ਖਸਤਾਹਾਲ ਸੜਕ ''ਤੇ ਪਲਟ ਗਿਆ ਖਾਦ ਨਾਲ ਭਰਿਆ ਟਰੱਕ, ਹੋਇਆ ਭਾਰੀ ਨੁਕਸਾਨ

Wednesday, Oct 04, 2023 - 03:14 AM (IST)

ਖਸਤਾਹਾਲ ਸੜਕ ''ਤੇ ਪਲਟ ਗਿਆ ਖਾਦ ਨਾਲ ਭਰਿਆ ਟਰੱਕ, ਹੋਇਆ ਭਾਰੀ ਨੁਕਸਾਨ

ਭਵਾਨੀਗੜ੍ਹ (ਵਿਕਾਸ) : ਭਵਾਨੀਗੜ੍ਹ-ਨਾਭਾ ਰਾਜ ਮਾਰਗ ਦੀ ਖਸਤਾ ਹਾਲਤ ਤੋਂ ਨਾ ਸਿਰਫ਼ ਆਮ ਲੋਕ ਪ੍ਰੇਸ਼ਾਨ ਹਨ, ਸਗੋਂ ਇਨ੍ਹਾਂ ਦਿਨਾਂ ਵਿੱਚ ਇਸ ਸੜਕ ਤੋਂ ਲੰਘਣ ਵਾਲੇ ਪੈਦਲ ਯਾਤਰੀਆਂ ਤੇ ਵਾਹਨ ਚਾਲਕਾਂ ਲਈ ਵੀ ਇਸ ਤੋਂ ਲੰਘਣਾ ਆਸਾਨ ਨਹੀਂ ਹੈ। ਮੰਗਲਵਾਰ ਇਸ ਸੜਕ ਤੋਂ ਲੰਘਦੇ ਸਮੇਂ ਫੀਡ ਬਣਾਉਣ ਲਈ ਕੱਚੇ ਮਾਲ ਨਾਲ ਭਰਿਆ ਟਰੱਕ ਚਿੱਕੜ ਵਿੱਚ ਫਸ ਕੇ ਪਲਟ ਗਿਆ। ਟਰੱਕ ਚਾਲਕ ਰਾਜਵੀਰ ਸਿੰਘ ਨੇ ਦੱਸਿਆ ਕਿ ਉਸ ਦੀ ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਟਰੱਕ ਵਿਚਲਾ ਸਾਰਾ ਸਾਮਾਨ ਪਾਣੀ 'ਚ ਡੁੱਬ ਗਿਆ, ਜਿਸ ਕਾਰਨ ਭਾਰੀ ਨੁਕਸਾਨ ਹੋ ਗਿਆ।

ਇਹ ਵੀ ਪੜ੍ਹੋ : ਸ਼ਾਤਿਰ ਔਰਤਾਂ ਨੇ ਬੈਂਕ ’ਚ ਬਜ਼ੁਰਗ ਨੂੰ ਬਣਾਇਆ ਨਿਸ਼ਾਨਾ, ਲਾ ਗਈਆਂ 1 ਲੱਖ ਦਾ ਚੂਨਾ

ਟਰੱਕ ਡਰਾਈਵਰ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਸੀ ਕਿ ਇਸ ਸੜਕ ਦੀ ਇੰਨੀ ਮਾੜੀ ਹਾਲਤ ਹੈ ਕਿ ਉਸ ਦਾ ਟਰੱਕ ਅਸੰਤੁਲਿਤ ਹੋ ਕੇ ਪਲਟ ਜਾਵੇਗਾ। ਉਸ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਦੋਂ ਤੱਕ ਇਹ ਸੜਕ ਨਹੀਂ ਬਣ ਜਾਂਦੀ ਉਦੋਂ ਤੱਕ ਇੱਥੇ 'ਨੋ ਐਂਟਰੀ' ਦਾ ਬੋਰਡ ਲਗਾਇਆ ਜਾਵੇ ਤਾਂ ਜੋ ਇੱਥੋਂ ਲੰਘਣ ਵਾਲੇ ਵਾਹਨ ਚਾਲਕਾਂ ਦਾ ਨੁਕਸਾਨ ਨਾ ਹੋਵੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News