ਗੋਲਡ ਲੋਨ ਕੰਪਨੀਆਂ ''ਚ ਵਾਰਦਾਤਾਂ ਨੂੰ ਰੋਕਣ ਲਈ ਜਾਰੀ ਕੀਤੇ ਗਏ ਆਦੇਸ਼

Saturday, Oct 24, 2020 - 02:14 PM (IST)

ਲੁਧਿਆਣਾ (ਰਿਸ਼ੀ) : ਗੋਲਡ ਲੋਨ ਦੇਣ ਵਾਲੀਆਂ ਕੰਪਨੀਆਂ 'ਚ ਲੁੱਟ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਹਰ ਗੋਲਡ ਲੋਨ ਦੇਣ ਵਾਲੀ ਕੰਪਨੀ ਨੂੰ ਨਵੇਂ ਨਿਯਮਾਂ ਦੀ ਪਾਲਣਾ ਕਰ ਕੇ 1 ਮਹੀਨੇ ਦੇ ਅੰਦਰ ਆਪਣੇ ਇਲਾਕੇ ਦੇ ਐੱਸ. ਐੱਚ. ਓ. ਨੂੰ ਰਿਪੋਰਟ ਕਰਨ ਨੂੰ ਕਿਹਾ ਗਿਆ ਹੈ। ਜਿਸ ਦਾ ਵੇਰਵਾ ਇਸ ਤਰ੍ਹਾਂ ਹੈ।

24 ਘੰਟੇ ਚੱਲ ਵਾਲੀ ਚੰਗੀ ਕੁਆਲਿਟੀ ਦੇ ਕੈਮਰੇ ਲਗਵਾਉਣ, ਜੋ ਮੇਨ ਰੋਡ ਨੂੰ ਵੀ ਕਵਰ ਕਰਦੇ ਹੋਣ
ਕੈਮਰਿਆਂ ਦਾ ਡੀ. ਵੀ. ਆਰ. ਓਪਨ ਨਾ ਰੱਖਣ ਕਿਉਂਕਿ ਜ਼ਿਆਦਾਤਰ ਚੋਰ ਨਾਲ ਲੈ ਜਾਂਦੇ ਹਨ।
- ਐਮਰਜੈਂਸੀ ਅਲਾਰਮ ਜ਼ਰੂਰ ਲਗਵਾਉਣ, ਜਿਸ ਦਾ ਹੈੱਡ ਆਫਿਸ ਨਾਲ ਿਲੰਕ ਹੋਵੇ
- ਐਮਰਜੈਂਸੀ ਅਲਾਰਮ ਬੀ. ਐੱਸ. ਐੱਨ. ਐੱਲ. ਦੇ ਲੈਂਡ ਲਾਈਨ ਦੇ ਨਾਲ ਵੀ ਅਟੈਚ ਹੋਵੇ ਤਾਂ ਕਿ ਐਮਰਜੈਂਸੀ ਵਿਚ ਆਟੋ ਕਾਲ ਨਾਲ ਕਮਿਸ਼ਨਰੇਟ ਪੁਲਸ ਨੂੰ ਤੁਰੰਤ ਸੂਚਨਾ ਮਿਲੇ।

ਇਹ ਵੀ ਪੜ੍ਹੋ : ਅਕਾਲੀ ਦਲ ਨੇ ਅਨਾਜ ਘੋਟਾਲੇ ਦੀ ਸੀ. ਬੀ. ਆਈ. ਜਾਂਚ ਦੀ ਕੀਤੀ ਮੰਗ

- ਕਾਫੀ ਉੱਚੀ ਆਵਾਜ਼ 'ਚ ਵਜਣ ਵਾਲਾ ਹੂਟਰ ਬਰਾਂਚ 'ਚ ਲਗਵਾਉਣ
- ਸੋਨੇ, ਨਕਦੀ ਅਤੇ ਕੀਮਤੀ ਸਾਮਾਨ ਨੂੰ ਸਿਰਫ ਸਟ੍ਰਾਂਗ ਰੂਮ ਵਿਚ ਰੱਖਣ
- ਸੇਫ ਦਾ ਸਕਿਓਰਟੀ ਸਿਸਟਮ ਹੋਣਾ ਚਾਹੀਦਾ ਹੈ ਕਿ ਇਕ ਵਾਰ ਖੋਲ੍ਹਣ ਲਈ ਘੱਟ ਤੋਂ ਘੱਟ 25 ਮਿੰਟ ਦਾ ਸਮਾਂ ਲੱਗੇ
- ਸੇਫ ਦਾ ਪਾਵਰ ਬੈਕਅਪ ਹੋਣਾ ਚਾਹੀਦਾ ਹੈ ਤਾਂ ਕਿ ਬਿਜਲੀ ਦੀ ਤਾਰ ਕੱਟਣ 'ਤੇ ਵੀ ਸੇਫ ਦਾ ਸਕਿਓਰਟੀ ਸਿਸਟਮ ਮਜ਼ਬੂਤ ਰਹੇ
- 24 ਘੰਟੇ ਸੁਰੱਖਿਆ ਕਰਮਚਾਰੀ ਤਾਇਨਾਤ ਹੋਣਾ ਚਾਹੀਦਾ ਹੈ। ਜਿਸ ਦੇ ਕੋਲ ਬੰਦੂਕ ਹੋਵੇ ਸਕਿਓਰਟੀ ਸਟਾਫ ਦੀ ਵੈਰੀਫਿਕੇਸ਼ਨ ਕਰਵਾਉਣ ਅਤੇ ਉਸ ਤੋਨ ਕੇਵਲ ਸਕਿਓਰਟੀ ਗਾਰਡ ਦੀ ਡਿਊਟੀ ਕਰਵਾਉਣ
- ਮੇਨ ਲੋਕ ਦਾ ਗੇਟ ਸਟੀਲ ਦਾ ਹੋਵੇ ਅਤੇ ਅੰਦਰ ਆਉਣ ਦੇ ਰਸਤੇ ਦੀ ਚੌੜਾਈ ਘੱਟ ਹੋਵੇ।
- ਹਰ ਗਾਹਕ ਦੇ ਨਾਂ ਅਤੇ ਮੋਬਾਇਲ ਨੰਬਰ ਦਾ ਰਿਕਾਰਡ ਮਿਨਟੇਨ ਰੱਖਣ
- ਮੇਨੈਜਮੈਂਟ ਦੇ ਕੋਲ ਐੱਸ. ਐੱਚ. ਓ., ਏ. ਸੀ. ਪੀ. ਦਾ ਮੋਬਾਇਲ ਨੰਬਰ ਹੋਵੇ

ਇਹ ਵੀ ਪੜ੍ਹੋ : ਭਾਜਪਾ ਨੂੰ ਵੱਡਾ ਝਟਕਾ : ਸੈਂਕੜੇ ਆਗੂ ਪਾਰਟੀ ਛੱਡ ਕੇ ਸੁਖਬੀਰ ਦੀ ਹਾਜ਼ਰੀ 'ਚ ਪਾਰਟੀ 'ਚ ਹੋਏ ਸ਼ਾਮਲ


Anuradha

Content Editor

Related News