ਪੀ. ਸੀ. ਆਰ. ਤੇ ਟ੍ਰੈਫਿਕ ਪੁਲਸ ਨੇ ਅਧੂਰੇ ਕਾਗਜ਼ਾਤ ਨਾਲ ਵਾਹਨ ਚਾਲਕਾਂ ਦੇ ਕੱਟੇ ਚਲਾਨ

09/13/2017 6:36:34 AM

ਕਪੂਰਥਲਾ, (ਮਲਹੋਤਰਾ)- ਜ਼ਿਲਾ ਪੁਲਸ ਕਪਤਾਨ ਸੰਦੀਪ ਕੁਮਾਰ ਸ਼ਰਮਾ ਦੇ ਹੁਕਮਾਂ 'ਤੇ ਅਸਮਾਜਿਕ ਅਨਸਰਾਂ ਤੇ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲੇ ਵਾਹਨ ਚਾਲਕਾਂ ਖਿਲਾਫ ਚਲਾਈ ਮੁਹਿੰਮ ਤਹਿਤ ਪੀ. ਸੀ. ਆਰ. ਟੀਮ, ਟ੍ਰੈਫਿਕ ਪੁਲਸ ਤੇ ਸਿਟੀ ਪੁਲਸ ਵਲੋਂ ਵੱਖ-ਵੱਖ ਸਥਾਨਾਂ 'ਤੇ ਕੀਤੀ ਨਾਕੇਬੰਦੀ ਦੌਰਾਨ ਭਾਰੀ ਗਿਣਤੀ 'ਚ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਤੇ ਕਈ ਵਾਹਨਾਂ ਦੇ ਚਲਾਨ ਕੱਟੇ ਗਏ। 
ਪ੍ਰਾਪਤ ਜਾਣਕਾਰੀ ਅਨੁਸਾਰ ਟ੍ਰੈਫਿਕ ਪੁਲਸ ਦੇ ਇੰਚਾਰਜ ਸਬ-ਇੰਸੈਪਕਟਰ ਦਰਸ਼ਨ ਕੁਮਾਰ ਸ਼ਰਮਾ ਨੇ ਡੀ. ਐੱਸ. ਪੀ. ਟ੍ਰੈਫਿਕ ਸੰਦੀਪ ਸਿੰਘ ਮੰਡ ਦੀ ਪ੍ਰਧਾਨਗੀ 'ਚ ਆਪਣੀ ਟੀਮ ਦੇ ਨਾਲ ਡੀ. ਸੀ. ਚੌਕ, ਕਰਤਾਰਪੁਰ ਰੋਡ, ਪੀਰ ਚੌਧਰੀ ਰੋਡ, ਸਰਕੂਲਰ ਰੋਡ, ਰੇਲਵੇ ਰੋਡ ਆਦਿ ਖੇਤਰਾਂ 'ਚ ਨਾਕੇਬੰਦੀ ਕਰਕੇ ਬਿਨਾਂ ਕਾਗਜ਼ਾਤ ਤੇ ਹੋਰ ਅਧੂਰੇ ਕਾਗਜ਼ਾਂ ਵਾਲੇ 100 ਦੇ ਕਰੀਬ ਵਾਹਨ ਚਾਲਕਾਂ ਦੇ ਚਲਾਨ ਕੱਟੇ। 
ਇਸੇ ਤਰ੍ਹਾਂ ਪੀ. ਸੀ. ਆਰ. ਟੀਮ ਦੇ ਏ. ਐੱਸ. ਆਈ. ਰਮਨ ਕੁਮਾਰ ਨੇ ਆਪਣੀ ਟੀਮ ਦੇ ਨਾਲ ਡੀ. ਸੀ. ਚੌਕ, ਚੂੰਗੀ ਚੂਹੜਵਾਲ, ਮਾਡਲ ਟਾਊਨ ਖੇਤਰ 'ਚ ਨਾਕੇਬੰਦੀ ਕਰਕੇ ਆਉਣ-ਜਾਣ ਵਾਲੇ ਵਾਹਨਾਂ ਨੂੰ ਚੈੱਕ ਕੀਤਾ ਤੇ ਕਈ ਵਾਹਨਾਂ 'ਚ ਰੱਖੇ ਬੇਸਬਾਲ ਤੇ ਹੋਰ ਸਾਮਾਨ ਚਾਲਕਾਂ ਨੂੰ ਨਾ ਰੱਖਣ ਲਈ ਕਿਹਾ। ਰਮਨ ਕੁਮਾਰ ਨੇ ਵਾਹਨ ਸਕੀਮ ਤਹਿਤ ਵਾਹਨਾਂ ਦੇ ਨੰਬਰਾਂ ਨਾਲ ਵਾਹਨ ਮਾਲਕਾਂ ਦਾ ਪਤਾ ਲਗਾਉਂਦੇ ਹੋਏ 60 ਤੋਂ ਜ਼ਿਆਦਾ ਵਾਹਨਾਂ ਦੀ ਚੈਕਿੰਗ ਕੀਤੀ ਗਈ। 
ਇਸੇ ਤਰ੍ਹਾਂ ਏ. ਐੱਸ. ਆਈ. ਬਲਕਾਰ ਸਿੰਘ ਆਪਣੀ ਟੀਮ ਦੇ ਨਾਲ ਚਾਰਬੱਤੀ ਚੌਕ, ਰਮਨੀਕ ਚੌਕ, ਹਸਪਤਾਲ ਚੌਕ, ਨਵੀਂ ਸਬਜ਼ੀ ਮੰਡੀ ਆਦਿ ਖੇਤਰਾਂ 'ਚ ਨਾਕੇਬੰਦੀ ਕਰਕੇ ਬਿਨਾਂ ਆਰ. ਸੀ., ਪ੍ਰਦੂਸ਼ਣ ਸਰਟੀਫਿਕੇਟ ਆਦਿ 42 ਦੇ ਕਰੀਬ ਵਾਹਨ ਚਾਲਕਾਂ ਦੇ ਚਲਾਨ ਕੱਟੇ। 


Related News