ਚੰਡੀਗੜ੍ਹ ਦੇ ਸਕੂਲ ’ਚ ਦਰੱਖ਼ਤ ਡਿੱਗਣ ਦੀ ਘਟਨਾ ਮਗਰੋਂ ਸਿੱਖਿਆ ਵਿਭਾਗ ਨੇ ਜਾਰੀ ਕੀਤੇ ਇਹ ਹੁਕਮ

Friday, Jul 08, 2022 - 11:11 PM (IST)

ਚੰਡੀਗੜ੍ਹ ਦੇ ਸਕੂਲ ’ਚ ਦਰੱਖ਼ਤ ਡਿੱਗਣ ਦੀ ਘਟਨਾ ਮਗਰੋਂ ਸਿੱਖਿਆ ਵਿਭਾਗ ਨੇ ਜਾਰੀ ਕੀਤੇ ਇਹ ਹੁਕਮ

ਲੁਧਿਆਣਾ (ਵਿੱਕੀ)–ਚੰਡੀਗੜ੍ਹ ਦੇ ਇਕ ਪ੍ਰਾਈਵੇਟ ਸਕੂਲ ’ਚ ਅੱਜ ਇਕ ਭਾਰੀ-ਭਰਕਮ ਦਰੱਖਤ ਦੇ ਡਿੱਗਣ ਨਾਲ ਹੋਈ ਇਕ ਬੱਚੇ ਦੀ ਮੌਤ ਤੋਂ ਬਾਅਦ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਇਸ ਸਬੰਧ ’ਚ ਠੋਸ ਕਦਮ ਚੁੱਕੇ ਹਨ। ਸਿੱਖਿਆ ਵਿਭਾਗ ਵੱਲੋਂ ਅੱਜ ਇਸ ਸਬੰਧ ’ਚ ਇਕ ਪੱਤਰ ਜਾਰੀ ਕਰਦਿਆਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਸਕੂਲਾਂ ’ਚ ਇਮਾਰਤਾਂ ਨੇੜੇ, ਗਰਾਊਂਡ ਸਥਾਨਾਂ ’ਤੇ ਬਹੁਤ ਦਰੱਖਤ ਲੱਗੇ ਹੋਏ ਹਨ। ਇਸ ਦੌਰਾਨ ਬਹੁਤ ਸਾਰੇ ਸਕੂਲਾਂ ’ਚ ਵਿਦਿਆਰਥੀ ਲੰਚ ਟਾਈਮ ਜਾਂ ਖੇਡ ਪੀਰੀਅਡ ਦੌਰਾਨ ਦਰੱਖਤਾਂ ਦੇ ਹੇਠਾਂ ਬੈਠਦੇ ਤੇ ਖੇਡਦੇ ਹਨ।

ਇਹ ਖ਼ਬਰ ਵੀ ਪੜ੍ਹੋ : ਜਾਅਲੀ ਸਰਟੀਫਿਕੇਟ ਬਣਾਉਣ ਦੇ ਦੋਸ਼ਾਂ ਤਹਿਤ ਕਾਂਗਰਸੀ ਆਗੂ ਆਸ਼ੂ ਬਾਂਗੜ ਗ੍ਰਿਫ਼ਤਾਰ

ਦੇਖਣ ’ਚ ਆਇਆ ਹੈ ਕਿ ਸਕੂਲਾਂ ’ਚ ਕਈ ਦਰੱਖਤਾਂ ਨੂੰ ਸਿਓਂਕ ਲੱਗੀ ਹੋਈ ਹੈ ਜਾਂ ਉਹ ਬਿਲਕੁਲ ਸੁੱਕ ਚੁੱਕੇ ਹਨ ਅਤੇ ਉਨ੍ਹਾਂ ਦੀਆਂ ਟਾਹਣੀਆਂ ਜਾਂ ਪੂਰਾ ਦਰੱਖਤ ਕਿਸੇ ਸਮੇਂ ਹਨੇਰੀ ਚੱਲਣ ਜਾਂ ਕਿਸੇ ਹੋਰ ਕਾਰਨ ਕਰ ਕੇ ਡਿੱਗ ਸਕਦੇ ਹਨ। ਇਸ ਲਈ ਵਿਭਾਗ ਵੱਲੋਂ ਸਾਰੇ ਡੀ. ਈ. ਓਜ਼ ਨੂੰ ਕਿਸੇ ਵੀ ਅਣਹੋਣੀ ਘਟਨਾ ਤੋਂ ਬਚਣ ਲਈ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ’ਚ ਲੱਗੇ ਇਸ ਤਰ੍ਹਾਂ ਦੇ ਦਰੱਖਤਾਂ ਦੇ ਸਬੰਧ ’ਚ ਤੁਰੰਤ ਸੂਚਨਾ ਇਕੱਠੀ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਜਿਥੇ ਵਿਦਿਆਰਥੀ ਅਤੇ ਇਮਾਰਤ ਦੀ ਸੁਰੱਖਿਆ ਲਈ ਇਸ ਤਰ੍ਹਾਂ ਦਰੱਖਤਾਂ ਨੂੰ ਕਟਵਾਉਣ ਦੀ ਲੋੜ ਹੈ, ਉਸ ’ਤੇ ਕਾਰਵਾਈ ਲਈ ਵਣ ਵਿਭਾਗ ਨਾਲ ਸੰਪਰਕ ਕੀਤਾ ਜਾਵੇ ਤੇ ਯੋਗ ਪ੍ਰਣਾਲੀ ਜ਼ਰੀਏ ਹੀ ਸੰਪੂਰਨ ਕੇਸ ਮੁੱਖ ਦਫਤਰ ਨੂੰ ਭੇਜਿਆ ਜਾਵੇ।

ਇਹ ਖ਼ਬਰ ਵੀ ਪੜ੍ਹੋ : ਗੁਰਦਾਸਪੁਰ ’ਚ ਕਬੱਡੀ ਖਿਡਾਰੀਆਂ ਵਿਚਾਲੇ ਹੋਈ ਮਾਮੂਲੀ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਹੋਈ ਫਾਇਰਿੰਗ


author

Manoj

Content Editor

Related News