ਪਿੰਡ ਰਾਏਪੁਰ ਵਿਖੇ ਧਾਰਮਿਕ ਸਮਾਗਮ ਆਯੋਜਿਤ
Wednesday, Jan 31, 2018 - 05:39 PM (IST)
ਮਾਨਸਾ (ਸੰਦੀਪ ਮਿੱਤਲ) - ਮਾਨਸਾ 'ਚ ਬਾਬਾ ਚੇਤਨ ਘਣ ਜੀ ਦੀ 103ਵੀਂ ਬਰਸੀ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਉਦਾਸੀਨ ਸੰਪ੍ਰਦਾਇ ਦਾ ਪ੍ਰਸਿੱਧ ਡੇਰਾ ਬਾਬਾ ਚੇਤਨ ਘਣ ਵੱਡਾ ਡੇਰਾ ਪਿੰਡ ਰਾਏਪੁਰ ਵਿਖੇ ਮਹੰਤ ਭੂਮਾ ਨੰਦ ਜੀ ਦੀ ਸਰਪ੍ਰਸਤੀ ਹੇਠ ਕਰਵਾਇਾ ਗਿਆ ਹੈ। ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਕੇ ਸੰਪੂਰਨ ਭੋਗ ਪਾਏ ਗਏ। ਇਸ ਮੌਕੇ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਮਹੰਤ ਸਾਂਤਾ ਨੰਦ ਜੀ ਬੀਰੋਕੇ ਵਾਲਿਆਂ ਨੇ ਕਿਹਾ ਕਿ ਸਾਧੂ ਸੰਤ ਇਸ ਸੰਸਾਰ ਦੇ ਭਲੇ ਲਈ ਆਉਂਦੇ ਹਨ ਅਤੇ ਸਾਰੀ ਜ਼ਿੰਦਗੀ ਪਰ ਉਪਕਾਰੀ ਅਤੇ ਲੋਕ ਸੇਵਾ ਦੇ ਕਾਰਜ ਕਰਦੇ ਹਨ। ਇਸ ਸਥਾਨ ਉੱਪਰ ਜਿਨ੍ਹਾਂ ਮਹਾਂਪੁਰਸ਼ਾਂ ਦੀ ਗੱਦੀ ਨਸ਼ੀਨ ਹੋਏ ਬੈਠੇ ਹਨ। ਉਹ ਸਾਰੇ ਹੀ ਪਰਮ ਤਪੱਸਵੀ ਭਜਨ ਬੰਦਗੀ ਨਾਲ ਇਸ ਪਿੰਡ ਦਾ ਹੀ ਨਹੀਂ ਪੂਰੇ ਇਲਾਕੇ ਦਾ ਕਲਿਆਣ ਕੀਤਾ ਹੈ। ਇਸ ਮੌਕੇ ਮਹੰਤ ਗੋਪਾਲ ਦਾਸ ਅਮ੍ਰਿਤਸਰ, ਮਹੰਤ ਈਸ਼ਵਰਾ ਨੰਦ ਫੇਰੂ ਮਾਨ, ਮਹੰਤ ਜੀਵਨ ਮੁਨੀ, ਮਹੰਤ ਅਮ੍ਰਿਤ ਮੁਨੀ ਮਾਨਸਾ ਅਤੇ ਹੋਰ ਵੀ ਅਨੇਕਾਂ ਸੰਤ ਮਹਾਂਪੁਰਸ਼ ਮੋਜੂਦ ਸਨ। ਇਸ ਮੌਕੇ ਅਤੁੱਟ ਭੰਡਾਰਾ ਡੇਰੇ ਵਿਖੇ ਵਰਤਾਇਆ ਗਿਆ ਜੋ ਕਿ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਦਾ ਸੰਪੰਨ ਹੋਇਆ।
