ਦੂਸਰੇ ਰਾਜਾਂ ਤੋਂ ਹਥਿਆਰ ਲਿਆ ਮਹਿੰਗੇ ਰੇਟਾਂ ''ਤੇ ਸਪਲਾਈ ਕਰਨ ਵਾਲਾ ਤਸਕਰ ਗ੍ਰਿਫ਼ਤਾਰ

Monday, May 05, 2025 - 06:49 PM (IST)

ਦੂਸਰੇ ਰਾਜਾਂ ਤੋਂ ਹਥਿਆਰ ਲਿਆ ਮਹਿੰਗੇ ਰੇਟਾਂ ''ਤੇ ਸਪਲਾਈ ਕਰਨ ਵਾਲਾ ਤਸਕਰ ਗ੍ਰਿਫ਼ਤਾਰ

ਤਰਨਤਾਰਨ (ਰਮਨ)-  ਦੂਸਰੇ ਰਾਜਾਂ ਤੋਂ ਸਸਤੇ ਭਾਅ ਨਾਲ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਤਸਕਰ ਨੂੰ ਸੀਆਈਏ ਸਟਾਫ ਤਰਨ ਤਾਰਨ ਦੀ ਪੁਲਸ ਨੇ ਗ੍ਰਿਫਤਾਰ ਕਰਦੇ ਹੋਏ ਉਸ ਪਾਸੋਂ 2 ਪਿਸਤੌਲ, 4 ਜਿੰਦਾ ਰੌਂਦ ਸਮੇਤ ਮੈਗਜ਼ੀਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਥਾਣਾ ਸਿਟੀ ਤਰਨ ਤਾਰਨ ਵਿਖੇ ਮੁਲਜ਼ਮ ਦੇ ਖਿਲਾਫ ਪਰਚਾ ਦਰਜ ਕਰਦੇ ਹੋਏ ਮਾਨਯੋਗ ਅਦਾਲਤ ਪਾਸੋਂ ਚਾਰ ਦਿਨਾਂ ਰਿਮਾਂਡ ਹਾਸਲ ਕਰ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਵਿੱਚ ਕਈ ਅਹਿਮ ਖੁਲਾਸੇ ਹੋ ਸਕਦੇ ਹਨ।  

 ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ Update, ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਤੇ ਤੇਜ਼ ਹਨੇਰੀ ਦਾ Alert

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ ਤਰਨ ਤਾਰਨ ਦੇ ਏਐੱਸਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਅਧਿਕਾਰੀਆਂ ਵੱਲੋਂ ਮਿਲੇ ਸਖ਼ਤ ਹੁਕਮਾਂ ਤਹਿਤ ਮੁਲਜ਼ਮਾਂ ਦੇ ਖਿਲਾਫ਼ ਸਖ਼ਤੀ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਖਾਸ ਵੱਲੋਂ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਕਵਲਜੀਤ ਸਿੰਘ ਉਰਫ ਕਰਨ ਪੁੱਤਰ ਦਵਿੰਦਰ ਸਿੰਘ ਵਾਸੀ ਪਿੰਡ ਮੁਗਲਾਣੀ ਜੋ ਦੂਸਰੇ ਰਾਜਾਂ ਤੋਂ ਸਸਤੇ ਰੇਟਾਂ ਨਾਲ ਪਿਸਤੌਲ ਲਿਆ ਕੇ ਅੱਗੇ ਮਹਿੰਗੇ ਰੇਟਾਂ ਵਿੱਚ ਵੇਚਣ ਦਾ ਧੰਦਾ ਕਰਦਾ ਹੈ ਜੋ ਨੌਜਵਾਨ ਪੀੜੀ ਨੂੰ ਗਲਤ ਰਸਤੇ ਵਿੱਚ ਪਾ ਕੇ ਦਹਿਸ਼ਤ ਦਾ ਮਾਹੌਲ ਬਣਾ ਰਿਹਾ ਹੈ ਅਤੇ ਅੱਜ ਉਹ ਤਰਨ ਤਰਨ ਦੇ ਆਸ-ਪਾਸ ਇਲਾਕੇ ਵਿੱਚ ਪਿਸਤੌਲ ਸਪਲਾਈ ਕਰਨ ਆ ਰਿਹਾ ਹੈ।

 ਇਹ ਵੀ ਪੜ੍ਹੋ- ਪੰਜਾਬ 'ਚ ਵੱਡੇ ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼, ਤਿੰਨ ਖ਼ਤਰਨਾਕ ਮੁਲਜ਼ਮ ਹਥਿਆਰਾਂ ਸਣੇ ਗ੍ਰਿਫ਼ਤਾਰ

ਏਐਸਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਸੂਚਨਾ ਦੇ ਆਧਾਰ ਉੱਪਰ ਰੋਹੀ ਪੁੱਲ ਟੀ ਪੁਆਇੰਟ ਜਮਸਤਪੁਰ ਵਿਖੇ ਦੱਸੀ ਗਈ ਲੋਕੇਸ਼ਨ ਦੇ ਆਧਾਰ 'ਤੇ ਪੁਲਸ ਵੱਲੋਂ ਨਾਕਾਬੰਦੀ ਕਰਦੇ ਹੋਏ ਕਵਲਜੀਤ ਸਿੰਘ ਉਰਫ ਕਰਨ ਪੁੱਤਰ ਦਵਿੰਦਰ ਸਿੰਘ ਵਾਸੀ ਮੁਗਲਾਣੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਿਸ ਦੀ ਤਲਾਸ਼ੀ ਲੈਣ ਦੌਰਾਨ ਉਸ ਪਾਸੋਂ ਇੱਕ ਪਿਸਤੌਲ 30 ਬੋਰ ਸਮੇਤ ਮੈਗਜ਼ੀਨ 2 ਜਿੰਦਾ ਰੌਂਦ ਅਤੇ ਇੱਕ 32 ਬੋਰ ਪਿਸਤੌਲ ਸਮੇਤ ਮੈਗਜ਼ੀਨ 2 ਜਿੰਦਾ ਰੋਂਦ ਬਰਾਮਦ ਕੀਤੇ ਗਏ ਹਨ। ਏਐੱਸਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਖਿਲਾਫ ਥਾਣਾ ਸਿਟੀ ਤਰਨ ਤਰਨ ਵਿਖੇ ਪਰਚਾ ਦਰਜ ਕਰਦੇ ਹੋਏ ਉਸ ਦਾ ਮਾਨਯੋਗ ਅਦਾਲਤ ਪਾਸੋਂ 4 ਦਿਨਾਂ ਰਿਮਾਂਡ ਹਾਸਲ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਫੜੇ ਗਏ ਦੋ ਪਾਕਿਸਤਾਨੀ ਜਾਸੂਸ, ਫੌਜ ਖੇਤਰਾਂ ਤੇ ਹਵਾਈ ਠਿਕਾਣਿਆਂ ਦੀ ਜਾਣਕਾਰੀ ਕਰਦੇ ਸਨ ਲੀਕ

 ਜਿਸ ਦੀ ਸ਼ੁਰੂਆਤੀ ਪੁਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਵੱਲੋਂ ਬੀਤੇ ਸਮੇਂ ਦੌਰਾਨ ਕਸਬਾ ਗੋਇੰਦਵਾਲ ਸਾਹਿਬ ਦੇ ਆਸ-ਪਾਸ ਵਾਲੇ ਇਲਾਕਿਆਂ ਵਿੱਚ ਗੋਲੀਆਂ ਚਲਾਉਂਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਤਰਨ ਤਰਨ ਦੇ ਇਲਾਕੇ ਵਿੱਚ ਆਪਣੇ ਕਿਸੇ ਜਾਣਕਾਰ ਵਿਅਕਤੀ ਨੂੰ ਉਕਤ ਬਰਾਮਦ ਕੀਤੇ ਗਏ ਹਥਿਆਰ ਦੇਣ ਲਈ ਆਇਆ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News