ਅਸੀਂ ਆਪਣੇ ਅਮੀਰ ਵਿਰਸੇ ਤੇ ਇਤਿਹਾਸ ਨੂੰ ਅਗਲੀਆਂ ਪੀੜ੍ਹੀਆਂ ਲਈ ਯਾਦਗਾਰਾਂ ਦੇ ਰੂਪ ''ਚ ਸੰਜੋਇਆ

07/20/2017 1:26:02 AM

ਸ੍ਰੀ ਆਨੰਦਪੁਰ ਸਾਹਿਬ  (ਸ਼ਮਸ਼ੇਰ, ਬਾਲੀ) - ਵਿਰਾਸਤ-ਏ-ਖਾਲਸਾ ਪੰਜਾਬ ਦੇ ਅਮੀਰ ਤੇ ਸ਼ਾਨਾਮੱਤੀ ਵਿਰਾਸਤ ਨੂੰ ਸੰਜੋ ਕੇ ਆਪਣੀਆਂ ਅਗਲੀਆਂ ਪੀੜ੍ਹੀਆਂ ਲਈ ਬਣਾਈ ਇਕ ਵਿਲੱਖਣ ਯਾਦਗਾਰ ਹੈ। ਆਪਣੀ ਸੰਸਕ੍ਰਿਤੀ ਨੂੰ ਦਰਸਾਉਂਦੀ ਅਜਿਹੀ ਯਾਦਗਾਰ ਹਰ ਸੂਬੇ 'ਚ ਬਣਾਈ ਜਾਣੀ ਚਾਹੀਦੀ ਹੈ।ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੂੰ ਇਸ ਇਤਿਹਾਸਕ ਨਗਰੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜੋਧਪੁਰ ਦੇ ਮਹਾਰਾਜਾ ਤੇ ਇੰਡੀਅਨ ਹੈਰੀਟੇਜ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਮਹਾਰਾਜਾ ਗੱਜ ਸਿੰਘ ਨੇ ਵਿਰਾਸਤ-ਏ-ਖਾਲਸਾ ਦੇਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਉਹ ਵਿਸ਼ੇਸ਼ ਤੌਰ 'ਤੇ ਸ੍ਰੀ ਆਨੰਦਪੁਰ ਸਾਹਿਬ ਤੇ ਇਸ ਦੇ ਇਤਿਹਾਸ ਨੂੰ ਜਾਣਨ ਲਈ ਆਏ ਹਨ। ਉਨ੍ਹਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਹੋਰ ਥਾਵਾਂ ਦੇ ਵੀ ਦਰਸ਼ਨ ਕੀਤੇ।
ਇਸ ਮੌਕੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਅਸੀਂ ਆਪਣੇ ਅਮੀਰ ਵਿਰਸੇ ਤੇ ਇਤਿਹਾਸ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਯਾਦਗਾਰਾਂ ਦੇ ਰੂਪ 'ਚ ਸੰਜੋਇਆ ਹੈ। ਇਸ ਤੋਂ ਪਹਿਲਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੈੱਡ ਗ੍ਰੰਥੀ ਭਾਈ ਫੂਲਾ ਸਿੰਘ ਤੇ ਮੈਨੇਜਰ ਰਣਜੀਤ ਸਿੰਘ ਨੇ ਮਹਾਰਾਜਾ ਗੱਜ ਸਿੰਘ ਤੇ ਉਨ੍ਹਾਂ ਨਾਲ ਆਏ ਡੈਲੀਗੇਟਸ ਦਾ ਸਨਮਾਨ ਵੀ ਕੀਤਾ।
ਇਸ ਮੌਕੇ ਠਾਕੁਰ ਰਣਧੀਰ ਵਿਕਰਮ ਸਿੰਘ, ਠਾਕੁਰ ਕੇਸਰੀ ਸਿੰਘ, ਠਾਕੁਰ ਸ਼ਤਰੂੰਜੈ ਸਿੰਘ, ਦੀਪਰਾਜ ਸਿੰਘ, ਸ਼ਿਵਅਰਜੁਨ ਸਿੰਘ, ਅਭੈ ਮੰਗਲ ਦਾਸ, ਠਾਕੁਰ ਸਿਧਾਰਥ ਸਿੰਘ ਰੋਹੇਤ, ਠਾਕੁਰ ਸੁੰਦਰ ਸਿੰਘ, ਅੰਗਦ ਦੇਓ ਮੰਡਾਵਾ, ਅਭਿਮਨਿਊ ਸਿੰਘ, ਰਾਕੇਸ਼ ਮਾਥੁਰ, ਪੁਸ਼ਪਿੰਦਰਾ ਸਿੰਘ ਭੱਟੀ, ਕਪਿਲ ਮਾਥੁਰ, ਹਰਜੀਤ ਸਿੰਘ ਜੀਤਾ, ਨਰਿੰਦਰ ਸਿੰਘ ਸੈਣੀ, ਐੱਸ. ਡੀ. ਐੱਮ. ਰਾਕੇਸ਼ ਕੁਮਾਰ ਗਰਗ, ਅਮਰਪਾਲ ਬੈਂਸ, ਪੀਹੂ ਲਾਲ ਆਦਿ ਹਾਜ਼ਰ ਸਨ।


Related News