ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ, ਔਰਤ ਸਮੇਤ 3 ਵਿਰੁੱਧ ਕੇਸ ਦਰਜ

Monday, Aug 13, 2018 - 05:38 PM (IST)

ਬਰਨਾਲਾ (ਸਿੰਧਵਾਨੀ, ਰਵੀ) : ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ 'ਤੇ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਥਾਣਾ ਸਿਟੀ-2 ਬਰਨਾਲਾ 'ਚ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ 2 ਦੇ ਐੱਸ.ਐੱਚ.ਓ. ਮਲਕੀਤ ਸਿੰਘ ਚੀਮਾ ਨੇ ਦੱਸਿਆ ਕਿ ਮੁਦਈ ਪਰਮਜੀਤ ਸਿੰਘ ਵਾਸੀ ਬਰਨਾਲਾ ਨੇ ਇਕ ਦਰਖਾਸਤ ਪੁਲਸ ਨੂੰ ਦਿੱਤੀ ਕਿ ਪ੍ਰਵੀਨ ਕੁਮਾਰ ਵਾਸੀ ਬਰਨਾਲਾ, ਪਰਮਿੰਦਰ ਕੌਰ ਅਤੇ ਅਮਿਤ ਭਾਟੀਆ ਨੇ ਮੁਦਈ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 10 ਲੱਖ 62 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। 
ਮੁਦਈ ਨੇ ਦੱਸਿਆ ਕਿ ਉਕਤਾਨ ਦੋਸ਼ੀ ਮਾਨਵ ਸਮਗਲਿੰਗ ਦਾ ਕੰਮ ਕਰਦੇ ਹਨ। ਪੁਲਸ ਨੇ ਮੁਦਈ ਦੀ ਦਰਖਾਸਤ ਦੀ ਜਾਂਚ ਕਰਨ ਉਪਰੰਤ ਉਕਤ ਵਿਰੁੱਧ ਪੰਜਾਬ ਪ੍ਰੀਵੈਂਸ਼ਨ ਆਫ ਹਿਊੁਮਨ ਸਮਗਲਿੰਗ ਐਕਟ 2012 ਅਤੇ ਹੋਰ ਕਈ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News