ਹਿੰਸਕ ਪ੍ਰਦਰਸ਼ਨਾਂ ਵਿਚਾਲੇ ਕੀਨੀਆ ਦੇ ਰਾਸ਼ਟਰਪਤੀ ਨੇ ਟੈਕਸ ਵਾਧਾ ਵਾਪਸ ਲਿਆ
Thursday, Jun 27, 2024 - 12:35 PM (IST)

ਨੈਰੋਬੀ (ਯੂ. ਐੱਨ. ਆਈ.) - ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਨਵੇਂ ਟੈਕਸ ਪ੍ਰਸਤਾਵਾਂ ਨੂੰ ਵਾਪਸ ਲੈ ਲਿਆ ਹੈ, ਜਿਸ ਦੇ ਲਈ 18 ਜੂਨ ਤੋਂ ਦੇਸ਼ ਪੱਧਰੀ ਪ੍ਰਦਰਸ਼ਨ ਸ਼ੁਰੂ ਹੋ ਗਿਆ ਸੀ, ਜਦੋਂ ਇਕ ਵਿੱਤੀ ਬਿੱਲ ਪਹਿਲੀ ਵਾਰ ਜਨਤਕ ਕੀਤਾ ਗਿਆ ਸੀ।
ਕੀਨੀਆ ਦੀ ਰਾਜਧਾਨੀ ਨੈਰੋਬੀ ਵਿਚ ਇਕ ਕਾਨਫਰੰਸ ਦੌਰਾਨ ਰੂਟੋ ਨੇ ਕਿਹਾ ਕਿ ਸਰਕਾਰ ਖਰਚਿਆਂ ਨੂੰ ਘਟਾਉਣ ਲਈ ਫੌਰੀ ਤੌਰ ’ਤੇ ਉਪਾਅ ਲਾਗੂ ਕਰੇਗੀ, ਜਿਨ੍ਹਾਂ ਵਿਚ ਰਾਸ਼ਟਰਪਤੀ ਦੇ ਯਾਤਰਾ ਬਜਟ ਅਤੇ ਵਾਹਨਾਂ ਦੀ ਖਰੀਦ ਵਿਚ ਕਟੌਤੀ ਸ਼ਾਮਲ ਹੈ।
ਇਹ ਉਪਾਅ ਮੰਤਰਾਲਿਆਂ ’ਤੇ ਵੀ ਲਾਗੂ ਹੋਣਗੇ। ਇਹ ਐਲਾਨ ਮੰਗਲਵਾਰ ਨੂੰ ਨੈਰੋਬੀ ਵਿਚ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਕੀਤਾ ਗਿਆ, ਜਿਨ੍ਹਾਂ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ 150 ਤੋਂ ਵੱਧ ਜ਼ਖਮੀ ਹੋ ਗਏ ਸਨ।