ਪਾਕਿ ਜੇਲਾਂ ’ਚ ਸਜ਼ਾਂ ਕੱਟਣ ਮਗਰੋਂ ਬੰਦ 17 ਭਾਰਤੀ ਕੈਦੀ, ਸੁਰੱਖਿਆ ਏਜੰਸੀਆਂ ਦੇ ਤਸ਼ੱਦਤ ਕਾਰਨ ਹੋ ਚੁੱਕੇ ਨੇ ਪਾਗਲ

Thursday, Jun 17, 2021 - 02:37 PM (IST)

ਪਾਕਿ ਜੇਲਾਂ ’ਚ ਸਜ਼ਾਂ ਕੱਟਣ ਮਗਰੋਂ ਬੰਦ 17 ਭਾਰਤੀ ਕੈਦੀ, ਸੁਰੱਖਿਆ ਏਜੰਸੀਆਂ ਦੇ ਤਸ਼ੱਦਤ ਕਾਰਨ ਹੋ ਚੁੱਕੇ ਨੇ ਪਾਗਲ

ਗੁਰਦਾਸਪੁਰ/ਪਾਕਿਸਤਾਨ (ਵਿਨੋਦ) - ਪਾਕਿਸਤਾਨੀ ਜੇਲਾਂ ’ਚ ਬੰਦ ਪਾਕਿਸਤਾਨੀ ਗੁਪਤਚਰ ਏਜੰਸੀਆਂ ਦੀ ਤਸ਼ੱਦਤ ਦਾ ਸ਼ਿਕਾਰ 17 ਭਾਰਤੀ ਨਾਗਰਿਕ ਅਜਿਹੇ ਪਾਕਿਸਤਾਨੀ ’ਚ ਸੜ ਰਹੇ ਰਹੇ ਹਨ।  ਤਸ਼ੱਦਤ ਦੇ ਕਾਰਨ ਆਪਣੀ ਪਛਾਣ ਤੱਕ ਭੁੱਲ ਚੁੱਕੇ ਹਨ। ਬੇਸ਼ੱਕ ਪਾਕਿ ਸਰਕਾਰ ਇਨ੍ਹਾਂ ਲੋਕਾਂ ਦੀ ਫੋਟੋ ਭਾਰਤੀ ਦੂਤਾਵਾਸ ਨੂੰ ਭੇਜ ਕੇ ਇਨ੍ਹਾਂ ਦੀ ਪਛਾਣ ਕਰਵਾਉਣ ਦੀ ਗੱਲ ਬੀਤੇ 5 ਸਾਲਾਂ ਤੋਂ ਕਰ ਰਹੀ ਹੈ। ਉਸ ਦੇ ਬਾਵਜੂਦ ਇਹ ਲੋਕ ਪਾਕਿ ਅਤੇ ਭਾਰਤ ਸਰਕਾਰ ਦੀ ਅਣਦੇਖੀ ਦੇ ਚੱਲਦੇ ਆਪਣੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਪਾਕਿ ਦੀਆਂ ਵੱਖ-ਵੱਖ ਜੇਲ੍ਹਾਂ ’ਚ ਸੜ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਅਣਜਾਣ ਵਿਅਕਤੀ ਨੂੰ ਲਿਫਟ ਦੇਣੀ ਪਈ ਮਹਿੰਗੀ, ਕਤਲ ਕਰ ਬਿਆਸ ਦਰਿਆ ’ਚ ਸੁੱਟੀ ਲਾਸ਼, ਕਾਬੂ 

ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਜੋ 17 ਭਾਰਤੀ ਨਾਗਰਿਕ ਪਾਕਿਸਤਾਨ ਦੀਆਂ ਵੱਖ-ਵੱਖ ਜੇਲ੍ਹਾਂ ’ਚ ਸਜ਼ਾਂ ਪੂਰੀ ਹੋਣ ਦੇ ਬਾਵਜੂਦ ਬੰਦ ਹਨ, ਉਨ੍ਹਾਂ ’ਚ ਚਾਰ ਜਨਾਨੀਆਂ ਵੀ ਸ਼ਾਮਲ ਹਨ। ਇਨ੍ਹਾਂ 17 ਕੈਦੀਆਂ ਵਿਚੋਂ ਜੋ 4 ਗ੍ਰਿਫ਼ਤਾਰੀ ਦੇ ਸਮੇਂ ਲਿਖਵਾਏ ਰਿਕਾਰਡ ਅਨੁਸਾਰ ਗੁੱਲੂ ਜਾਨ, ਅਜਮੀਰਾ, ਨਕਵਿਆ ਅਤੇ ਹਸੀਨਾ ਹੈ। ਉਨ੍ਹਾਂ ਨੇ ਗ੍ਰਿਫ਼ਤਾਰ ਦੇ ਸਮੇਂ ਆਪਣਾ ਨਾਮ ਸਹੀਂ ਲਿਖਵਾਇਆ ਸੀ ਜਾਂ ਗਲਤ ਇਹ ਅਜੇ ਸਪਸ਼ੱਟ ਨਹੀਂ ਹੈ।

ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ! ਪੁੱਤਾਂ ਨੂੰ ਮਾਂ ਨਾਲੋਂ ਪਿਆਰੀ ਹੋਈ ਜ਼ਮੀਨ, ਬਜ਼ੁਰਗ ਮਾਤਾ ਨੇ ਸੋਸ਼ਲ ਮੀਡੀਆ 'ਤੇ ਸੁਣਾਏ ਦੁਖੜੇ (ਵੀਡੀਓ)


author

rajwinder kaur

Content Editor

Related News