ਅਮਿਤ ਸ਼ਾਹ ਦੇ ਸ਼ਾਰਦਾਪੀਠ ਕਾਰੀਡੋਰ ਦੇ ਸੁਝਾਅ ਨੂੰ POK ਦੀ ਅਸੈਂਬਲੀ ’ਚ ਮਨਜ਼ੂਰੀ ਮਿਲਣ ’ਤੇ ਪਾਕਿ ਚਿੰਤਤ

Monday, Apr 03, 2023 - 01:28 PM (IST)

ਅਮਿਤ ਸ਼ਾਹ ਦੇ ਸ਼ਾਰਦਾਪੀਠ ਕਾਰੀਡੋਰ ਦੇ ਸੁਝਾਅ ਨੂੰ POK ਦੀ ਅਸੈਂਬਲੀ ’ਚ ਮਨਜ਼ੂਰੀ ਮਿਲਣ ’ਤੇ ਪਾਕਿ ਚਿੰਤਤ

ਅੰਮ੍ਰਿਤਸਰ (ਸੋਨੀ)- ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸੁਝਾਅ ਹੈ ਕਿ ਕਸ਼ਮੀਰੀ ਪੰਡਿਤਾਂ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਡੇਰਾ ਬਾਬਾ ਨਾਨਕ ’ਚ ਬਣਾਏ ਗਏ ਕਰਤਾਰਪੁਰ ਕਾਰੀਡੋਰ ਵਾਂਗ ਜੰਮੂ-ਕਸ਼ਮੀਰ ਸੀਮਾ ’ਤੇ ਵੀ ਪਾਕਿ ਮਕਬੂਜ਼ਾ ਕਸ਼ਮੀਰ ’ਚ ਸਥਿਤ ਸ਼੍ਰੀ ਸ਼ਾਰਦਾਪੀਠ ਮੰਦਰ ਤੱਕ ਵਿਸ਼ੇਸ਼ ਕਾਰੀਡੋਰ ਦਾ ਨਿਰਮਾਣ ਹੋਣਾ ਚਾਹੀਦਾ ਹੈ। ਸ਼ਾਹ ਦੇ ਇਸ ਸੁਝਾਅ ਨੂੰ ਪਾਕਿ ਮਕਬੂਜ਼ਾ ਕਸ਼ਮੀਰ, ਜਿਸ ਨੂੰ ਪਾਕਿਸਤਾਨ ਨੇ ‘ਆਜ਼ਾਦ ਕਸ਼ਮੀਰ’ ਦਾ ਨਾਮ ਦੇ ਰੱਖਿਆ ਹੈ, ਦੀ ਕਠਪੁਤਲੀ ਵਿਧਾਨਸਭਾ ਨੇ ਵੀ 29 ਮਾਰਚ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਹੈ। ਇਸ ’ਤੇ ਪਾਕਿਸਤਾਨ ’ਚ ਕਾਫ਼ੀ ਕੋਹਰਾਮ ਮਚਿਆ ਹੋਇਆ ਹੈ ਕਿਉਂਕਿ ਭਾਰਤ ਸਰਕਾਰ ਨੂੰ ਵੀ ਹੁਣ ਕੌਮਾਂਤਰੀ ਮੰਚ ’ਤੇ ਆਪਣਾ ਪੱਖ ਮਜ਼ਬੂਤੀ ਨਾਲ ਰੱਖਣ ਦਾ ਮੌਕਾ ਮਿਲ ਗਿਆ ਹੈ ਅਤੇ ਜਿਸ ’ਤੇ ਭਾਰਤ ਵਿਚ ਰਹੇ ਸਾਬਕਾ ਪਾਕਿਸਤਾਨੀ ਰਾਜਦੂਤ ਅਬਦੁਲ ਬਾਸਿਤ ਸੋਸ਼ਲ ਮੀਡੀਆ ’ਤੇ ਕਾਫ਼ੀ ਰੌਲਾ ਪਾ ਰਹੇ ਹਨ।

ਇਹ ਵੀ ਪੜ੍ਹੋ- ਧਾਰਮਿਕ ਸਮਾਗਮ 'ਚ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, 10 ਮਹੀਨੇ ਦੇ ਬੱਚੇ ਦੀ ਮੌਤ

ਜ਼ਿਕਰਯੋਗ ਹੈ ਇਹ ਉਹੀ ਅਬਦੁਲ ਬਾਸਿਤ ਹੈ ਜੋ ਕਾਂਗਰਸ ਸ਼ਾਸਨ ਦੇ ਸਮੇਂ ਭਾਰਤ ਸਰਕਾਰ ਨੂੰ ਠੇਂਗੇ ’ਤੇ ਰੱਖਦੇ ਹੋਏ ਦਿੱਲੀ ’ਚ ਪਾਕਿਸਤਾਨੀ ਦੂਤਘਰ ਵਿਚ ਭਾਰਤੀ ਹਿੱਤਾਂ ਦੇ ਉਲਟ ਵਿਦਰੋਹੀ ਹੁਰੀਅਤ ਕਾਨਫਰੰਸ ਦੇ ਨੇਤਾਵਾਂ ਨਾਲ ਗੱਲਬਾਤ ਕਰਨ ਲਈ ਬਦਨਾਮ ਰਿਹਾ ਅਤੇ ਤਤਕਾਲੀ ਭਾਰਤ ਸਰਕਾਰ ਉਸ ਦੀ ਇਨ੍ਹਾਂ ਚਾਲਾਂ ਦੇ ਸਾਹਮਣੇ ਜ਼ਿਆਦਾਤਰ ਬੇਵੱਸ ਰਹੀ ਸੀ। ਹੁਣ ਇਹੀ ਅਬਦੁਲ ਬਾਸਿਤ ਸੋਸ਼ਲ ਮੀਡੀਆ ’ਤੇ ਬੜੀ ਬੇਵੱਸੀ ਨਾਲ ਇਹ ਕਹਿੰਦਾ ਸੁਣਿਆ ਜਾ ਰਿਹਾ ਹੈ ਕਿ ਆਜ਼ਾਦ ਕਸ਼ਮੀਰ ਦੇ ਵਿਧਾਇਕਾਂ ਨੂੰ ਜ਼ਰਾ ਹੋਸ਼ ਤੋਂ ਕੰਮ ਲੈਣਾ ਚਾਹੀਦਾ ਹੈ ਕਿ ਕਸ਼ਮੀਰ ਸਮੱਸਿਆ ਨੂੰ ਲੈ ਕੇ ਉਨ੍ਹਾਂ ਦੇ ਉਕਤ ਕਦਮ ਨਾਲ ਪਾਕਿਸਤਾਨੀ ਸਟੈਂਡ ਨੂੰ ਕਿੰਨਾ ਨੁਕਸਾਨ ਹੋਇਆ ਹੈ। ਬਾਸਿਤ ਕਹਿੰਦੇ ਹੈ ਕਿ ਉਨ੍ਹਾਂ ਉਕਤ ਮੁੱਦੇ ’ਤੇ ਕਸ਼ਮੀਰ ਵਿਧਾਨਸਭਾ ’ਚ ਪਾਕਿਸਤਾਨ ਮੁਸਲਮਾਨ ਲੀਗ (ਨਵਾਜ਼) ਦੇ ਸਾਬਕਾ ਸਪੀਕਰ ਗੁਲਾਮ ਕਾਦਿਰ ਨਾਲ ਵੀ ਗੱਲ ਕੀਤੀ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਜਿਸ ਦਿਨ ਇਸ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਗਈ, ਉਸ ਦਿਨ ਮੈਂ ਕਸ਼ਮੀਰ ਅਸੈਂਬਲੀ ਵਿਚ ਮੌਜੂਦ ਨਹੀਂ ਸੀ।

ਇਹ ਵੀ ਪੜ੍ਹੋ- ਬਟਾਲਾ ਤੋਂ ਆਈ ਦੁਖਦਾਇਕ ਖ਼ਬਰ, ਭਿਆਨਕ ਹਾਦਸੇ 'ਚ ਮਾਮੇ ਦੀ ਮੌਤ, ਭਾਣਜੇ ਦੀ ਟੁੱਟੀ ਲੱਤ

ਬਾਸਿਤ ਨੇ ਕਸ਼ਮੀਰ ਅਸੈਂਬਲੀ ਸਪੀਕਰ ਵਕੀਲ ਸੁਲਤਾਨ ਸ਼ਾਹ ਨੂੰ ਬੇਨਤੀ ਕੀਤੀ ਹੈ ਕਿ ਉਹ ਕਸ਼ਮੀਰ ਸਮੱਸਿਆ ਤੋਂ ਅਣਜਾਣ ਆਪਣੇ ਵਿਧਾਇਕਾਂ ਦਾ ਕਸ਼ਮੀਰ ਸਮੱਸਿਆ ’ਤੇ ਕੋਈ ਵਰਕਸ਼ਾਪ ਆਯੋਜਿਤ ਕਰਵਾ ਕੇ ਉਨ੍ਹਾਂ ਨੂੰ ਉੱਚਿਤ ਜਾਣਕਾਰੀ ਹੀ ਦਿਵਾਉਣ ਅਤੇ ਇਸਦੇ ਨਾਲ ਹੀ ਉਸ ਨੇ ਮਜ਼ਬੂਰੀ ਵਿਚ ਇਸ ਸੱਚਾਈ ਨੂੰ ਵੀ ਸਵੀਕਾਰ ਕਰ ਲਿਆ ਕਿ ਹੁਣ ਤਾਂ ਤੀਰ ਹੱਥ ’ਚੋਂ ਨਿਕਲ ਚੁੱਕਾ ਹੈ।

ਇਹ ਵੀ ਪੜ੍ਹੋ- ਵਿਸਾਖੀ ਮੌਕੇ ਗੁਰਦੁਆਰਾ ਪੰਜਾ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਅਹਿਮ ਖ਼ਬਰ, ਸ਼ਡਿਊਲ ਹੋਇਆ ਜਾਰੀ

ਕੁਝ ਵੀ ਹੋਵੇ ਭਾਰਤ ਸਰਕਾਰ ਖ਼ਾਸ ਤੌਰ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਉਕਤ ਚਾਲ ਨਾਲ ਆਉਣ ਵਾਲੇ ਦਿਨਾਂ ’ਚ ਕੁਝ ਵਿਲੱਖਣ ਘਟਨਾਵਾਂ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ। ਹੁਣ ਇਹ ਗੱਲ ਵੱਖਰੀ ਹੈ ਕਿ ਭਾਰਤ ’ਚ ਕੁਝ ਰਾਜਨੀਤੀਬਾਜ਼ ਛੋਟੀਆਂ ਸਮੱਸਿਆਵਾਂ ਨੂੰ ਲੈ ਕੇ ਵਰਤਮਾਨ ਸਰਕਾਰ ਦੀ ਅਕਸਰ ਆਲੋਚਨਾ ਕਰਦੇ ਰਹਿੰਦੇ ਹਨ, ਜਦੋਂ ਕਿ ਭਾਰਤ ਦੇ ਕ੍ਰਾਂਤੀਵਾਦੀ ਕਦਮਾਂ ਨਾਲ ਕੌਮਾਂਤਰੀ ਮੰਚ ’ਤੇ ਭਾਰਤ ਦੀ ਰਣਨੀਤੀਆਂ ਦੀ ਜਮ ਕਰ ਤਾਰੀਫ਼ ਹੋ ਰਹੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News