2.23 ਲੱਖ ਕਿਸਾਨਾਂ ਨੂੰ 8 ਘੰਟੇ ਦਿੱਤੀ ਨਿਰਵਿਘਨ ਬਿਜਲੀ ਸਪਲਾਈ

06/11/2020 10:49:54 AM

ਜਲੰਧਰ (ਪੁਨੀਤ)— ਝੋਨੇ ਦੀ ਬਿਜਾਈ ਬੁੱਧਵਾਰ ਤੋਂ ਸ਼ੁਰੂ ਹੋ ਗਈ ਹੈ, ਜਿਸ ਲਈ ਨਾਰਥ ਜ਼ੋਨ ਵੱਲੋਂ 2.23 ਲੱਖ ਕਿਸਾਨਾਂ ਨੂੰ 8 ਘੰਟੇ ਲਗਾਤਾਰ ਬਿਜਲੀ ਸਪਲਾਈ ਯਕੀਨੀ ਕੀਤੀ ਗਈ। ਕਈ ਇਲਾਕਿਆਂ 'ਚ ਬਿਜਲੀ ਸਪਲਾਈ ਬਾਰੇ ਸ਼ਿਕਾਇਤਾਂ ਆਈਆਂ, ਜਿਨ੍ਹਾਂ ਦੇ ਤੁਰੰਤ ਨਿਪਟਾਰੇ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ। ਕੰਟਰੋਲ ਰੂਮ 'ਚ ਵੀ ਖਾਸ ਤੌਰ 'ਤੇ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਤਾਂ ਕਿ ਕਿਸਾਨਾਂ ਦੀਆਂ ਸ਼ਿਕਾਇਤਾਂ ਆਉਣ 'ਤੇ ਸਬੰਧਤ ਇਲਾਕੇ ਦੇ ਸਟਾਫ ਨੂੰ ਤੁਰੰਤ ਮੌਕੇ 'ਤੇ ਭੇਜਿਆ ਜਾ ਸਕੇ। ਕਿਸਾਨਾਂ ਨੂੰ 3 ਸ਼ਿਫਟਾਂ 'ਚ ਬਿਜਲੀ ਦੇਣ ਦੀ ਯੋਜਨਾ ਮਹਿਕਮੇ ਨੇ ਤਿਆਰ ਕੀਤੀ ਹੈ।

ਇਸ ਤਹਿਤ ਹਰੇਕ ਫੀਡਰ 'ਤੇ ਇਕ ਦਿਨ 'ਚ 8-8 ਘੰਟਿਆਂ ਦੀਆਂ 3 ਸ਼ਿਫਟਾਂ ਬਣਾਈਆਂ ਗਈਆਂ ਹਨ। ਜਿਸ ਕਿਸਾਨ ਨੂੰ ਰਾਤ ਸਮੇਂ ਬਿਜਲੀ ਮਿਲੇਗੀ, ਉਸ ਨੂੰ 4 ਦਿਨ ਬਾਅਦ ਸਪਲਾਈ ਦਿੱਤੀ ਜਾਵੇਗੀ।
ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਇਸ ਲਈ ਸਬੰਧਤ ਇਲਾਕੇ ਦੇ ਐਕਸੀਅਨ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਕਿ ਸਪਲਾਈ ਨਿਰਵਿਘਨ ਚੱਲੇ। ਪਾਵਰ ਨਿਗਮ ਦੇ ਹੈੱਡ ਆਫਿਸ ਪਟਿਆਲਾ ਵੱਲੋਂ ਬਿਜਲੀ ਸਪਲਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਉਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਪਾਵਰ ਨਿਗਮ ਦੇ ਮੁੱਖ ਦਫ਼ਤਰ 'ਚ ਚੀਫ ਇੰਜੀਨੀਅਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਪੰਜਾਬ 'ਚ 'ਕੋਰੋਨਾ' ਨੇ ਮਚਾਈ ਤੜਥੱਲੀ, 24 ਘੰਟਿਆਂ 'ਚ ਹੋਈ ਚੌਥੀ ਮੌਤ

ਕਿਸਾਨਾਂ ਨੂੰ ਬਿਜਲੀ ਸਪਲਾਈ ਸਬੰਧੀ ਕੋਈ ਦਿੱਕਤ ਨਹੀਂ ਆਵੇਗੀ : ਇੰਜੀ. ਸਰਮਾ
ਪਾਵਰ ਨਿਗਮ ਨਾਰਥ ਜ਼ੋਨ ਦੇ ਚੀਫ ਇੰਜੀਨੀਅਰ ਗੋਪਾਲ ਸ਼ਰਮਾ ਨੇ ਕਿਹਾ ਕਿ ਕਿਸਾਨਾਂ ਨੂੰ ਬਿਜਲੀ ਸਪਲਾਈ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਵੇਗੀ। ਇਸ ਲਈ ਟੀਮਾਂ ਤਾਇਨਾਤ ਕੀਤੀਆਂ ਜਾ ਚੁੱਕੀਆਂ ਹਨ ਜੋ 24 ਘੰਟੇ ਵੱਖ-ਵੱਖ ਸ਼ਿਫਟਾਂ 'ਚ ਡਿਊਟੀ ਦੇਣਗੀਆਂ। ਕਿਸਾਨ ਕਿਸੇ ਵੀ ਸਮੱਸਿਆ ਸਬੰਧੀ ਉਨ੍ਹਾਂ ਨੂੰ ਆ ਕੇ ਮਿਲ ਸਕਦੇ ਹਨ।
ਇਹ ਵੀ ਪੜ੍ਹੋ: ਜਲੰਧਰ 'ਚ 'ਕੋਰੋਨਾ' ਨੇ ਲਈ ਇਕ ਹੋਰ ਮਰੀਜ਼ ਦੀ ਜਾਨ, ਜ਼ਿਲ੍ਹੇ 'ਚ ਮੌਤਾਂ ਦਾ ਅੰਕੜਾ 10 ਤੱਕ ਪੁੱਜਾ


shivani attri

Content Editor

Related News