ਗੱਡੀ ''ਚੋਂ ਤੇਲ ਲੀਕ ਹੋਣ ਦਾ ਝਾਂਸਾ ਦੇ ਕੇ ਲੁੱਟ ਦੀ ਕੋਸ਼ਿਸ਼

Friday, Sep 08, 2017 - 07:38 AM (IST)

ਜਲੰਧਰ, (ਪ੍ਰੀਤ)- ਇਕ ਸ਼ਾਤਿਰ ਬੱਚੇ ਵਲੋਂ ਝਾਂਸਾ ਦੇ ਕੇ ਨਕਦੀ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਕਾਰੋਬਾਰੀ ਦੀ ਚੌਕਸੀ ਨਾਲ ਵਾਰਦਾਤ ਟਲ ਗਈ। ਸੰਗਤ ਸਿੰਘ ਨਗਰ ਵਾਸੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਲੰਮਾ ਪਿੰਡ ਚੌਕ ਨੇੜਲੇ ਬੈਂਕ 'ਚ ਪੈਸੇ ਜਮ੍ਹਾ ਕਰਵਾਉਣ ਗਏ ਸਨ ਅਤੇ ਕੁਝ ਪੈਸੇ ਉਨ੍ਹਾਂ ਦੇ ਕੋਲ ਸਨ। ਉਹ ਬਾਹਰ ਨਿਕਲੇ ਅਤੇ ਗੱਡੀ 'ਚ ਬੈਠਣ ਲੱਗੇ ਤਾਂ ਇਕ ਬੱਚਾ ਉਨ੍ਹਾਂ ਕੋਲ ਆਇਆ ਅਤੇ ਕਿਹਾ ਕਿ ਗੱਡੀ 'ਚੋਂ ਤੇਲ ਲੀਕ ਹੋ ਰਿਹਾ ਹੈ। ਪਹਿਲਾਂ ਤਾਂ ਉਹ ਪਿੱਛੇ ਜਾਣ ਲੱਗੇ ਫਿਰ ਅਚਾਨਕ ਉਨ੍ਹਾਂ ਨੂੰ ਕੁਝ ਗਲਤ ਲੱਗਿਆ ਤਾਂ ਉਨ੍ਹਾਂ ਨੇ ਬੱਚੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਬੱਚਾ ਭੱਜ ਗਿਆ। ਉਨ੍ਹਾਂ ਨੇ ਕਾਫੀ ਦੂਰ ਤੱਕ ਉਸ ਦਾ ਪਿੱਛਾ ਕੀਤਾ ਪਰ ਉਹ ਹੱਥ ਨਹੀਂ ਆਇਆ। ਉਨ੍ਹਾਂ ਥਾਣਾ ਨੰਬਰ 8 'ਚ ਸ਼ਿਕਾਇਤ ਦਿੱਤੀ ਹੈ। 


Related News