ਸੁਖਬੀਰ ਬਾਦਲ ਵੱਲੋਂ ਕੋਈ ਫ਼ੈਸਲਾ ਨਾ ਲਏ ਜਾਣ ਤੋਂ ਅਕਾਲੀ ਆਗੂ ਹੋਏ ਪਰੇਸ਼ਾਨ ! ਪਾਰਟੀ ਲਈ ਵੱਜੀ ''ਖ਼ਤਰੇ ਦੀ ਘੰਟੀ''

Sunday, Jun 23, 2024 - 04:12 AM (IST)

ਸੁਖਬੀਰ ਬਾਦਲ ਵੱਲੋਂ ਕੋਈ ਫ਼ੈਸਲਾ ਨਾ ਲਏ ਜਾਣ ਤੋਂ ਅਕਾਲੀ ਆਗੂ ਹੋਏ ਪਰੇਸ਼ਾਨ ! ਪਾਰਟੀ ਲਈ ਵੱਜੀ ''ਖ਼ਤਰੇ ਦੀ ਘੰਟੀ''

ਲੁਧਿਆਣਾ (ਮੁੱਲਾਂਪੁਰੀ)- ਜਲੰਧਰ ਵਿਖੇ ਬੀਤੀ ਸ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਖ਼ਫਾ ਤੇ ਤਾਜ਼ੇ ਹਾਲਾਤ ਅਤੇ ਚੋਣਾਂ ਵਿਚ ਹਾਰ ਤੋਂ ਬਾਅਦ ਸੁਖਬੀਰ ਬਾਦਲ ਵੱਲੋਂ ਅਜੇ ਵੀ ਕੋਈ ਠੋਸ ਫੈਸਲਾ ਨਾ ਲਏ ਜਾਣ ਕਾਰਨ ਪ੍ਰੇਸ਼ਾਨ ਪੰਜਾਬ, ਪੰਥ ਅਤੇ ਪਾਰਟੀ ਪ੍ਰਤੀ ਚਿੰਤਕ ਅਕਾਲੀ ਨੇਤਾਵਾਂ ਨੇ ਇਕ ਮੀਟਿੰਗ ਕੀਤੀ। ਇਸ ਮੀਟਿੰਗ 'ਚ ਭਵਿੱਖ ਦੀ ਰਣਨੀਤੀ ਅਤੇ ਪਾਰਟੀ ਵਿਚ ਆਏ ਖਲਾਅ ਤੇ ਮੌਜੂਦਾ ਮਾੜੇ ਹਾਲਾਤ ਤੋਂ ਇਲਾਵਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅੜੀਅਲ ਰਵੱਈਏ ’ਤੇ ਖੁੱਲ੍ਹ ਕੇ ਵਿਚਾਰ ਕੀਤਾ ਗਿਆ ਅਤੇ ਇਕ ਕਮੇਟੀ ਬਣਾਉਣ ਤੱਕ ਦੀ ਗੱਲ ਕੀਤੀ ਗਈ।

ਇਸ ਤੋਂ ਇਲਾਵਾ ਮੀਟਿੰਗ ਵਿਚ ਇਹ ਵੀ ਮੰਗ ਕੀਤੀ ਕਿ ਅਗਲੀ ਮੀਟਿੰਗ ਵਿਚ ਪੰਜਾਬ ਦੇ ਸਾਰੇ ਜ਼ਿਲਿਆਂ ਨਾਲ ਸਬੰਧਤ ਆਗੂ ਜੋ ਪਾਰਟੀ ਪ੍ਰਤੀ ਚਿੰਤਤ ਹਨ, ਉਨ੍ਹਾਂ ਤੋਂ ਇਕ ਇਕ ਨੁਮਾਇੰਦਾ ਲੈ ਕੇ ‘ਅਕਾਲੀ ਦਲ ਬਚਾਓ’ ਮੋਰਚਾ ਜਾਂ ਕੋਈ ਹੋਰ ਨਾਂ ਰੱਖ ਕੇ ਪਾਰਟੀ ਨੂੰ ਚੜ੍ਹਦੀ ਕਲਾ ਵੱਲ ਲਿਜਾਣ ਲਈ ਸ੍ਰੀ ਅਕਾਲ ਤਖ਼ਤ ਦੇ ਸਨਮੁਖ ਹੋ ਕੇ ਪੰਜਾਬ ਦੇ ਪਿੰਡ-ਪਿੰਡ ਵਿਚ ਅਕਾਲੀ ਹਲਕੇ ਅਤੇ ਪੰਥਕ ਧਿਰਾਂ ਨੂੰ ਇਕਮੁਠ ਕਰਨ ਲਈ ਕਾਫਲਾ ਰਵਾਨਾ ਕੀਤਾ ਜਾਵੇ।

ਇਹ ਵੀ ਪੜ੍ਹੋ- ਰੂਹ ਕੰਬਾਊ ਵਾਰਦਾਤ : ਮਾਂ ਤੇ ਧੀ ਨੂੰ ਮਾਰ ਕੇ ਅਕਾਲੀ ਆਗੂ ਨੇ ਖ਼ੁਦ ਨੂੰ ਵੀ ਮਾਰੀ ਗੋਲ਼ੀ, ਪਾਲਤੂ ਕੁੱਤੇ ਨੂੰ ਵੀ ਨਾ ਬਖ਼ਸ਼ਿਆ

ਭਾਵੇਂ ਅਕਾਲੀ ਨੇਤਾਵਾਂ ਨੇ ਇਸ ਮੀਟਿੰਗ ਦੀ ਮੀਡੀਆ ਨੂੰ ਭਿਣਕ ਨਹੀਂ ਪੈਣ ਦਿੱਤੀ ਪਰ ਫਿਰ ਵੀ ਇਹ ਖ਼ਬਰ ਨਿਕਲ ਕੇ ਬਾਹਰ ਆ ਗਈ। ਇਸ ਮੀਟਿੰਗ ਵਿਚ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਸੁਖਦੇਵ ਸਿੰਘ ਢੀਂਡਸਾ, ਗੁਰਪ੍ਰਤਾਪ ਸਿੰਘ ਵਡਾਲਾ, ਮਨਪ੍ਰੀਤ ਸਿੰਘ ਇਯਾਲੀ, ਸੰਤ ਸਿੰਘ ਉਮੈਦਪੁਰੀ, ਸੁਰਜੀਤ ਸਿੰਘ ਰੱਖੜਾ ਤੋਂ ਇਲਾਵਾ ਦੋ ਦਰਜਨ ਤੋਂ ਵੱਧ ਹੋਰ ਵੱਡੇ ਨੇਤਾ ਵੀ ਸ਼ਾਮਲ ਸਨ। ਇਸ ਪਹਿਲੀ ਮੀਟਿੰਗ ਨੇ ਅਕਾਲੀ ਹਲਕਿਆਂ ਵਿਚ ਵੱਡੀ ਚਰਚਾ ਛੇੜ ਦਿੱਤੀ ਹੈ।

ਸੂਤਰਾਂ ਨੇ ਦੱਸਿਆ ਕਿ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਇਨ੍ਹਾਂ ਆਗੂਆਂ ਵੱਲੋਂ ਚੁੱਕੇ ਜਾ ਰਹੇ ਝੰਡੇ ਬਾਰੇ ਉਹ ਕੀ ਸੋਚਦੇ ਹਨ। ਇਹ ਤਾਂ ਉਹ ਆਪ ਹੀ ਜਾਣਦੇ ਹਨ ਪਰ ਸੂਤਰਾਂ ਨੇ ਇਹ ਗੱਲ ਆਖੀ ਕਿ ਇਹ ਮੀਟਿੰਗ ਅਕਾਲੀ ਦਲ ਲਈ ਖ਼ਤਰੇ ਦੀ ਘੰਟੀ ਤੋਂ ਘੱਟ ਨਹੀਂ।

ਇਹ ਵੀ ਪੜ੍ਹੋ- 23 ਜੂਨ ਨੂੰ ਹੋਣ ਵਾਲੀ NEET-PG ਪ੍ਰੀਖਿਆ ਮੁਲਤਵੀ, ਨਵੀਂ ਤਾਰੀਖ਼ ਦਾ ਜਲਦ ਹੋਵੇਗਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News