ਦੂਸਰੀ ਆਕਸੀਜਨ ਐਕਸਪ੍ਰੈੱਸ ਟਰੇਨ 32 ਐੱਮ. ਟੀ. ਆਕਸੀਜਨ ਗੈਸ ਲੈ ਕੇ ਪਹੁੰਚੀ ਬਠਿੰਡਾ

Sunday, May 23, 2021 - 11:25 PM (IST)

ਦੂਸਰੀ ਆਕਸੀਜਨ ਐਕਸਪ੍ਰੈੱਸ ਟਰੇਨ 32 ਐੱਮ. ਟੀ. ਆਕਸੀਜਨ ਗੈਸ ਲੈ ਕੇ ਪਹੁੰਚੀ ਬਠਿੰਡਾ

ਬਠਿੰਡਾ(ਵਰਮਾ)- ਸੂਬਾ ਸਰਕਾਰ ਵੱਲੋਂ ਕੋਵਿਡ ਮਹਾਮਾਰੀ ਦੇ ਕਾਰਨ ਇਸ ਭਿਆਨਕ ਬੀਮਾਰੀ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦੇ ਮੱਦੇਨਜ਼ਰ ਦੂਸਰੀ ਸਪੈਸ਼ਲ ਆਕਸੀਜਨ ਐਕਸਪ੍ਰੈੱਸ ਟਰੇਨ ਗੁਜਰਾਤ ਦੇ ਹਜ਼ੀਰਾ ਤੋਂ 16-16 ਐੱਮ. ਟੀ. ਦੇ 2 ਕੰਨਟੇਨਰ ਲੈ ਕੇ ਬਠਿੰਡਾ ਦੇ ਕੈਂਟ ਰੇਲਵੇ ਸਟੇਸ਼ਨ ’ਤੇ ਪਹੁੰਚੀ। ਜਿਨ੍ਹਾਂ ’ਚੋਂ 28 ਐੱਮ. ਟੀ. ਆਕਸੀਜਨ ਗੈਸ ਬਠਿੰਡਾ ਤੇ 4 ਐੱਮ. ਟੀ. ਆਕਸੀਜਨ ਗੈਸ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਨੂੰ ਮੁਹੱਈਆ ਕਰਵਾਈ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਸਮੇਂ ਜ਼ਿਲ੍ਹੇ ਵਿਚ ਆਕਸੀਜਨ ਗੈਸ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੈ ਤੇ ਭਵਿੱਖ ’ਚ ਵੀ ਆਕਸੀਜਨ ਗੈਸ ਨੂੰ ਲੈ ਕੇ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫ਼ਿਲਹਾਲ ਆਕਸੀਜਨ ਗੈਸ ਲਿਆਉਣ ਦਾ ਪ੍ਰਬੰਧ ਅਤੇ ਰੇਲ ਗੱਡੀ ਦਾ ਕਿਰਾਇਆ ਮਾਰਕਫ਼ੈੱਡ ਵੱਲੋਂ ਹੀ ਦਿੱਤਾ ਜਾ ਰਿਹਾ ਹੈ।
ਇਸ ਦੌਰਾਨ ਡੀ. ਐੱਮ. ਮਾਰਕਫੈੱਡ ਐੱਚ. ਐੱਸ. ਧਾਲੀਵਾਲ ਨੇ ਹੋਰ ਦੱਸਿਆ ਕਿ ਪਹਿਲਾਂ ਇਹ ਆਕਸੀਜਨ ਗੈਸ ਵਾਇਆ ਰੋਡ ਆਉਂਦੀ ਸੀ, ਜਿਸ ਨੂੰ ਲੈ ਕੇ ਪਹੁੰਚਣ ’ਚ 4-5 ਦਿਨ ਲੱਗ ਜਾਂਦੇ ਸਨ ਪਰ ਹੁਣ ਰੇਲ ਗੱਡੀ ਰਾਹੀਂ ਇਹ ਆਕਸੀਜਨ ਗੈਸ ਸਿਰਫ਼ 1 ਦਿਨ ਵਿਚ ਹੀ ਪਹੁੰਚੀ ਜਾਂਦੀ ਹੈ।

ਇਸ ਮੌਕੇ ਮਾਰਕਫ਼ੈੱਡ ਦੇ ਟੈਕਨੀਕਲ ਅਫ਼ਸਰ ਰਮਨਕਾਂਤ, ਜੇ. ਐੱਸ. ਗੈਸ ਦੇ ਮਾਲਕ ਦੀਪਇੰਦਰ ਬਰਾੜ ਤੋਂ ਇਲਾਵਾ ਭਾਰਤੀ ਫ਼ੌਜ ਅਤੇ ਰੇਲਵੇ ਵਿਭਾਗ ਦੇ ਉੱਚ ਅਧਿਕਾਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।


author

Bharat Thapa

Content Editor

Related News