ਝੋਨੇ ਦੀ ਬਿਜਾਈ ਲਈ ਨਹੀਂ ਮਿਲ ਰਹੀ ਲੇਬਰ, ਕਿਸਾਨ ਪ੍ਰੇਸ਼ਾਨ (ਵੀਡੀਓ)

Thursday, Jun 21, 2018 - 10:17 AM (IST)

ਮੋਗਾ (ਬਿਊਰੋ) - ਪੰਜਾਬ ਸਰਕਾਰ ਵੱਲੋਂ 20 ਜੂਨ ਯਾਨੀ ਕੀ ਬੀਤੇ ਦਿਨ ਤੋਂ ਝੋਨੇ ਦੀ ਬਿਜਾਈ ਦਾ ਕੰਮ ਸ਼ੁਰੂ ਕਰਨ ਲਈ ਕਿਹਾ ਗਿਆ ਹੈ ਪਰ ਕਿਸਾਨਾਂ ਨੂੰ ਬਿਜਾਈ ਲਈ ਲੇਬਰ ਨਹੀਂ ਮਿਲ ਰਹੀ। ਇਹ ਤਸਵੀਰਾਂ ਹਨ ਮੋਗਾ ਦੇ ਰੇਲਵੇ ਸਟੇਸ਼ਨ ਦੀਆਂ ਹਨ, ਜਿਥੇ ਲੇਬਰ ਦੀ ਭਾਲ ਲਈ ਕਿਸਾਨ ਕਈ ਦਿਨਾਂ ਤੋਂ ਸਟੇਸ਼ਨ 'ਤੇ ਹੀ ਬੈਠੇ ਹੋਏ ਹਨ। ਕਿਸਾਨਾਂ ਦੀ ਮੰਨੀਏ ਤਾਂ ਝੋਨੇ ਦੀ ਬਿਜਾਈ ਦੀ ਤਾਰੀਕ ਪੰਜਾਬ ਤੇ ਹਰਿਆਣਾ ਦੀ ਇਕ ਹੋਣ ਕਾਰਨ ਅਜਿਹੀ ਸਮੱਸਿਆ ਆ ਰਹੀ ਹੈ। ਜ਼ਿਆਦਾ ਪੈਸੇ ਦੇਣ ਦੇ ਬਾਵਜੂਦ ਵੀ ਕਿਸਾਨਾਂ ਨੂੰ ਲੇਬਰ ਨਹੀਂ ਮਿਲ ਰਹੀ, ਜਿਸ ਕਾਰਨ ਉਹ ਬੇਹੱਦ ਪ੍ਰੇਸ਼ਾਨ ਹੋ ਰਹੇ ਹਨ। 
ਦੱਸਣਯੋਗ ਹੈ ਕਿ ਸਰਕਾਰ ਵੱਲੋਂ ਬੇਸ਼ੱਕ ਝੋਨੇ ਦੀ ਬਿਜਾਈ ਲਈ 20 ਜੂਨ ਦਾ ਸਮਾਂ ਦਿੱਤਾ ਗਿਆ ਸੀ ਪਰ ਲੇਬਰ ਨਾ ਮਿਲਣ ਕਾਰਨ ਝੋਨੇ ਦੀ ਬਿਜਾਈ ਕਿਸਾਨ ਕਿਵੇਂ ਕਰਨਗੇ ਇਹ ਬੇਹੱਦ ਮੁਸ਼ਕਿਲ ਗੱਲ ਹੈ।


Related News