ਪੇਂਟ ਫੈਕਟਰੀ ''ਚ ਲੱਗੀ ਅੱਗ, ਇਕ ਤੋਂ ਬਾਅਦ ਇਕ ਹੋਏ ਧਮਾਕੇ (ਵੀਡੀਓ)

Sunday, Jul 02, 2017 - 01:06 PM (IST)

ਗੁਰਦਾਸਪੁਰ - ਬਟਾਲਾ ਦੇ ਕਾਹਨੂਵਾਲ ਰੋਡ ਸਥਿਤ ''ਤਾਈ ਡਾਕਸ ਕੋਟਿੰਗ ਸਿਸਟਮ'' ਨਾਂ ਦੀ ਇਕ ਪੇਂਟ ਫੈਕਟਰੀ 'ਚ ਦੇਰ ਰਾਤ ਅਚਾਨਕ ਅੱਗ ਲੱਗਣ ਨਾਲ ਲੱਖਾਂ ਰੁਪਇਆਂ ਦਾ ਨੁਕਸਾਨ ਹੋ ਗਿਆ। ਜਿਸ ਵੇਲੇ ਇਹ ਅੱਗ ਲੱਗੀ ਉਸ ਸਮੇਂ ਫੈਕਟਰੀ ਦੇ ਅੰਦਰ ਦੋ ਪ੍ਰਵਾਸੀ ਮਜ਼ਦੂਰ ਸਨ, ਜਿਨ੍ਹਾਂ ਨੂੰ ਲੋਕਾਂ ਨੇ ਸਹੀ ਸਲਾਮਤ ਬਾਹਰ ਕੱਢ ਲਿਆ। ਲੋਕਾਂ ਦਾ ਦੋਸ਼ ਹੈ ਕਿ ਸੂਚਨਾ ਦੇਣ ਦੇ ਬਾਵਜੂਦ ਫਾਇਰ ਬ੍ਰਿਗੇਡ ਮੌਕੇ 'ਤੇ ਨਹੀਂ ਪਹੁੰਚੀ, ਜਿਸ ਤੋਂ ਬਾਅਦ ਉਹ ਆਪ ਜਾ ਕੇ ਫਾਇਰ ਬ੍ਰਿਗੇਡ ਨੂੰ ਲੈ ਕੇ ਆਏ। 
ਹੈਰਾਨੀ ਦੀ ਗੱਲ ਇਹ ਹੈ ਕਿ ਅੱਗ ਲੱਗਣ ਬਾਅਦ ਵੀ ਨਾ ਤਾਂ ਫੈਕਟਰੀ ਦਾ ਮਾਲਕ ਉੱਥੇ ਪਹੁੰਚਿਆ ਅਤੇ ਨਾ ਹੀ ਕੋਈ ਪ੍ਰਾਸ਼ਨ ਦਾ ਅਧਿਕਾਰੀ।


Related News