ਪਾਕਿਸਤਾਨ ''ਚ ਫਸੇ 221 ਲੋਕ ਵਾਪਸ ਪਰਤੇ ਭਾਰਤ

11/24/2020 10:34:02 AM

ਅਟਾਰੀ/ਇਸਲਾਮਾਬਾਦ (ਏ.ਐਨ.ਆਈ.): ਕੋਰੋਨਾਵਾਇਰਸ ਕਾਰਨ ਲੱਗੀ ਤਾਲਾਬੰਦੀ ਦੇ ਲੱਗਭਗ ਅੱਠ ਮਹੀਨਿਆਂ ਬਾਅਦ ਪਾਕਿਸਤਾਨ ਵਿਚ ਫਸੇ 221 ਲੋਕ ਸੋਮਵਾਰ ਨੂੰ ਭਾਰਤ ਵਾਪਸ ਪਰਤੇ। ਅਟਾਰੀ ਸਰਹੱਦ 'ਤੇ ਮੌਜੂਦ ਇਕ ਅਧਿਕਾਰੀ ਨੇ ਦੱਸਿਆ,''ਕੁਲ ਯਾਤਰੀਆਂ 'ਚੋਂ 135 ਨੌਰੀ (No Obligation to Return to India) ਵੀਜ਼ਾ ਧਾਰਕ, 11 ਪਾਕਿਸਤਾਨੀ ਨਾਗਰਿਕ ਅਤੇ 75 ਭਾਰਤੀ ਹਨ। ਇਹ ਲੋਕ ਤਾਲਾਬੰਦੀ ਕਾਰਨ ਉੱਥੇ ਫਸ ਗਏ ਸਨ।''

ਉਨ੍ਹਾਂ ਨੇ ਅੱਗੇ ਕਿਹਾ ਕਿ ਇੱਕ ਸਥਾਨਕ ਹਸਪਤਾਲ ਦੀ ਇੱਕ ਮੈਡੀਕਲ ਟੀਮ ਇੱਥੇ ਪਹੁੰਚਣ ਵਾਲੇ ਸਾਰੇ ਲੋਕਾਂ ਦਾ ਕੋਵਿਡ-19 ਟੈਸਟ ਕਰੇਗੀ। ਆਪਣੀ ਮਾਂ ਦੇ ਅੰਤਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਪਾਕਿਸਤਾਨ ਗਈ ਅਤੇ ਉੱਥੋਂ ਵਾਪਸ ਪਰਤੀ ਇਕ ਬੀਬੀ ਹਿਨਾ ਨੇ ਦੱਸਿਆ ਕਿ ਉਹ ਤਾਲਾਬੰਦੀ ਕਾਰਨ ਘਰ ਪਰਤਣ ਵਿਚ ਅਸਮਰੱਥ ਰਹੀ।ਹਿਨਾ ਨੇ ਕਿਹਾ,"ਮੈਂ ਪਾਕਿਸਤਾਨ ਗਈ ਸੀ ਕਿਉਂਕਿ ਮੇਰੀ ਮਾਂ ਦਾ ਦਿਹਾਂਤ ਹੋ ਗਿਆ ਸੀ ਪਰ ਤਾਲਾਬੰਦੀ ਕਾਰਨ ਅਸੀਂ ਘਰ ਵਾਪਸ ਨਹੀਂ ਪਰਤ ਸਕੇ। ਬਹੁਤ ਮੁਸ਼ਕਲ ਨਾਲ, ਅੱਠ ਮਹੀਨਿਆਂ ਬਾਅਦ, ਮੈਂ ਘਰ ਪਰਤੀ ਹਾਂ।"

ਪੜ੍ਹੋ ਇਹ ਅਹਿਮ ਖਬਰ-  ਚੀਨ ਨੇ ਚੰਨ 'ਤੇ ਭੇਜੀ ਪੁਲਾੜ ਗੱਡੀ, 40 ਸਾਲ ਬਾਅਦ ਲਿਆਵੇਗੀ ਚੰਨ ਦੇ ਨਮੂਨੇ

ਇਕ ਹੋਰ ਵਾਪਸ ਪਰਤਣ ਵਾਲਾ ਵਿਅਕਤੀ, ਜੋ ਆਪਣੀ ਪਤਨੀ ਅਤੇ ਬੱਚੇ ਨੂੰ ਪਾਕਿਸਤਾਨ ਮਿਲਣ ਗਿਆ ਸੀ, ਨੂੰ ਜਦੋਂ ਇਹ ਪੁੱਛਿਆ ਗਿਆ ਕਿ ਉਸ ਨੂੰ ਅੱਠ ਮਹੀਨਿਆਂ ਬਾਅਦ ਭਾਰਤ ਵਾਪਸ ਪਰਤਣ 'ਤੇ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਤਾਂ ਉਸ ਨੇ ਆਪਣੀ ਖੁਸ਼ੀ ਜ਼ਾਹਰ ਕੀਤੀ। ਉਸ ਨੇ ਕਿਹਾ,“ਆਖਰਕਾਰ ਘਰ ਵਾਪਸ ਆਉਣਾ ਚੰਗਾ ਲੱਗਦਾ ਹੈ।” ਪਾਕਿਸਤਾਨ ਵਿਚ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਉਹ 221 ਵਿਅਕਤੀਆਂ ਸਮੇਤ ਫਸੇ 75 ਭਾਰਤੀ ਨਾਗਰਿਕਾਂ ਨੂੰ 23 ਨਵੰਬਰ ਨੂੰ ਭਾਰਤ ਵਾਪਸ ਆਉਣ ਦੀ ਸਹੂਲਤ ਦੇਵੇਗਾ।ਇੱਕ ਟਵਿੱਟਰ ਪੋਸਟ ਵਿਚ ਪਾਕਿਸਤਾਨ ਵਿਚ ਭਾਰਤ ਦੇ ਹਾਈ ਕਮਿਸ਼ਨ ਨੇ ਕਿਹਾ ਕਿ ਕੁੱਲ 135 ਨੋਰੀ (ਭਾਰਤ ਵਾਪਸ ਪਰਤਣ ਵਿਚ ਕੋਈ ਇਤਰਾਜ਼ ਨਹੀਂ) ਵੀਜ਼ਾ ਧਾਰਕ, 75 ਭਾਰਤੀ ਨਾਗਰਿਕ ਅਤੇ ਨੋਰੀ ਵੀਜ਼ਾ ਧਾਰਕਾਂ ਦੇ 11 ਪਤੀ-ਪਤਨੀ ਭਾਰਤ ਵਾਪਸ ਭੇਜੇ ਜਾਣਗੇ।


Vandana

Content Editor

Related News