ਪਿੰਡ ਬਲੇਰ ਦੇ ਖੇਤਾਂ ’ਚੋਂ ਮਿਲੇ ਪਾਕਿਸਤਾਨ ਤੋਂ ਆਏ 60 ਦੇ ਕਰੀਬ ਗੁਬਾਰੇ

Friday, Aug 13, 2021 - 06:40 PM (IST)

ਪਿੰਡ ਬਲੇਰ ਦੇ ਖੇਤਾਂ ’ਚੋਂ ਮਿਲੇ ਪਾਕਿਸਤਾਨ ਤੋਂ ਆਏ 60 ਦੇ ਕਰੀਬ ਗੁਬਾਰੇ

ਭਿੱਖੀਵਿੰਡ ਖਾਲੜਾ (ਭਾਟੀਆ) : ਭਿੱਖੀਵਿੰਡ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਬਲੇਰ ਵਿਖੇ 60 ਦੇ ਕਰੀਬ ਪਾਕਿਸਤਾਨੀ ਗੁਬਾਰੇ ਮਿਲਣ ਦੀ ਖ਼ਬਰ ਹੈ । ਮੌਕੇ ’ਤੇ ਪੁੱਜੇ ਉਪ ਪੁਲਸ ਕਪਤਾਨ ਡੀ. ਐੱਸ. ਪੀ. ਲਖਬੀਰ ਸਿੰਘ, ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਗੁਬਾਰੇ ਨੰਬਰਦਾਰ ਕਰਤਾਰ ਸਿੰਘ ਦੇ ਖੇਤਾਂ ਨੇੜਿਓਂ ਬਰਾਮਦ ਹੋਏ ਹਨ। ਜਿਨ੍ਹਾਂ ਬਾਰੇ ਪਤਾ ਲੱਗਣ ’ਤੇ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਇਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰੇ ਇਹ ਗੁਬਾਰੇ ਪਾਕਿਸਤਾਨ ਤੋਂ ਆਏ ਹਨ ਜਿਨ੍ਹਾਂ ਉੱਪਰ 14 ਅਗਸਤ ਮੁਬਾਰਕ ਅਤੇ ਦਿਲ-ਦਿਲ ਪਾਕਿਸਤਾਨ ਲਿੱਖਿਆ ਹੋਇਆ ਹੈ ਪਰ ਫਿਰ ਵੀ ਇਨ੍ਹਾਂ ਗੁਬਾਰਿਆਂ ਦੀ ਜਾਂਚ ਕੀਤੀ ਜਾਵੇਗੀ ਕਿ ਇਹ ਗੁਬਾਰੇ ਪਾਕਿਸਤਾਨ ਜਾਂ ਭਾਰਤ ਵਾਲੇ ਪਾਸੇ ’ਤੇ ਕਿਸ ਦਿਸ਼ਾ ਤੋਂ ਆਏ ਹਨ ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਆਜ਼ਾਦੀ ਦਿਹਾੜੇ ਤੋਂ ਪਹਿਲਾਂ ਅੰਮ੍ਰਿਤਸਰ ’ਚ ਫਿਰ ਮਿਲਿਆ ਹੈਂਡ ਗ੍ਰਨੇਡ

ਇਸ ਮੌਕੇ ਨੰਬਰਦਾਰ ਕਰਤਾਰ ਸਿੰਘ ਬਲੇਰ, ਸਰਪੰਚ ਬੋਹੜ ਸਿੰਘ, ਏ. ਐੱਸ. ਆਈ. ਸਰਬਜੀਤ ਸਿੰਘ ਸੁਰਸਿੰਘ ਆਦਿ ਹਾਜ਼ਰ ਸਨ। ਫਿਲਹਾਲ ਪੁਲਸ ਵਲੋਂ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ 15 ਅਗਸਤ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸੂਬੇ ਭਰ ਵਿਚ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਦੇ ਚੱਲਦੇ ਪੁਲਸ ਵਲੋਂ ਚੌਕਸੀ ਵਰਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਇਕਲੌਤੇ ਪੁੱਤ ਦੀ ਭਾਲ ’ਚ ਲੱਗੇ ਪਰਿਵਾਰ ਦੀ ਟੁੱਟੀ ਆਸ, ਇਸ ਹਾਲਤ ’ਚ ਦੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News