ਸਾਵਧਾਨ! ਪਾਕਿਸਤਾਨ ਕੰਟਰੀ ਕੋਡ 92 ਵਾਲੇ ਮੋਬਾਈਲ ਨੰਬਰ ਤੋਂ ਆਉਣ ਵਾਲੇ ਵਟਸਐਪ ਮੈਸੇਜ ’ਤੇ ਧਿਆਨ ਨਾ ਦਿਓ

Wednesday, Aug 24, 2022 - 07:14 PM (IST)

ਸੁਜਾਨਪੁਰ (ਜੋਤੀ) - ਭਾਰਤ ਦਾ ਗੁਆਂਢੀ ਦੇਸ਼ ਪਾਕਿਸਤਾਨ ਭਾਰਤ ਵਿਚ ਆਪਣੀਆਂ ਗਤੀਵਿਧੀਆਂ ਵਧਾਉਣ ਲਈ ਕਈ ਤਰਾਂ ਦੇ ਹੱਥਕੰਡੇ ਅਪਣਾ ਰਿਹਾ ਹੈ, ਜਿਸ ਕਾਰਨ ਹੁਣ ਇਲਾਕੇ ਦੇ ਲੋਕਾਂ ਨੂੰ ਪਾਕਿਸਤਾਨ ਦੇ ਕੋਡ 92 ਦੇ ਮੋਬਾਈਲ ਨੰਬਰ ਤੋਂ ਕੇ.ਬੀ.ਸੀ. ਅਤੇ ਕੌਣ ਬਣੇਗਾ ਮਹਾਂ ਕਰੋੜਪਤੀ) ਦੀ ਰਿਕਾਰਡਿੰਗ ਭੇਜੀ ਜਾ ਰਹੀ ਹੈ। ਲੋਕਾਂ ਨੂੰ ਆਪਣੇ 25 ਲੱਖ ਰੁਪਏ ਕੱਢਵਾਉਣ ਲਈ ਭਰਮਾਇਆ ਜਾ ਰਿਹਾ ਹੈ। ਜਿਸ ਟਿਕਟ ਦਾ ਲੱਕੀ ਡਰਾਅ ਕੱਢਿਆ ਗਿਆ ਹੈ, ਉਹੀ ਇਸਤਿਹਾਰ ’ਤੇ ਲਿਖ ਕੇ ਭੇਜਿਆ ਜਾ ਰਿਹਾ ਹੈ ਅਤੇ ਸਾਡੇ ‘ਜਗਬਾਣੀ’ ਦੇ ਨੁਮਾਇੰਦੇ ਦੇ ਮੋਬਾਈਲ ’ਤੇ ਵੀ ਅਜਿਹਾ ਹੀ ਸੁਨੇਹਾ ਆਇਆ ਹੈ।

ਪੜ੍ਹੋ ਇਹ ਵੀ ਖ਼ਬਰ: ਸ਼ਰਮਨਾਕ: ਪਠਾਨਕੋਟ ’ਚ ਗੁੱਜਰ ਨੇ ਮਾਂ ਨਾਲ ਮਿਲ ਘਰਵਾਲੀ ਨੂੰ ਕੁੱਟ-ਕੁੱਟ ਕੀਤਾ ਅੱਧਮਰੀ, ਵੀਡੀਓ ਵਾਇਰਲ

ਦੱਸ ਦੇਈਏ ਕਿ ਜਿਸ ਇਸ਼ਤਿਹਾਰ ਨੂੰ ਭੇਜਿਆ ਜਾ ਰਿਹਾ ਹੈ, ਉਸ ਵਿਚ ਜਿੱਥੇ ਇਕ ਪਾਸੇ ਅਭਿਨੇਤਾ ਅਮਿਤਾਬ ਬਚਨ ਦੀ ਫੋਟੋ ਲਗਾਈ ਗਈ ਹੈ, ਉੱਥੇ ਦੂਜੇ ਪਾਸੇ ਮਹਾਤਮਾ ਗਾਂਧੀ , ਉਦਯੋਗਪਤੀ ਮੁਕੇਸ਼ ਅਬਾਨੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਲਗਾਈ ਗਈ ਹੈ। ਇਸ ਇਸ਼ਤਿਹਾਰ ਦੇ ਸਭ ਤੋਂ ਉੱਪਰ ਪਹਿਲਾਂ ਅੰਗਰੇਜ਼ੀ ਭਾਸ਼ਾ ’ਚ ਆਲ ਇੰਡੀਆ ਸਿਮ ਕਾਰਡ ਲੱਕੀ ਡਰਾ ਕੰਪੀਟੀਸ਼ਨ, ਅੱਗੇ ਇੰਡੀਆ ਟੈਲੀਕਾਮ ਕਮਿਊਨਿਕੇਸ਼ਨ ਅਥਾਰਿਟੀ 2022 ਅਤੇ ਅੱਗੇ ਹਿੰਦੀ ਭਾਸ਼ਾ ਵਿਚ ਆਲ ਇੰਡੀਆ ਸਿਮ ਕਾਰਡ ਲੱਕੀ ਡਰਾਅ ਪ੍ਰਤੀਯੋਗਤਾ ਦੋ ਹਜ਼ਾਰ 2020, ਇਸ ਦੇ ਬਾਅਦ ਵਧਾਈ ਸੰਦੇਸ਼ ਦਿੰਦੇ ਹੋਏ 25 ਲੱਖ ਰੁਪਏ ਜਿੱਤਣ ਦਾ ਦਾਅਵਾ ਅਤੇ ਟਿਕਟ ਨੰਬਰ ਦਿੱਤਾ ਹੋਇਆ ਹੈ। ਹੇਠਾਂ ਜਿੱਤਣ ’ਤੇ ਤੁਸੀ ਕਿਸ ਨੰਬਰ ’ਤੇ ਸੰਪਰਕ ਕਰੋ, ਇਸ ਦਾ ਨਾਮ ਮਿਸਟਰ ਰਾਣਾ ਪ੍ਰਤਾਪ ਸਿੰਘ ਅਤੇ ਵੱਟਸਅਪ ਨੰਬਰ ਦਿੱਤਾ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ਦੇ 4 ਸਾਲਾ ਹਰਨਵ ਨੇ ਤੋੜਿਆ ਵਿਸ਼ਵ ਰਿਕਾਰਡ, ਟੀ. ਵੀ. ਵੇਖਣ ਦੀ ਚੇਟਕ ਦਾ ਇੰਝ ਲਿਆ ਲਾਹਾ

ਰਿਕਾਰਡਿੰਗ ’ਚ ਇਕ ਵਿਅਕਤੀ ਖੁਦ ਨੂੰ ਵਿਜੇ ਕੁਮਾਰ ਦੇ ਬੀ.ਸੀ ਕੰਪਨੀ ਦਾ ਦੱਸਦੇ ਹੋਏ ਕਹਿ ਰਿਹਾ ਹੈ ਕਿ ਤੁਹਾਡੇ ਨੰਬਰ ’ਤੇ ਲਾਟਰੀ ਲੱਗੀ ਹੈ। ਜਿਸ ਦੇ ਚੱਲਦੇ ਆਪ ਸਭ ਪਰਿਵਾਰਿਕ ਮੈਂਬਰਾਂ ਨੂੰ ਵਧਾਈ ਹੈ ਅਤੇ ਤੁਸੀ ਉਕਤ ਵੱਟਸਅਪ ਨੰਬਰ ’ਤੇ ਹੁਣ ਫੋਨ ਕਰਕੇ ਆਪਣੇ 25 ਲੱਖ ਰੁਪਏ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਦੱਸ ਦਈਏ ਕਿ 92 ਕੋਡ ਲੱਗੇ ਮੋਬਾਇਲ ਨੰਬਰ ਤੋਂ ਇਸ ਪ੍ਰਕਾਰ ਦੇ ਸੰਦੇਸ਼ ਆਉਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ ਕਿਤੇ ਭਾਰਤ ’ਚ ਇਸ ਪ੍ਰਕਾਰ ਦੇ ਸੰਦੇਸ਼ ਭੇਜ ਕੇ ਭਾਰਤ ਦੀ ਭੋਲੀ ਭਾਲੀ ਜਨਤਾ ਨੂੰ ਆਪਣੇ ਚੰਗੁਲ ਵਿਚ ਫਸਾ ਕੇ ਕਿਸੇ ਸਾਜਿਸ਼ ਦਾ ਸ਼ਿਕਾਰ ਬਣਾਉਣ ਜਾਂ ਫਿਰ ਸਿਪਲਰ ਸੈੱਲ ਤਿਆਰ ਕਰਨ ਦੀ ਫਿਰਾਕ ’ਚ ਤਾਂ ਨਹੀਂ ਜਾਂ ਫਿਰ ਇਹ ਨੰਬਰ ਠੱਗਾਂ ਵੱਲੋਂ ਤਿਆਰ ਕੀਤਾ ਵਰਚੂਅਲ ਨੰਬਰ (ਫੇਕ ਨੰਬਰ) ਵੀ ਹੋ ਸਕਦਾ ਹੈ। 

ਪੜ੍ਹੋ ਇਹ ਵੀ ਖ਼ਬਰ: VIP ਸੁਰੱਖਿਆ 'ਤੇ ਹਾਈਕੋਰਟ ਦਾ ਵੱਡਾ ਫ਼ੈਸਲਾ, ਪੰਜਾਬ ਸਰਕਾਰ ਨੂੰ ਵੀ ਪਾਈ ਝਾੜ

ਇਸ ਦੀ ਪੁਸ਼ਟੀ ‘ਜਗਬਾਣੀ’ ਨਹੀਂ ਕਰਦਾ ਹੈ ਪਰ ‘ਜਗਬਾਣੀ’ ਨਹੀਂ ਚਾਹੁੰਦਾ ਕਿ ਸਾਡੇ ਪਾਠਕ ਇਨ੍ਹਾਂ ਨੰਬਰਾਂ ਤੋਂ ਕਿਸੇ ਪ੍ਰਕਾਰ ਦੀ ਸਾਜਿਸ਼ ਦਾ ਸ਼ਿਕਾਰ ਹੋਣ। ਜਿਸ ਦੇ ਚੱਲਦੇ ਅਸੀ ਅਪੀਲ ਕਰਦੇ ਹਾਂ ਕਿ ਜਦ ਤੁਹਾਨੂੰ ਵੀ ਇਸ ਪ੍ਰਕਾਰ ਦਾ ਕੋਈ ਸੰਦੇਸ਼ ਆਏ ਤਾਂ ਉਸ ’ਤੇ ਕੋਈ ਧਿਆਨ ਨਾ ਦਿੱਤਾ ਜਾਵੇ।

ਕੀ ਕਹਿਣਾ ਡੀ.ਐੱਸ.ਪੀ ਰਜਿੰਦਰ ਮਿਨਹਾਸ ਦਾ।
ਜਦ ਤੁਸੀ ਕਿਸੇ ਪ੍ਰਕਾਰ ਦੀ ਲਾਟਰੀ ਨਹੀਂ ਖਰੀਦੀ ਤਾਂ ਇਸ ਪ੍ਰਕਾਰ ਦੇ ਝੂਠੇ ਲਾਲਚ ਵਿਚ ਨਾ ਆਉ। ਅਜਿਹੇ ਕਿਸੇ ਲਿੰਕ ’ਤੇ ਲਾਈਕ ਨਾ ਕਰੋ ਅਤੇ ਨਾ ਹੀ ਕਿਸੇ ਅਣਜਾਨ ਨੰਬਰ ’ਤੇ ਕਿਸੇ ਪ੍ਰਕਾਰ ਦੀ ਗੱਲਬਾਤ ਕਰੋ। ਜਿਸ ਨਾਲ ਤੁਸੀ ਆਪ ਕਿਸੇ ਵੱਡੀ ਸਾਜਿਸ਼ ਜਾਂ ਫਿਰ ਠੱਗੀ ਦਾ ਸ਼ਿਕਾਰ ਹੋ ਸਕੋ ।


rajwinder kaur

Content Editor

Related News