ਪੀ. ਸੀ. ਆਰ. ਕਰਮਚਾਰੀਆਂ ਨੂੰ ਵੇਖ ਕੇ ਬਾਈਕ ਸਵਾਰ ਸ਼ਰਾਬ ਨਾਲ ਭਰਿਆ ਕੱਟਾ ਸੁੱਟ ਕੇ ਫਰਾਰ

06/12/2018 5:05:06 AM

ਚੰਡੀਗੜ੍ਹ, (ਸੁਸ਼ੀਲ)- ਗ਼ੈਰ-ਕਾਨੂੰਨੀ ਤੌਰ 'ਤੇ ਸ਼ਰਾਬ ਸਪਲਾਈ ਕਰਨ ਜਾ ਰਹੇ ਬਾਈਕ ਸਵਾਰ ਦੋ ਨੌਜਵਾਨ ਪੀ. ਸੀ. ਆਰ. ਕਰਮਚਾਰੀਆਂ ਨੂੰ ਵੇਖ ਕੇ ਕਿਸਾਨ ਭਵਨ ਚੌਕ 'ਤੇ ਸ਼ਰਾਬ ਨਾਲ ਭਰਿਆ ਕੱਟਾ ਸੁੱਟ ਕੇ ਫਰਾਰ ਹੋ ਗਏ। 
ਪੁਲਸ ਨੇ ਜਦੋਂ ਕੱਟਾ ਖੋਲ੍ਹ ਕੇ ਵੇਖਿਆ ਤਾਂ ਉਸਦੇ ਅੰਦਰ ਸ਼ਰਾਬ ਦੀਆਂ 90 ਬੋਤਲਾਂ ਬਰਾਮਦ ਹੋਈਆਂ। ਪੀ. ਸੀ. ਆਰ. ਵਿੰਗ 'ਚ ਤਾਇਨਾਤ ਕਾਂਸਟੇਬਲ ਸ਼ੰਮੀ ਨੇ ਦੱਸਿਆ ਕਿ ਉਸਦੀ ਡਿਊਟੀ ਐਤਵਾਰ ਰਾਤ ਪੀ. ਸੀ. ਆਰ.'ਤੇ ਬਤੌਰ ਇੰਚਾਰਜ ਸੀ। 
ਉਸ ਨਾਲ ਹੋਮਗਾਰਡ ਨੌਜਵਾਨ ਜਤਿੰਦਰ ਅਤੇ ਥਾਣੇ ਦਾ ਕਾਂਸਟੇਬਲ ਰਾਕੇਸ਼ ਸੀ। ਉਹ ਰਾਤ ਨੂੰ ਸਪਾਟ ਅਟੈਂਡ ਕਰਕੇ ਵਾਪਸ ਕਿਸਾਨ ਭਵਨ ਚੌਕ 'ਤੇ ਆ ਕੇ ਖੜ੍ਹੇ ਹੋ ਗਏ। 
ਇੰਨੇ 'ਚ ਉਨ੍ਹਾਂ ਵੇਖਿਆ ਕਿ ਸੈਕਟਰ-22 ਤੋਂ ਗਲਤ ਪਾਸੇ ਬਾਈਕ ਸਵਾਰ ਦੋ ਨੌਜਵਾਨ ਆ ਰਹੇ ਸਨ। ਜਦੋਂ ਉਨ੍ਹਾਂ ਨੇ ਬਾਈਕ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਨੌਜਵਾਨ ਕੱਟਾ ਸੁੱਟ ਕੇ ਵਾਪਸ ਦੌੜ ਗਏ, ਉਨ੍ਹਾਂ ਨੇ ਕੱਟਾ ਖੋਲ੍ਹਿਆ ਤਾਂ ਸ਼ਰਾਬ ਦੀਆਂ 90 ਬੋਤਲਾਂ ਮਿਲੀਆਂ।  


Related News