ ਆਸ ਹੈ।


Related News