2000 ਤੋਂ ਜ਼ਿਆਦਾ ਵਿਦਿਆਰਥੀਆਂ ਦਿਖਾਏ ਪੇਂਟਿੰਗ ਦੇ ਹੁਨਰ

09/01/2017 6:38:02 AM

ਜਲੰਧਰ, (ਖੁਰਾਣਾ)- ਸ਼ਖਸੀਅਤ ਵਿਕਾਸ ਦੀ ਸੰਸਥਾ ਜੇ. ਸੀ. ਆਈ. ਜਲੰਧਰ ਸਿਟੀ ਵੱਲੋਂ ਅੱਜ ਪ੍ਰਧਾਨ ਕਰਨ ਬੱਗਾ ਦੀ ਅਗਵਾਈ 'ਚ ਕਰਵਾਏ ਗਏ ਆਨ ਦਿ ਸਪਾਟ ਕਲਰਿੰਗ ਮੁਕਾਬਲੇ 'ਚ 25 ਸਕੂਲਾਂ ਤੋਂ ਆਏ 2000 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਅਤੇ ਆਪਣੀ ਕਲਪਨਾ ਦੇ ਰੰਗ ਭਰੇ। ਮੁਕਾਬਲੇ 'ਚ ਪਹਿਲਾਂ 7ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਮੁੱਖ ਮਹਿਮਾਨਾਂ ਵਜੋਂ ਉਦਯੋਗਪਤੀ ਬਲਬੀਰ ਜਸਰੋਟੀਆ ਸ਼ਾਮਲ ਹੋਏ, ਜਿਨ੍ਹਾਂ ਦਾ ਸਵਾਗਤ ਪ੍ਰਧਾਨ ਕਰਨ ਬੱਗਾ ਤੇ ਪ੍ਰਾਜੈਕਟ ਡਾਇਰੈਕਟਰ ਮਨੀਸ਼ ਪ੍ਰਭਾਕਰ ਨੇ ਕੀਤਾ। ਬੱਚਿਆਂ ਨੂੰ 'ਮੇਰਾ ਦੇਸ਼ ਮੇਰਾ ਗੌਰਵ', 'ਗ੍ਰੀਨ ਸਿਟੀ', 'ਕਲੀਨ ਸਿਟੀ', 'ਸਵਸਥ ਰਹੋ ਤੇ ਅੱਗੇ ਵਧੋ', 'ਧਰਤੀ ਮਾਂ ਨੂੰ ਬਚਾਓ' ਅਤੇ 'ਪੰਛੀਆਂ ਦਾ ਸੁੰਦਰ ਸੰਸਾਰ' ਜਿਹੇ ਵਿਸ਼ੇ ਦਿੱਤੇ ਗਏ। ਪਹਿਲੇ ਸਥਾਨ 'ਤੇ ਲਾਲਾ ਜਗਤ ਨਾਰਾਇਣ ਸਕੂਲ ਦੇ ਚੇਤਨਿਆ ਰਹੇ, ਜਦਕਿ ਨਿਊ ਸੇਂਟ ਸੋਲਜਰ ਪਬਲਿਕ ਸਕੂਲ ਦੀ ਨਵਿਆ, ਲਾਰੈਂਸ ਇੰਟਰਨੈਸ਼ਨਲ ਪਬਲਿਕ ਦੀ ਨਿਤਿਆ, ਰੇਹਾਨ ਇੰਟਰਨੈਸ਼ਨਲ ਸਕੂਲ ਦੀ ਸਾਨਵੀ, ਸੰਸਕ੍ਰਿਤ ਕੇ. ਐੱਮ. ਵੀ. ਸਕੂਲ ਦੀ ਧ੍ਰਿਤੀ ਗੁਪਤਾ, ਐੱਸ. ਪੀ. ਪ੍ਰਾਈਮ ਸਕੂਲ ਦਾ ਆਕਾਸ਼, ਦਿ ਗੁਰੂਕੁਲ ਦੀ ਦਿਕਸ਼ਾ, ਇਕਲਵਿਆ ਸਕੂਲ ਦੀ ਸੀਰਤ ਅਤੇ ਹੋਰ ਵਿਦਿਆਰਥੀਆਂ ਨੇ ਇਨਾਮ ਜਿੱਤੇ 
ਇਸ ਮੌਕੇ ਦੀਪ ਸਲੂਜਾ, ਗਗਨਦੀਪ ਸਲੂਜਾ, ਸੰਜੇ, ਸ਼ੀਤਲ ਬੱਗਾ, ਅਨਿਲ ਅਗਰਵਾਲ, ਅੰਕਿਤ ਕਤਿਆਲ, ਜਗਮੀਤ, ਹਰਿੰਦਰ ਸਿੰਘ, ਗੁਰਕ੍ਰਿਪਾਲ ਸਿੰਘ, ਸੋਨੀਆ, ਰੀਟਾ ਗੁਪਤਾ, ਪੂਜਾ ਪ੍ਰਭਾਕਰ, ਸ਼ਵੇਤਾ, ਸੁਖਜੀਤ ਸਿੰਘ ਚੀਮਾ, ਸੁਨੀਲ ਸ਼ਰਮਾ ਅਤੇ ਹੋਰ ਸ਼ਾਮਲ ਸਨ।


Related News