ਕਾਂਗਰਸੀ ਕਿਸਾਨ ਨੇ 15 ਏਕੜ 'ਚ ਬੀਜਿਆ ਅਗੇਤਾ ਝੋਨਾ, ਪ੍ਰਸ਼ਾਸਨ ਨੇ ਦੜ੍ਹ ਵੱਟੀ (ਵੀਡੀਓ)

Saturday, Jun 16, 2018 - 01:39 PM (IST)

ਨਵਾਂਸ਼ਹਿਰ— ਝੋਨੇ ਦੀ ਲਵਾਈ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਹਨ, ਜਿਸਦੀਆਂ ਗਵਾਹ ਭਰ ਰਹੀਆਂ ਹਨ ਨਵਾਂਸ਼ਹਿਰ ਦੇ ਪਿੰਡ ਮੰਗੂਵਾਲ ਦੀਆਂ ਇਹ ਤਸਵੀਰਾਂ। ਇਥੇ ਇਕ ਐੱਨ. ਆਰ. ਆਈ. ਕਿਸਾਨ ਕੇਵਲ ਸਿੰਘ ਜੋ ਕਿ ਕਾਂਗਰਸ ਨਾਲ ਸੰਬੰਧ ਰੱਖਦਾ ਹੈ, ਉਹ 20 ਜੂਨ ਤੋਂ ਪਹਿਲਾਂ ਹੀ ਆਪਣੀ 15 ਏਕੜ ਜ਼ਮੀਨ 'ਚ ਝੋਨਾ ਲਗਾ ਕੇ ਬੈਠ ਗਿਆ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਨੇ ਕਿਸਾਨ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਦਕਿ ਮਾੜੇ-ਧੀੜੇ ਕਿਸਾਨਾਂ ਦਾ ਝੋਨਾ ਉਸੇ ਸਮੇਂ ਵਾਹ ਦਿੱਤਾ ਜਾਂਦਾ ਹੈ। ਇਹ ਮਾਮਲਾ ਚਰਚਾ 'ਚ ਆਉਣ ਮਗਰੋਂ ਖੇਤੀਬਾੜੀ ਅਧਿਕਾਰੀਆਂ ਨੇ ਇਹ ਕਹਿ ਕੇ ਗੱਲ ਟਾਲ ਦਿੱਤੀ ਕਿ ਪ੍ਰਸ਼ਾਸਨ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ। 
ਦੂਜੇ ਪਾਸੇ ਕਿਸਾਨ ਕੇਵਲ ਸਿੰਘ ਵਾਸੀ ਖਟਕੜ ਦਾ ਕਹਿਣਾ ਹੈ ਕਿ ਉਸ ਨੇ ਛੱਪੜ ਦਾ ਓਵਰਫਲੋਅ ਹੋ ਰਿਹਾ ਪਾਣੀ ਖੇਤਾਂ ਨੂੰ ਲਗਾ ਕੇ ਝੋਨਾ ਲਗਾਇਆ ਹੈ ਬਾਕੀ ਉਹ ਜਾਨ ਦੇ ਦੇਵੇਗਾ ਪਰ ਕਿਸੇ ਨੂੰ ਝੋਨਾ ਨਹੀਂ ਵਾਹੁਣ ਦੇਵੇਗਾ। 

PunjabKesari
ਦੱਸਣਯੋਗ ਹੈ ਕਿ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਹੁਣ ਤੱਕ ਕਈ ਕਿਸਾਨਾਂ ਦਾ ਅਗੇਤਾ ਬੀਜਿਆ ਝੋਨਾ ਵਾਹ ਚੁੱਕਾ ਹੈ। ਅਜਿਹੇ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਕਾਂਗਰਸੀ ਕਿਸਾਨ ਖਿਲਾਫ ਕਾਰਵਾਈ ਹੁੰਦੀ ਹੈ ਜਾਂ ਫਿਰ ਪ੍ਰਸ਼ਾਸਨ ਲਾਰੇ-ਲੱਪਿਆਂ 'ਚ ਹੀ ਸਮਾਂ ਟਪਾ ਦਿੰਦਾ ਹੈ।


Related News