ਦੁਕਾਨ ''ਚੋਂ ਦੂਜੇ ਦਿਨ ਵੀ ਚੋਰੀ, 40,000 ਰੁਪਏ ਦੇ ਪਟਾਕੇ ਲੈ ਉੱਡੇ ਚੋਰ
Saturday, Oct 21, 2017 - 06:41 AM (IST)
ਬਟਾਲਾ/ਹਰਚੋਵਾਲ, (ਬੇਰੀ)- ਹਰਚੋਵਾਲ ਸਥਿਤ ਪਟਾਕਿਆਂ ਦੀ ਦੁਕਾਨ 'ਚੋਂ ਵੀਰਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਚੋਰਾਂ ਵੱਲੋਂ ਹਜ਼ਾਰਾਂ ਰੁਪਏ ਦੀ ਆਤਿਸ਼ਬਾਜ਼ੀ ਚੋਰੀ ਕਰ ਲਈ ਗਈ ਹੈ।
ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਗੁਰਜੰਟ ਸਿੰਘ ਅਤੇ ਬਿੱਲਾ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਮੰਗਲਵਾਰ ਨੂੰ ਉਨ੍ਹਾਂ ਦੀ ਦੁਕਾਨ 'ਚੋਂ 30,000 ਰੁਪਏ ਦੀਆਂ ਪਟਾਕੇ ਚੋਰਾਂ ਵੱਲੋਂ ਚੋਰੀ ਕਰ ਲਏ ਗਏ ਹਨ, ਜਿਸ ਸਬੰਧ 'ਚ ਪੁਲਸ ਥਾਣਾ ਕਾਦੀਆਂ 'ਚ ਸ਼ਿਕਾਇਤ ਵੀ ਕੀਤੀ ਗਈ ਸੀ ਪਰ ਚੋਰ ਪੁਲਸ ਦੀ ਹਿਰਾਸਤ 'ਚੋਂ ਬਾਹਰ ਸਨ, ਇਸੇ ਲੜੀ ਤਹਿਤ ਦੂਜੇ ਦਿਨ 'ਚ ਚੋਰਾਂ ਵੱਲੋਂ ਬੁੱਧਵਾਰ ਦੇਰ ਰਾਤ ਕੰਧ ਟੱਪ ਕੇ ਦੁਕਾਨ ਦੇ ਅੰਦਰ ਬਣੇ ਗੋਦਾਮ ਦੇ ਲਾਕ ਨੂੰ ਕੱਟ ਕੇ ਪੁੱਟ ਲਿਆ ਗਿਆ ਅਤੇ ਅੰਦਰ ਰੱਖੀਆਂ ਹੋਈਆਂ ਆਤਸ਼ਬਾਜ਼ੀਆਂ, ਚੱਕਰੀਆਂ, ਬੰਬ ਅਤੇ ਹੋਰ ਸਾਮਾਨ ਵੀ ਚੋਰੀ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਰਾਤ ਨੂੰ ਚੋਰੀ ਕੀਤੇ ਗਏ ਸਾਮਾਨ ਦੀ ਕੀਮਤ ਕਰੀਬ 40,000 ਰੁਪਏ ਹਨ। ਉਨ੍ਹਾਂ ਦੋਬਾਰਾ ਪੁਲਸ ਨੂੰ ਸ਼ਿਕਾਇਤ ਕੀਤੀ ਹੈ।
ਚੋਰੀ ਦੀ ਸੂਚਨਾ ਮਿਲਦੇ ਹੀ ਏ.ਐੱਸ.ਆਈ. ਹਰਪਾਲ ਸਿੰਘ ਆਪਣੀ ਟੀਮ ਸਮੇਤ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ। ਉਨ੍ਹਾਂ ਕਿਹਾ ਕਿ ਉਹ ਅੱਜ ਮੋੜ 'ਤੇ ਲੱਗੇ ਸੀ.ਸੀ.ਟੀ.ਵੀ. ਦੀ ਫੁਟੇਜ ਖੰਗਾਲ ਕੇ ਦੇਖਣਗੇ ਤਾਂ ਜੋ ਚੋਰ ਜਲਦ ਹੀ ਫੜੇ ਜਾਣ।
