ਲੜਕੇ ਨੂੰ ਵਿਦੇਸ਼ ਭੇਜਣ ਦਾ ਨਾਂ ''ਤੇ ਠੱਗੇ 1 ਲੱਖ 60 ਹਜ਼ਾਰ, ਪੁਲਸ ਵਲੋਂ ਜਾਂਚ ਜਾਰੀ

Saturday, Aug 05, 2017 - 03:08 PM (IST)

ਫਿਰੋਜ਼ਪੁਰ/ਗੁਰੂਹਰਸਹਾਏ (ਕੁਮਾਰ, ਆਵਲਾ, ਮਨਦੀਪ) : ਕਥਿਤ ਰੂਪ ਵਿਚ ਇਕ ਲੜਕੇ ਨੂੰ ਵਿਦੇਸ਼ (ਕਵੈਤ) ਭੇਜਣ ਦਾ ਝਾਂਸਾ ਦੇ ਕੇ ਇਕ ਲੱਖ 60 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ 2 ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾ ਵਿਚ ਸ਼ਿਕਾਇਤਕਰਤਾ ਛਿੰਦਰ ਕੌਰ ਵਿਧਵਾ ਬਲਵੀਰ ਸਿੰਘ ਵਾਸੀ ਬਸਤੀ ਲਖਮੀਰਪੁਰ ਨੇ ਦੋਸ਼ ਲਗਾਇਆ ਹੈ ਕਿ ਕਥਿਤ ਰੂਪ ਵਿਚ ਗੁਰਮੀਤ ਸਿੰਘ ਅਤੇ ਸੁਖਜੀਤ ਸਿੰਘ ਨੇ ਉਸਦੇ ਬੇਟੇ ਹਰਮੇਸ਼ ਸਿੰਘ ਨੂੰ ਕੁਵੈਤ ਭੇਜਣ ਲਈ ਉਸਤੋਂ ਇਕ ਲੱਖ 60 ਹਜ਼ਾਰ ਰੁਪਏ ਲਏ ਸਨ ਪਰ ਨਾ ਤਾਂ ਉਸਨੂੰ ਅੱਜ ਤੱਕ ਕੁਵੈਤ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਹਨ। ਪੁਲਸ ਵੱਲੋਂ ਮਾਮਲਾ ਦਰਜ ਕਰਦੇ ਨਾਮਜ਼ਦ ਵਿਅਕਤੀਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News