ਓਵਰਲੋਡ ਵਾਹਨ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ

Thursday, Nov 23, 2017 - 03:25 PM (IST)

ਘੋਗਰਾ (ਸੁਰਜੀਤ)— ਦਸੂਹਾ ਤੋਂ ਹਾਜੀਪੁਰ ਵਾਇਆ ਘੋਗਰਾ ਤੋਂ ਲੰਘਣ ਵਾਲੇ ਚਾਰ ਪਹੀਆ ਓਵਰਲੋਡ ਵਾਹਨਾਂ ਨੂੰ ਪੁਲਸ ਸਟੇਸ਼ਨਾਂ ਦੇ ਸਾਹਮਣੇ ਤੋਂ ਆਮ ਲੰਘਦੇ ਦੇਖਿਆ ਜਾ ਸਕਦਾ ਹੈ, ਇਹ ਓਵਰਲੋਡ ਵਾਹਨ ਕਿਸੇ ਨਾ ਕਿਸੇ ਹਾਦਸੇ ਨੂੰ ਸੱਦਾ ਦੇ ਰਹੇ ਹਨ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਹੀ ਪੁਲਸ ਮੁਲਾਜ਼ਮ ਹਰ ਚੌਕ 'ਤੇ ਖੜ੍ਹੇ ਦੇਖੇ ਜਾਂਦੇ ਹਨ। ਪੁਲਸ ਪ੍ਰਸ਼ਾਸਨ ਵੱਲੋਂ ਦੋ ਪਹੀਆ ਵਾਹਨ, ਕਾਰ, ਮੋਟਰਸਾਈਕਲ ਆਦਿ ਦੇ ਚਲਾਨ ਕਰਨ ਜਾਂ ਥਾਣੇ ਅੰਦਰ ਬੰਦ ਕਰਨ ਵਿਚ ਕੋਈ ਦੇਰੀ ਨਹੀਂ ਲਾਈ ਜਾਂਦੀ ਪਰ ਓਵਰਲੋਡ ਵਾਹਨ ਵੱਲ ਕਿਸੇ ਵੀ ਉੱਚ ਅਧਿਕਾਰੀ ਦਾ ਧਿਆਨ ਨਹੀਂ ਜਾਂਦਾ।

PunjabKesari
ਇਹ ਓਵਰਲੋਡ ਟਰੱਕ, ਟਰੈਕਟਰ-ਟਰਾਲੀਆਂ ਵਾਲੇ ਬਿਨਾਂ ਕਿਸੇ ਦੀ ਪ੍ਰਵਾਹ ਕੀਤੇ ਓਵਰਲੋਡ ਸਾਮਾਨ ਲੱਦ ਕੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹਨ ਅਤੇ ਕੀਮਤੀ ਮੁਨੱਖੀ ਜਾਨਾਂ ਨਾਲ ਖਿਲਵਾੜ ਕਰਦੇ ਨਜ਼ਰ ਆਉਦੇ ਹਨ। ਇਲਾਕੇ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਅਤੇ ਜ਼ਿਲਾ ਟਰਾਂਸਪੋਰਟ ਅਫਸਰ ਤੋਂ ਮੰਗ ਕੀਤੀ ਹੈ ਕਿ ਸੜਕਾਂ ਤੋਂ ਲੰਘਦੇ ਓਵਰਲੋਡ ਵਾਹਨਾਂ 'ਤੇ ਤੁਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਆਏ ਦਿਨ ਹੁੰਦੇ ਹਾਦਸਿਆਂ ਤੋਂ ਬਚਿਆ ਜਾ ਸਕੇ।


Related News