ਸਿਨੇਮਾ ਘਰਾਂ ''ਚ ''ਪਦਮਾਵਤ'' ਨਾ ਦਿਖਾਏ ਜਾਣ ਦੇ ਭਰੋਸੇ ਤੋਂ ਬਾਅਦ ਵਾਪਸ ਲਈ ਬੰਦ ਦੀ ਕਾਲ

01/22/2018 6:32:20 PM

ਹੁਸ਼ਿਆਰਪੁਰ (ਘੁੰਮਣ)— ਸ੍ਰੀ ਰਾਸ਼ਟਰੀ ਕਰਣੀ ਸੈਨਾ ਵੱਲੋਂ ਜ਼ਿਲਾ ਪ੍ਰਧਾਨ ਲੱਕੀ ਠਾਕਰ ਦੀ ਅਗਵਾਈ 'ਚ ਰੈਲੀ ਕੱਢ ਕੇ ਸ਼ਹਿਰ ਦੇ ਵੱਖ-ਵੱਖ ਸਿਨੇਮਾ ਘਰਾਂ 'ਚ ਜਾ ਕੇ ਸਿਨੇਮਾ ਮਾਲਕਾਂ ਨੂੰ ਫਿਲਮ 'ਪਦਮਾਵਤ' ਨਾ ਦਿਖਾਏ ਜਾਣ ਦੀ ਅਪੀਲ ਕੀਤੀ। ਇਸ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਵੀ ਕਰਣੀ ਸੈਨਾ ਦਾ ਸਮਰਥਨ ਕੀਤਾ ਅਤੇ ਸਿਨੇਮਾ ਮਾਲਕਾਂ ਨੂੰ ਫਿਲਮ ਪ੍ਰਦਰਸ਼ਿਤ ਨਾ ਕੀਤੇ ਜਾਣ ਦੀ ਅਪੀਲ ਕੀਤੀ। ਸਿਨੇਮਾ ਮਾਲਕਾਂ ਦੇ ਭਰੋਸਾ ਦੇਣ 'ਤੇ ਕਰਣੀ ਸੈਨਾ ਅਤੇ ਹੋਰਨਾਂ ਸਹਿਯੋਗੀਆਂ ਨੇ 25 ਜਨਵਰੀ ਨੂੰ ਦਿੱਤਾ ਬੰਦ ਦਾ ਸੱਦਾ ਵਾਪਸ ਲੈ ਲਿਆ ਹੈ।
ਇਸ ਮੌਕੇ ਅਵਨਿੰਦਰ ਸ਼ਰਮਾ, ਦਿਲਬਾਗ ਸਿੰਘ ਬਾਗੀ, ਦੀਪਕ ਰਾਣਾ, ਕੁਲਵਿੰਦਰ ਸਿੰਘ, ਪ੍ਰਿਥਵੀ ਠਾਕਰ, ਵਿਨੈ ਠਾਕਰ, ਵਿਮਲ ਪਠਾਨੀਆ, ਲਵਲੀ, ਰਵੀ, ਜੀਵਨ, ਸ਼ਮੀ ਪਠਾਨੀਆ, ਵਿਕਾਸ, ਅਮਿਤ ਜਸਵਾਲ, ਸ਼ਾਨੂੰ ਰਾਣਾ, ਵਿਵੇਕ ਠਾਕਰ, ਗੌਰਵ ਠਾਕਰ, ਮਨਦੀਪ ਰਾਜਪੂਤ, ਅੰਕਿਤ ਰਾਜਪੂਤ, ਪ੍ਰਸ਼ਾਂਤ ਠਾਕਰ, ਅਮਨ ਮਿਨਹਾਸ, ਅਮਨ ਜਸਵਾਲ, ਨਰੇਸ਼ ਠਾਕਰ, ਮਨੀਸ਼ ਜਰਿਆਲ, ਅੰਕੁਰ ਜਸਵਾਲ, ਅੰਕੁਸ਼ ਠਾਕਰ, ਅਤੁਲ ਜਸਵਾਲ, ਰੋਹਿਤ ਸ਼ਰਮਾ ਸਮੇਤ ਵੱਡੀ ਗਿਣਤੀ 'ਚ ਵੱਖ-ਵੱਖ ਸੰਗਠਨਾਂ ਦੇ ਨੌਜਵਾਨ ਹਾਜ਼ਰ ਸਨ।


Related News