ਹਰਿਆਣਾ ਤੋਂ ਅਫੀਮ ਲਿਆ ਕੇ ਸ਼ਹਿਰ ’ਚ ਕਰਦਾ ਸੀ ਸਪਲਾਈ, ਪੁਲਸ ਨੇ ਕੀਤਾ ਕਾਬੂ

Monday, Nov 21, 2022 - 02:06 PM (IST)

ਹਰਿਆਣਾ ਤੋਂ ਅਫੀਮ ਲਿਆ ਕੇ ਸ਼ਹਿਰ ’ਚ ਕਰਦਾ ਸੀ ਸਪਲਾਈ, ਪੁਲਸ ਨੇ ਕੀਤਾ ਕਾਬੂ

ਲੁਧਿਆਣਾ (ਰਾਜ) : ਹਰਿਆਣਾ ਤੋਂ ਸਸਤੇ ’ਚ ਲਿਆ ਕੇ ਸ਼ਹਿਰ ’ਚ ਮਹਿੰਗੇ ਮੁੱਲ ’ਤੇ ਵੇਚਣ ਵਾਲੇ ਅਫੀਮ ਸਮੱਗਲਰ ਨੂੰ ਸੀ. ਆਈ. ਏ.-2 ਦੀ ਪੁਲਸ ਨੇ ਕਾਬੂ ਕੀਤਾ ਹੈ। ਮੁਲਜ਼ਮ ਪਿੰਡ ਆਲਮਗੀਰ ਦਾ ਰਹਿਣ ਵਾਲਾ ਜਗਦੀਸ਼ ਸਿੰਘ ਹੈ, ਜੋ ਆਟੋ ਚਲਾਉਣ ਦੀ ਆੜ ’ਚ ਨਸ਼ਾ ਸਪਲਾਈ ਕਰਦਾ ਹੈ। ਮੁਲਜ਼ਮ ਦੇ ਕਬਜ਼ੇ ’ਚੋਂ 250 ਗ੍ਰਾਮ ਅਫੀਮ ਮਿਲੀ ਹੈ। ਥਾਣਾ ਡੇਹਲੋਂ ’ਚ ਉਸ ਖ਼ਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਹੋਇਆ ਹੈ। ਇੰਚਾਰਜ ਬੇਅੰਤ ਜੁਨੇਜਾ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਪਿੰਡ ਆਲਮਗੀਰ ’ਚ ਗਸ਼ਤ ’ਤੇ ਮੌਜੂਦ ਸੀ। ਇਸ ਦੌਰਾਨ ਮੁਲਜ਼ਮ ਪੈਦਲ ਆਉਂਦਾ ਦਿਖਾਈ ਦਿੱਤਾ। ਜਦੋਂ ਪੁਲਸ ਨੇ ਉਸ ਨੂੰ ਰੋਕਿਆ ਤਾਂ ਉਹ ਘਬਰਾ ਕੇ ਵਾਪਸ ਮੁੜਨ ਲੱਗਾ ਤਾਂ ਪੁਲਸ ਨੇ ਉਸ ਨੂੰ ਰੋਕ ਕੇ ਤਲਾਸ਼ੀ ਲਈ। ਉਸ ਦੇ ਕਬਜ਼ੇ ’ਚੋਂ ਅਫੀਮ ਬਰਾਮਦ ਹੋਈ।

ਮੁੱਢਲੀ ਪੁੱਛਗਿੱਛ ’ਚ ਪਤਾ ਲੱਗਾ ਕਿ ਮੁਲਜ਼ਮ ਆਟੋ ਚਲਾਉਂਦਾ ਹੈ ਅਤੇ ਉਸੇ ਦੀ ਆੜ ’ਚ ਅਫੀਮ ਸਮੱਗਲਿੰਗ ਕਰਦਾ ਹੈ। ਮੁਲਜ਼ਮ ਹਰਿਆਣਾ ਦੇ ਅੰਬਾਲਾ ਇਲਾਕੇ ਤੋਂ ਅਫੀਮ ਲਿਆ ਕੇ ਮਹਾਨਗਰ ’ਚ ਸਪਲਾਈ ਕਰਦਾ ਸੀ। ਪੁਲਸ ਮੁਲਜ਼ਮ ਤੋਂ ਪੁੱਛਗਿੱਛ ਕਰ ਕੇ ਪਤਾ ਲਗਾਉਣ ’ਚ ਜੁਟੀ ਹੈ ਕਿ ਉਹ ਅੰਬਾਲਾ ਕਿਸ ਵਿਅਕਤੀ ਤੋਂ ਅਫੀਮ ਦੀ ਖੇਪ ਲਿਆ ਕੇ ਸਪਲਾਈ ਕਰਦਾ ਹੈ।

35 ਗ੍ਰਾਮ ਹੈਰੋਇਨ ਸਮੇਤ ਇਕ ਮੁਲਜ਼ਮ ਕਾਬੂ

ਇਸੇ ਹੀ ਤਰ੍ਹਾਂ ਦੂਜੇ ਮਾਮਲੇ ’ਚ ਐਂਟੀ ਨਾਰਕੋਟਿਕਸ ਸੈੱਲ-1 ਦੀ ਪੁਲਸ ਨੇ ਫੁੱਲਾਂਵਾਲ ਐਨਕਲੇਵ ਸਥਿਤ ਗੁਰੂ ਅੰਗਦ ਨਗਰ ਦੇ ਰਹਿਣ ਵਾਲੇ ਪਰਮਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 35 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਸ ਮੁਤਾਬਕ ਪੁਲਸ ਨੇ ਫੁੱਲਾਂਵਾਲ ਚੌਕ ਕੋਲ ਨਾਕਾਬੰਦੀ ਕਰ ਰੱਖੀ ਸੀ। ਇਸੇ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਹੈਰੋਇਨ ਸਮੱਗÇਲਿੰਗ ਦਾ ਧੰਦਾ ਕਰਦਾ ਹੈ। ਪੁਲਸ ਮੁਲਜ਼ਮ ਤੋਂ ਪੁੱਛਗਿੱਛ ਕਰ ਕੇ ਪਤਾ ਲਗਾਉਣ ਵਿਚ ਜੁਟੀ ਹੈ ਕਿ ਉਹ ਹੈਰੋਇਨ ਕਿੱਥੋਂ ਲਿਆ ਕੇ ਸਪਲਾਈ ਕਰਦਾ ਹੈ।


author

Gurminder Singh

Content Editor

Related News