ਸਰਹੱਦ ਪਾਰ : ਘਰੋਂ ਭੱਜ ਹਫ਼ਤਾ ਪਹਿਲਾਂ ਕਰਵਾਇਆ ਪ੍ਰੇਮ ਵਿਆਹ, ਮਾਪਿਆਂ ਨੇ ਮਾਰ ਦਿੱਤੀ ਕੁੜੀ

Wednesday, Nov 10, 2021 - 04:07 PM (IST)

ਸਰਹੱਦ ਪਾਰ : ਘਰੋਂ ਭੱਜ ਹਫ਼ਤਾ ਪਹਿਲਾਂ ਕਰਵਾਇਆ ਪ੍ਰੇਮ ਵਿਆਹ, ਮਾਪਿਆਂ ਨੇ ਮਾਰ ਦਿੱਤੀ ਕੁੜੀ

ਗੁਰਦਾਸਪੁਰ, ਪਾਕਿਸਤਾਨ (ਜ.ਬ) - ਪਾਕਿਸਤਾਨ ਦੇ ਗੁਜ਼ਰਾਤ ਰਾਜ ਦੇ ਪਿੰਡ ਕੁੰਜ਼ਾਹ ਦੇ ਰਹਿਣ ਵਾਲੇ ਇਕ ਪ੍ਰੇਮੀ ਅਤੇ ਉਸ ਦੀ ਪ੍ਰੇਮਿਕਾ ਨੇ ਇਕ ਹਫ਼ਤਾ ਪਹਿਲਾ ਘਰ ਤੋਂ ਭੱਜ ਕੇ ਅਦਾਲਤ ਵਿਚ ਵਿਆਹ ਕਰਵਾ ਲਿਆ ਸੀ। ਦੋਵਾਂ ਦੇ ਪਿਆਰ ਦਾ ਅੰਤ ਉਦੋਂ ਹੋ ਗਿਆ, ਜਦੋਂ ਪ੍ਰੇਮਿਕਾ ਦੇ ਪਿਤਾ ਅਤੇ ਭਰਾਵਾਂ ਨੇ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ, ਜਦਕਿ ਪ੍ਰੇਮੀ ਮੌਕੇ ਤੋਂ ਭੱਜਣ ਵਿਚ ਸਫਲ ਹੋ ਗਿਆ।

ਪੜ੍ਹੋ ਇਹ ਵੀ ਖ਼ਬਰ ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਮਾਚਿਸ ਦੀ ਡੱਬੀ ਕਾਰਨ ਦੁਕਾਨਦਾਰ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਨੌਜਵਾਨ (ਤਸਵੀਰਾਂ)

ਸਰਹੱਦ ਪਾਰ ਸੂਤਰਾਂ ਅਨੁਸਾਰ ਕੁੰਜਾਹ ਵਾਸੀ ਮੁਨੀਬਾ ਚੀਮਾ ਅਤੇ ਅਦਨਾਨ ਖਾਨ ਨੇ ਇਕ ਹਫ਼ਤੇ ਪਹਿਲਾਂ ਪ੍ਰੇਮ ਸਬੰਧਾਂ ਦੇ ਚੱਲਦੇ ਘਰ ਤੋਂ ਭੱਜ ਕੇ ਅਦਾਲਤ ਵਿਚ ਨਿਕਾਹ ਕਰਵਾਇਆ ਸੀ। ਅੱਜ ਉਸ ਸਬੰਧੀ ਦੋਵਾਂ ਦੇ ਬਿਆਨ ਅਦਾਲਤ ਵਿਚ ਹੋਣੇ ਸੀ, ਜਿਸ ਦੀ ਸੂਚਨਾ ਮੁਨੀਬਾ ਦੇ ਪਰਿਵਾਰ ਵਾਲਿਆਂ ਨੂੰ ਮਿਲ ਗਈ।

ਪੜ੍ਹੋ ਇਹ ਵੀ ਖ਼ਬਰ ਸ਼ਰਮਨਾਕ: ਨਵਜੰਮੀ ਬੱਚੀ ਨੂੰ ਟ੍ਰੇਨ ਦੀ ਸੀਟ ਹੇਠ ਛੱਡ ਗਏ ਕਲਯੁੱਗੀ ਮਾਪੇ, ਦਿਲ ਨੂੰ ਝੰਜੋੜ ਦੇਣਗੀਆਂ ਇਹ ‘ਤਸਵੀਰਾਂ’

ਜਿਵੇਂ ਹੀ ਮੁਨੀਬਾ ਤੇ ਅਦਨਾਨ ਅਦਾਲਤ ਵਿਚ ਪਹੁੰਚੇ ਤਾਂ ਮੁਨੀਬਾ ਦੇ ਪਿਤਾ ਅਫਜਲ ਚੀਮਾ ਨੇ ਆਪਣੇ ਦੋਵਾਂ ਮੁੰਡਿਆਂ ਨਾਲ ਮੁਨੀਬਾ ਨੂੰ ਆਪਣੇ ਨਾਲ ਚੱਲਣ ਲਈ ਦਬਾਅ ਪਾਇਆ। ਮੁਨੀਬਾ ਵੱਲੋਂ ਇਨਕਾਰ ਕਰਨ ’ਤੇ ਅਫਜਲ ਚੀਮਾ ਨੇ ਮੁਨੀਬਾ ’ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਸ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਪ੍ਰੇਮੀ ਭੱਜਣ ਵਿਚ ਸਫ਼ਲ ਹੋ ਗਿਆ। ਪੁਲਸ ਨੇ ਅਫਜਲ ਚੀਮਾ ਨੂੰ ਹਿਰਾਸਤ ਵਿਚ ਲੈ ਲਿਆ, ਜਦਕਿ ਅਫਜਲ ਦੇ ਮੁੰਡੇ ਫਰਾਰ ਹੋਣ ’ਚ ਸਫ਼ਲ ਹੋ ਗਏ।

ਪੜ੍ਹੋ ਇਹ ਵੀ ਖ਼ਬਰ ਵੱਡੀ ਵਾਰਦਾਤ : ਪਤਨੀ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਪਤੀ ਨੇ ਖ਼ੁਦ ਨੂੰ ਮਾਰੀ ਗੋਲ਼ੀ, ਫੈਲੀ ਸਨਸਨੀ


author

rajwinder kaur

Content Editor

Related News