ਪਾਕਿਸਤਾਨ ਨੇ ਭਾਰਤੀ ਸਿੱਖ ਸ਼ਰਧਾਲੂਆਂ ਲਈ ਕਰੰਸੀ ਨੂੰ ਲੈ ਕੇ ਲਗਾਈਆਂ ਨਵੀਆਂ ਸ਼ਰਤਾਂ

Monday, Nov 04, 2024 - 06:33 PM (IST)

ਪਾਕਿਸਤਾਨ ਨੇ ਭਾਰਤੀ ਸਿੱਖ ਸ਼ਰਧਾਲੂਆਂ ਲਈ ਕਰੰਸੀ ਨੂੰ ਲੈ ਕੇ ਲਗਾਈਆਂ ਨਵੀਆਂ ਸ਼ਰਤਾਂ

ਇਸਲਾਮਾਬਾਦ - ਪਾਕਿਸਤਾਨ ਨੇ ਆਰਥਿਕ ਹਾਲਾਤ ਖਰਾਬ ਹੋਣ ਦੇ ਬਾਵਜੂਦ ਉੱਥੇ ਭਾਰਤੀ ਸਿੱਖ ਸ਼ਰਧਾਲੂਆਂ ਲਈ ਆਪਣੀ ਕਰੰਸੀ ਦੀ ਵਰਤੋਂ ਨੂੰ ਸੀਮਤ ਕਰਦੇ ਹੋਏ ਨਵੀਆਂ ਸ਼ਰਤਾਂ ਲਗਾਈਆਂ ਹਨ। ਪਾਕਿਸਤਾਨ ਹੁਣ ਭਾਰਤੀ ਰੁਪਏ ਨਹੀਂ ਲੈ ਰਿਹਾ ਅਤੇ ਉਥੇ ਜਾਣ ਵਾਲੇ ਸਿੱਖ ਜੱਥਿਆਂ ਨੂੰ ਡਾਲਰ ਜਾਂ ਪੌਂਡ ਲਿਆਉਣ ਲਈ ਕਿਹਾ ਗਿਆ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਅਤੇ ਪੰਜਾਬ ਸੂਬੇ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕਿਹਾ, ''ਹੁਣ ਸੰਗਤ ਤੋਂ ਭਾਰਤੀ ਰੁਪਏ ਨਹੀਂ ਲਏ ਜਾਣਗੇ। ਸ਼ਰਧਾਲੂਆਂ ਨੂੰ ਡਾਲਰ ਜਾਂ ਪੌਂਡ ਲਿਆਉਣੇ ਪੈਣਗੇ।” ਇਹ ਨਵਾਂ ਨਿਯਮ 14 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਤਿੰਨ ਹਜ਼ਾਰ ਭਾਰਤੀ ਸਿੱਖ ਸ਼ਰਧਾਲੂਆਂ ਲਈ ਵੱਡੀ ਸਮੱਸਿਆ ਬਣ ਗਿਆ ਹੈ।

ਇਹ ਵੀ ਪੜ੍ਹੋ :     ਦੀਵਾਲੀ 'ਤੇ ਇਕ ਝਟਕੇ 'ਚ ਕਮਾਏ 9,00,23,23,77,970 ਰੁਪਏ, ਜਾਣੋ ਕਿਸ ਰਈਸ 'ਤੇ ਮਿਹਰਬਾਨ ਹੋਈ ਲਕਸ਼ਮੀ

ਇਸ ਤੋਂ ਪਹਿਲਾਂ ਭਾਰਤੀ ਸ਼ਰਧਾਲੂ ਆਪਣੇ ਨਾਲ ਰੁਪਏ ਲੈ ਕੇ ਪਾਕਿਸਤਾਨ ਜਾਂਦੇ ਸਨ, ਜਿੱਥੇ ਉਨ੍ਹਾਂ ਨੂੰ ਆਸਾਨੀ ਨਾਲ ਭਾਰਤੀ ਰੁਪਏ ਨੂੰ ਪਾਕਿਸਤਾਨੀ ਨੋਟਾਂ ਵਿੱਚ ਬਦਲਣ ਦੀ ਸਹੂਲਤ ਮਿਲਦੀ ਸੀ। ਹਰ ਸਾਲ ਲਗਭਗ 7,200 ਭਾਰਤੀ ਸਿੱਖ ਸ਼ਰਧਾਲੂ ਆਪਣੇ ਧਾਰਮਿਕ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਲਈ ਪਾਕਿਸਤਾਨ ਜਾਂਦੇ ਹਨ, ਜਿੱਥੇ ਉਹ 10,000 ਤੋਂ 15,000 ਰੁਪਏ ਖਰਚ ਕਰਦੇ ਹਨ। ਹੁਣ, ਜਦੋਂ ਭਾਰਤੀ ਸ਼ਰਧਾਲੂਆਂ ਨੂੰ ਵਿਦੇਸ਼ੀ ਮੁਦਰਾ ਦਾ ਪ੍ਰਬੰਧ ਕਰਨਾ ਪੈ ਰਿਹਾ ਹੈ, ਕਈਆਂ ਨੂੰ ਇਹ ਇੱਕ ਨਵੀਂ ਚੁਣੌਤੀ ਲੱਗਦੀ ਹੈ। ਸ੍ਰੀ ਨਨਕਾਣਾ ਸਾਹਿਬ ਸਿੱਖ ਯਾਤਰੀ ਜਥੇ ਦੇ ਮੁਖੀ ਰੌਬਿਨ ਗਿੱਲ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਬੇਨਤੀ ਕੀਤੀ ਹੈ ਕਿ 13-14 ਨਵੰਬਰ ਨੂੰ ਅਟਾਰੀ ਬਾਰਡਰ 'ਤੇ ਇਕ ਕਰੰਸੀ ਐਕਸਚੇਂਜ ਦਫ਼ਤਰ ਖੋਲ੍ਹਿਆ ਜਾਵੇ, ਤਾਂ ਜੋ ਸ਼ਰਧਾਲੂ ਬਿਨਾਂ ਕਿਸੇ ਪਰੇਸ਼ਾਨੀ ਦੇ ਡਾਲਰ ਅਤੇ ਪਾਊਂਡ ਖ਼ਰੀਦ ਸਕਣ।

ਇਹ ਵੀ ਪੜ੍ਹੋ :      ਗੁਆਂਢੀ ਮੁਲਕ ਨੂੰ ਲੱਗਾ ਵੱਡਾ ਝਟਕਾ! ਭਾਰਤ ਦੀ ਇਸ ਕੰਪਨੀ ਨੇ ਬੰਗਲਾਦੇਸ਼ ਦੀ ਬੱਤੀ ਕੀਤੀ ਗੁੱਲ

ਗਿੱਲ ਨੇ ਇਹ ਵੀ ਕਿਹਾ ਕਿ ਇਸ ਸਮੂਹ ਵਿੱਚ ਜ਼ਿਆਦਾਤਰ ਲੋਕ ਬਜ਼ੁਰਗ ਕਿਸਾਨ ਹਨ, ਜਿਨ੍ਹਾਂ ਲਈ ਵਿਦੇਸ਼ੀ ਮੁਦਰਾ ਤੋਂ ਜਾਣੂ ਹੋਣਾ ਮੁਸ਼ਕਲ ਹੋ ਸਕਦਾ ਹੈ। ਜੇਕਰ ਸਰਕਾਰ ਸਰਹੱਦ 'ਤੇ ਐਕਸਚੇਂਜ ਕਾਊਂਟਰ ਖੋਲ੍ਹੇ ਤਾਂ ਸ਼ਰਧਾਲੂਆਂ ਨੂੰ ਹੋਰ ਸਹੂਲਤਾਂ ਮਿਲਣਗੀਆਂ। ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਨਾਲ ਵਪਾਰਕ ਸਬੰਧਾਂ ਦੀ ਕਮੀ ਨੇ ਪਾਕਿਸਤਾਨ ਦੀ ਅਰਥਵਿਵਸਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਜਿਸ ਦੇ ਨਤੀਜੇ ਵਜੋਂ ਪਾਕਿਸਤਾਨ ਨੇ ਭਾਰਤੀ ਰੁਪਏ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਕਾਰਨ ਨਾ ਸਿਰਫ਼ ਸਿੱਖ ਸ਼ਰਧਾਲੂਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਗੋਂ ਪਾਕਿਸਤਾਨ ਦੀ ਆਰਥਿਕ ਹਾਲਤ ਵੀ ਪ੍ਰਭਾਵਿਤ ਹੋ ਰਹੀ ਹੈ।

ਇਹ ਵੀ ਪੜ੍ਹੋ :     ਛੇ ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਿਆ GST ਕੁਲੈਕਸ਼ਨ, ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 8.9% ਜ਼ਿਆਦਾ

ਇਹ ਵੀ ਪੜ੍ਹੋ :     ਤੇਜ਼ੀ ਨਾਲ ਘੱਟ ਰਹੀ ਅਰਬਪਤੀਆਂ ਦੀ ਗਿਣਤੀ, ਅਮੀਰਾਂ ਦੀ ਲਗਾਤਾਰ ਘੱਟ ਹੋ ਰਹੀ ਦੌਲਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News