ਸਰਹੱਦ ਪਾਰ: ਸਹੁਰੇ ਦੇ ਕਤਲ 'ਚ ਗਿਆ ਸੀ ਜੇਲ੍ਹ, ਜ਼ਮਾਨਤ 'ਤੇ ਆਉਣ ਮਗਰੋਂ ਪਤਨੀ ਤੇ ਸੱਸ ਨੂੰ ਦਿੱਤੀ ਭਿਆਨਕ ਮੌਤ
Saturday, Aug 13, 2022 - 04:12 PM (IST)
 
            
            ਗੁਰਦਾਸਪੁਰ/ਪਾਕਿਸਤਾਨ (ਵਿਨੋਦ) - ਪਾਕਿਸਤਾਨ ਦੇ ਜ਼ਿਲ੍ਹਾ ਟੈਕਸਲਾ ਦੇ ਪੁਲਸ ਸਟੇਸ਼ਨ ਅਧੀਨ ਪਿੰਡ ਪਿੰਡੀਗੇਬ ’ਚ ਇਕ ਵਿਅਕਤੀ ਨੇ ਆਪਣੀ ਪਤਨੀ ਦੇ ਨਾਲ ਚੱਲ ਰਹੇ ਵਿਵਾਦ ਦੇ ਚੱਲਦੇ ਆਪਣੀ ਸੱਸ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਪਹਿਲਾ ਦੋਸ਼ੀ ਆਪਣੇ ਸਹੁਰੇ ਦੀ ਵੀ ਹੱਤਿਆ ਕਰ ਚੁੱਕਾ ਹੈ ਅਤੇ ਅਦਾਲਤ ਤੋਂ ਜ਼ਮਾਨਤ ’ਤੇ ਆਇਆ ਹੈ।
ਪੜ੍ਹੋ ਇਹ ਵੀ ਖ਼ਬਰ: ਮਮਦੋਟ ’ਚ ਸ਼ਰਮਸਾਰ ਹੋਈ ਮਾਂ ਦੀ ਮਮਤਾ, ਕੂੜੇ ਦੇ ਢੇਰ ’ਚੋਂ ਮਿਲਿਆ ਬਿਨਾਂ ਸਿਰ ਤੋਂ ਬੱਚੇ ਦਾ ਭਰੂਣ
ਸੂਤਰਾਂ ਅਨੁਸਾਰ ਦੋਸ਼ੀ ਸਲਮਾਨ ਅਤੇ ਸਲਮਾ ਬੀਬੀ ਦਾ ਸਾਲ 2021 ਵਿਚ ਨਿਕਾਹ ਹੋਇਆ ਸੀ। ਪਤੀ-ਪਤਨੀ ਵਿਚ ਚੱਲ ਰਹੇ ਵਿਵਾਦ ਕਾਰਨ ਸਲਮਾ ਆਪਣੇ ਪੇਕੇ ਘਰ ਚਲੀ ਗਈ ਸੀ। ਸਲਮਾ ਆਪਣੇ ਪਤੀ ਤੋਂ ਤਾਲਾਕ ਮੰਗ ਰਹੀ ਸੀ ਅਤੇ ਅਦਾਲਤ ਵਿਚ ਕੇਸ ਚੱਲ ਰਿਹਾ ਸੀ। ਜਦਕਿ ਸਲਮਾਨ ਤਾਲਾਕ ਨਹੀਂ ਦੇ ਰਿਹਾ ਸੀ। ਇਸ ਵਿਚ ਦੋਸ਼ੀ ਨੇ ਅੱਜ ਸਵੇਰੇ ਆਪਣੇ ਸਹੁਰੇ ਘਰ ਜਾ ਕੇ ਸਲਮਾ ਅਤੇ ਆਪਣੀ ਸੱਸ ਫਰਿਸ਼ਤੇ ਦੀ ਚਾਕੂ ਨਾਲ ਹਮਲਾ ਕਰਕੇ ਦੋਵਾਂ ਦੀ ਹੱਤਿਆ ਕਰ ਦਿੱਤੀ।
ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਸ਼ਰਮਸਾਰ ਹੋਈ ਮਾਂ ਦੀ ਮਮਤਾ, ਕੂੜੇ ਦੇ ਢੇਰ ’ਚੋਂ ਮਿਲੀ ਨਵ-ਜਨਮੀ ਬੱਚੀ ਦੀ ਲਾਸ਼
ਸੂਤਰਾਂ ਅਨੁਸਾਰ ਸਾਲ 2021 ਦੇ ਅੰਤ ਵਿਚ ਸਲਮਾਨ ਆਪਣੇ ਸਹੁਰੇ ਘਰ ਗਿਆ ਅਤੇ ਸਲਮਾ ਨੂੰ ਆਪਣੇ ਨਾਲ ਚੱਲਣ ਦੀ ਜਿੱਦ ਕਰਨ ਲੱਗਾ ਸੀ। ਜਿਸ ’ਤੇ ਸਲਮਾਨ ਦੇ ਸਹੁਰੇ ਗੁਲਾਮ ਰਸੂਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਸਬੰਧੀ ਦੋਸ਼ੀ ਅਦਾਲਤ ਤੋਂ ਜਮਾਨਤ ’ਤੇ ਹੈ ਅਤੇ ਅੱਜ ਉਸ ਨੇ ਆਪਣੀ ਪਤਨੀ ਅਤੇ ਸੱਸ ਦੀ ਵੀ ਹੱਤਿਆ ਕਰ ਦਿੱਤੀ ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            